- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ’ਚ ਆਪ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਲਿਆਂਦੇ ਗਏ ਸਿੱਖਿਆ ਸਬੰਧੀ ਮਤੇ ’ਤੇ ਬਹਿਸ’ਚ ਹਿੱਸਾ ਲੈਂਦੇ ਹੋਏ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਜਦ ਜੁਲਾਈ 2022 ’ਚ ਅਹੁਦਾ ਸੰਭਾਲਿਆ ਸੀ ਤਾਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਰਾਬ ਸੀ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਵਿਧਾਨ ਸਭਾ ’ਚ ਆਪਂਣੇ ਚਾਰ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਸਿੱਖਿਆ ’ਚ ਇਤਿਹਾਸਕ ਬਦਲਾਅ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸਾਲ 2022 ’ਚ ਅੱਠ ਹਜ਼ਾਰ ਸਕੂਲਾਂ ’ਚ ਚਾਰਦੀਵਾਰੀ ਨਹੀਂ ਸੀ ਤੇ ਕਰੀਬ ਚਾਰ ਲੱਖ ਵਿਦਿਆਰਥੀ ਫਰਸ਼ ’ਤੇ ਟਾਟ ਵਿਛਾ ਕੇ ਪੜ੍ਹਣ ਲਈ ਮਜਬੂਰ ਸਨ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ’ਚ ਅੱਜ ਪੰਜਾਬ ਸਿੱਖਿਆ ’ਚ ਅੱਗੇ ਹੈ। ਸੂਬਾ ਹੁਣ ਕੇਰਲਮ ਨੂੰ ਪਛਾੜ ਕੇ ਸਿਖਰਲੇ ਸਥਾਨ ’ਤੇ ਹੈ।
ਵਿਧਾਨ ਸਭਾ ’ਚ ਆਪ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਲਿਆਂਦੇ ਗਏ ਸਿੱਖਿਆ ਸਬੰਧੀ ਮਤੇ ’ਤੇ ਬਹਿਸ’ਚ ਹਿੱਸਾ ਲੈਂਦੇ ਹੋਏ ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਜਦ ਜੁਲਾਈ 2022 ’ਚ ਅਹੁਦਾ ਸੰਭਾਲਿਆ ਸੀ ਤਾਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖ਼ਰਾਬ ਸੀ। 8,000 ਤੋਂ ਜ਼ਿਆਦਾ ਸਕੂਲਾਂ ’ਚ ਚਾਰਦੀਵਾਰੀ ਨਹੀਂ ਸੀ। 3,200 ਸਕੂਲਾਂ ’ਚ ਇਸਤੇਮਾਲ ਯੋਗ ਬਾਥਰੂਮ ਨਹੀਂ ਸਨ। ਲਗਪਗ ਚਾਰ ਲੱਖ ਬੱਚੇ ਜ਼ਮੀਨ ’ਤੇ ਬੈਠਣ ਲਈ ਮਜਬੂਰ ਸਨ। ਕਿਤਾਬਾਂ ਅਕਤੂਬਰ-ਨਵੰਬਰ ’ਚ ਪਹੁੰਚਦੀਆਂ ਸਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਸੀ। ਹੁਣ ਕਿਤਾਬਾਂ 15 ਫਰਵਰੀ ਤੱਕ ਜ਼ਿਲ੍ਹਾ ਹੈੱਡਕੁਆਰਟਰਾਂ ਤੱਕ ਪਹੁੰਚ ਜਾਂਦੀਆਂ ਹਨ ਤੇ 31 ਮਾਰਚ ਤੱਕ ਵੰਡ ਦਿੱਤੀਆਂ ਜਾਂਦੀਆਂ ਹਨ। ਇਹ ਬਦਲਾਅ ਆਪ ਦੇ ਸ਼ਾਸਨ ’ਚ ਆਇਆ ਹੈ।
ਬੈਂਸ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੇ ਹਰ ਜ਼ਿਲ੍ਹੇ ਦੇ ਸਕੂਲਾਂ ਦਾ ਨਿੱਜੀ ਤੌਰ ’ਤੇ ਦੌਰਾ ਕੀਤਾ•। ਸਰਹੱਦੀ ਤੇ ਜ਼ੀਰੋ ਲਾਈਨ ਨਾਲ ਲੱਗੇ ਸਕੂਲਾਂ ’ਚ ਵੀ ਗਏ। ਸਰਕਾਰ ਦਾ ਮਿਸ਼ਨ ਸਮਰੱਥ ਦੇਸ਼ ਦੇ ਸਭ ਤੋਂ ਵੱਡੇ ਬੁਨਿਆਦੀ ਸਿੱਖਿਆ ਪ੍ਰੋਗਰਾਮਾਂ ’ਚੋਂ ਇਕ ਦੇ ਰੂਪ ’ਚ ਉੱਭਰਿਆ। 2022 ’ਚ ਜਦੋਂ ਉਹ ਸਕੂਲਾਂ ’ਚ ਜਾਂਦੇ ਸਨ ਤਾਂ ਅੱਠਵੀਂ ਦੇ ਬੱਚੇ ਵੀ ਸਾਧਾਰਨ ਵਾਕ ਨਹੀਂ ਲਿਖ ਸਕਦੇ ਸਨ। ਕੁਝ ਜੋੜ ਘਟਾਅ ਨਹੀਂ ਕਰ ਸਕਦੇ ਸਨ। ਅਸੀਂ ਅਜਿਹੇ ਬੱਚਿਆਂ ਦੀ ਪਛਾਣ ਕਰ ਕੇ ਸੁਧਾਰਿਆ। ਮਿਸ਼ਨ ਸਮਰੱਥ ’ਚ ਹਰ ਸਾਲ ਕਰੀਬ 12 ਲੱਖ ਵਿਦਿਆਰਥੀ ਤੇ 70 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਕਵਰ ਕੀਤਾ ਜਾਂਦਾ ਹੈ। ਇਹ ਸਿੱਖਿਆ ’ਚ ਸੁਧਾਰ ਸੁਧਾਰ ਹੀ ਹੈ ਕਿ 2026 ’ਚ ਸਰਕਾਰੀ ਸਕੂਲਾਂ ਦੇ 882 ਬੱਚਿਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ, ਜਦਕਿ 2021 ’ਚ ਗਿਣਤੀ ਸਿਰਫ਼ 80 ਸੀ। ਇਹ ਨਤੀਜੇ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਪਹਿਲ ਦਾ ਸਪੱਸ਼ਟ ਨਤੀਜਾ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਵਿਦਿਆਰਥੀਆਂ ’ਚ ਉਮੀਦ ਦੀ ਨਵੀਂ ਕਿਰਨ ਜਗਾਈ ਹੈ। ਮਜੀਠਾ ’ਚ ਸਰਕਾਰੀ ਸਕੂਲਾਂ ਦੇ ਛੇ ਤੇ ਦੀਨਾਨਗਰ ’ਚ 17 ਵਿਦਿਆਰਥੀਆਂ ਨੇ ਨੀਟ ਪਾਸ ਕੀਤੀ। ਇਹ ਸਾਡੇ ਸਰਕਾਰੀ ਸਕੂਲਾਂ ਦੀਆਂ ਉਪਲਬਧੀਆਂ ਹਨ। ਇਕ ਸਾਧਾਰਾਨ ਪਰਿਵਾਰ ਦੀ ਵਿਦਿਆਰਥਣ ਹਰਨੂਰਪ੍ਰੀਤ ਕੌਰ ਨੇ ਆਲ ਇੰਡੀਆ ਰੈਂਕ 3,140 ਹਾਸਲ ਕੀਤਾ। ਵਿਰੋਧੀ ਧਿਰ ’ਤੇ ਨਿਸ਼ਾਨਾ ਬੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਨਿਸ਼ਾਨ ਬਣਾਓ, ਸਰਕਾਰੀ ਸਕੂਲਾਂ ਨੂੰ ਕਿਉਂ ਬਣਾ ਰਹੇ ਹੋ? ਕੁਝ ਨਕਾਰਾਤਮਕ ਸੋਚ ਵਾਲਿਆਂ ਦੇ ਝੂਠੇ ਪ੍ਰਚਾਰ ਨੇ ਪਹਿਲਾਂ ਹੀ ਲੋਕਾਂ ਨੂੰ ਸਰਕਾਰੀ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ। ਸਰਕਾਰੀ ਸਕੂਲਾਂ ’ਚ ਘਟਦੀ ਦਾਖ਼ਲਾ ਦਰ ਦੇ ਸਵਾਲ ’ਤੇ ਬੈਂਸ ਨੇ ਕਿਹਾ ਕਿ ਇਹ ਰੁਝਾਨ ਕੋਵਿਡ ਦੇ ਬਾਅਦ ਦੇਸ਼ ਭਰ ’ਚ ਦੇਖਿਆ ਗਿਆ ਹੈ। 2023 ’ਚ ਸ਼ੁਰੂ ਕੀਤੀ ਗਈ ਅਪਾਰ ਆਈਡੀ ਪਹਿਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਹਰ ਵਿਦਿਆਰਥੀ ਕੋਲ ਇਕ ਅਨੋਖੀ ਆਈਡੀ ਹੈ। ਪਹਿਲਾਂ ਇਕ ਬੱਚਾ ਛੇ ਸਕੂਲਾਂ ’ਚ ਦਾਖ਼ਲ ਹੁੰਦਾ ਸੀ, ਪਰ ਕਿਸੇ ’ਚ ਵੀ ਨਹੀਂ ਪੜ੍ਹ ਰਿਹਾ ਸੀ। ਸਿੱਖਿਆ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੇ 19,125 ਸਰਕਾਰੀ ਸਕੂਲਾਂ ’ਤੇ 2,638 ਕਰੋੜ ਰੁਪਏ ਖ਼ਰਚ ਕੀਤੇ ਹਨ। ਆਪ ਸਰਕਾਰ ਨੇ ਕਈ ਸਕੂਲ ਆਫ ਐਮੀਨੈਂਸ ਖੋਲ੍ਹੇ। ਭਗਵੰਤ ਮਾਨ ਸਰਕਾਰ ਸਰਕਾਰੀ ਸਕੂਲਾਂ ਨੂੰ ਆਖਰੀ ਬਦਲ ਤੋਂ ਪਹਿਲੀ ਪਸੰਦ ’ਚ ਬਦਲ ਰਹੀ ਹੈ। ਅਧਿਆਪਕਾਂ ਨੂੰ ਹੁਣ ਸਰਕਾਰੀ ਸਕੂਲ ਚਲਾਉਣ ਲਈ ਫੰਡ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ। ਪਿਛਲੀਆਂ ਸਰਕਾਰਾਂ ’ਚ ਅਧਿਆਪਕਾਂ ਨੂੰ ਵਾਰ-ਵਾਰ ਫੰਡ ਮੰਗਣੇ ਪੈਂਦੇ ਸਨ। ਹੁਣ ਅਪਮਾਨ ਦਾ ਦੌਰ ਖ਼ਤਮ ਹੈ।