ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਮੁਫ਼ਤ ਯਾਤਰਾ ਕਰਵਾਏਗੀ ਸਰਕਾਰ, 15 ਅਪ੍ਰੈਲ ਤੱਕ ਸਰਲ ਪੋਰਟਲ ’ਤੇ ਕਰਵਾ ਸਕੋਗੇ ਰਜਿਸਟ੍ਰੇਸ਼ਨ
ਉਹ ਸੀਨੀਅਰ ਨਾਗਰਿਕ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਪਰਿਵਾਰਕ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਇਸ ਯੋਜਨਾ ਦਾ ਮੁਫ਼ਤ ਲਾਭ ਲੈ ਸਕਦੇ ਹਨ। ਯੋਜਨਾ ਦਾ ਲਾਭ ਲੈਣ ਲਈ ‘ਸਰਲ ਹਰਿਆਣਾ ਪੋਰਟਲ’ ’ਤੇ 15 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
Publish Date: Thu, 02 Apr 2026 08:51 AM (IST)
Updated Date: Thu, 02 Apr 2026 08:55 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਰਿਆਣਾ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਲਈ 5 ਮਈ ਨੂੰ ਕੁਰੂਕਸ਼ੇਤਰ ਤੋਂ ਵਿਸ਼ੇਸ਼ ਰੇਲ ਗੱਡੀ ਰਵਾਨਾ ਕੀਤੀ ਜਾਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸ ਰੇਲ ਗੱਡੀ ਨੂੰ ਝੰਡਾ ਦਿਖਾ ਕੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਾਣ ਵਾਲੀ ਸੰਗਤ ਨੂੰ ਰਵਾਨਾ ਕਰਨਗੇ।
ਉਹ ਸੀਨੀਅਰ ਨਾਗਰਿਕ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਅਤੇ ਪਰਿਵਾਰਕ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਇਸ ਯੋਜਨਾ ਦਾ ਮੁਫ਼ਤ ਲਾਭ ਲੈ ਸਕਦੇ ਹਨ। ਯੋਜਨਾ ਦਾ ਲਾਭ ਲੈਣ ਲਈ ‘ਸਰਲ ਹਰਿਆਣਾ ਪੋਰਟਲ’ ’ਤੇ 15 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਯੋਗ ਵਿਅਕਤੀ ਨੇੜਲੇ ਸੀਐੱਸਸੀ ਸੈਂਟਰ ਜਾਂ ਆਪਣੇ ਸਮਾਰਟ ਫੋਨ ਰਾਹੀਂ ਸਰਲ ਹਰਿਆਣਾ ਪੋਰਟਲ ’ਤੇ ਘਰ ਬੈਠੇ ਹੀ ਇਸ ਮੁਫ਼ਤ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅਪਲਾਈ ਕਰਨ ਲਈ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੈ ਜਿਨ੍ਹਾਂ ਵਿਚ ਫੋਟੋ ਪਛਾਣ ਪੱਤਰ (ਜਿਵੇਂ ਆਧਾਰ ਕਾਰਡ, ਪੈਨ ਕਾਰਡ ਜਾਂ ਹੋਰ ਸਰਕਾਰੀ ਆਈਡੀ), ਪਰਿਵਾਰ ਪਛਾਣ ਪੱਤਰ (ਪੀਪੀਪੀ), ਸਰੀਰਕ ਤੌਰ ’ਤੇ ਯਾਤਰਾ ਲਈ ਫਿੱਟ ਹੋਣ ਦੀ ਸਵੈ ਤਸਦੀਕ ਅਤੇ ਪਿਛਲੇ ਤਿੰਨ ਸਾਲਾਂ ਵਿਚ ਯੋਜਨਾ ਦਾ ਲਾਭ ਨਾ ਲੈਣ ਦਾ ਐਲਾਨ ਸ਼ਾਮਲ ਹੈ। ਅਪਲਾਈ ਕਰਨ ਵਾਲਾ ਹਰਿਆਣਾ ਦਾ ਵਾਸੀ ਹੋਵੇ ਅਤੇ ਉਸ ਕੋਲ ਪਰਿਵਾਰ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਸੀਨੀਅਰ ਨਾਗਰਿਕ ਨੂੰ ਇਕ ਸਹਾਇਕ ਨੂੰ ਪੂਰੇ ਭੁਗਤਾਨ ’ਤੇ ਨਾਲ ਲਿਜਾਣ ਦੀ ਆਗਿਆ ਹੈ।