- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾਲੂਆਂ ਨੇ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ। ਜਸਟਿਸ ਪੰਕਜ ਜੈਨ ਨੇ ਕਿਹਾ ਕਿ ਡੇਰੇ ਦੀ ਦੇਖਭਾਲ ਲਈ ਬਣੀ ਪ੍ਰਬੰਧਕੀ ਕਮੇਟੀ ਕੋਲ ਮਾਲਕੀ ਹੱਕ ਤਬਦੀਲ ਕਰਨ ਦਾ ਅਧਿਕਾਰ ਨਹੀਂ ਸੀ। ਅਦਾਲਤ ਨੇ ਗ੍ਰਾਮ ਸਭਾ ਦਾ ਮਤਾ ਅਤੇ ਸਰਕਾਰ ਦੇ ਨਾਂ ਦਰਜ ਇੰਤਕਾਲ ਰੱਦ ਕਰਦਿਆਂ ਪਟੀਸ਼ਨ ਮਨਜ਼ੂਰ ਕਰ ਲਈ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਧਾਰਮਿਕ ਸੰਸਥਾਵਾਂ ਦੀਆਂ ਜਾਇਦਾਦਾਂ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਬਿਹਤਰ ਵਰਤੋਂ ਜਾਂ ਜਨਹਿੱਤ ਦੇ ਨਾਂ ’ਤੇ ਸਰਕਾਰ ਇਨ੍ਹਾਂ ’ਤੇ ਕਬਜ਼ਾ ਨਹੀਂ ਕਰ ਸਕਦੀ। ਜ਼ਮੀਨ ਦੀ ਲੋੜ ਹੋਣ ’ਤੇ ਕਾਨੂੰਨੀ ਪ੍ਰਕਿਰਿਆ ਤਹਿਤ ਐਕਵਾਇਰ ਕਰ ਕੇ ਮੁਆਵਜ਼ਾ ਦੇਣਾ ਪਵੇਗਾ।
ਮਾਮਲਾ ਸੰਗਰੂਰ ਦੇ ਸੁਨਾਮ ਸਥਿਤ ਡੇਰਾ ਸਾਧਨ ਬਾਬਾ ਬਿਹਾਰੀ ਗਿਰ ਦੀ 414 ਕਨਾਲ ਸੱਤ ਮਰਲੇ ਜ਼ਮੀਨ ਨਾਲ ਜੁੜਿਆ ਹੈ। ਇਸ ਦੀ ਆਮਦਨ ਗਰੀਬਾਂ ਨੂੰ ਭੋਜਨ ਕਰਾਉਣ ਅਤੇ ਡੇਰੇ ਦੇ ਰੱਖ-ਰਖਾਅ ’ਤੇ ਖਰਚ ਹੁੰਦੀ ਸੀ। 1994 ਵਿੱਚ ਗ੍ਰਾਮ ਸਭਾ ਨੇ ਮਤਾ ਪਾਸ ਕਰ ਕੇ ਜ਼ਮੀਨ ਸਰਕਾਰ ਦੇ ਨਾਂ ਕਰਨ ਦਾ ਫ਼ੈਸਲਾ ਲਿਆ ਸੀ। ਇਸ ਆਧਾਰ ’ਤੇ ਮਾਲੀਆ ਅਧਿਕਾਰੀਆਂ ਨੇ ਇੰਤਕਾਲ ਵੀ ਸਰਕਾਰ ਦੇ ਨਾਂ ਦਰਜ ਕਰ ਦਿੱਤਾ।