ਚੰਡੀਗੜ੍ਹ ਦੇ GMSH-16 'ਚ ਸ਼ੁਰੂ ਹੋਵੇਗੀ Evening OPD; ਸ਼ਾਮ 5 ਤੋਂ 7 ਵਜੇ ਤਕ ਮਿਲੇਗੀ ਸਹੂਲਤ, ਨੌਕਰੀਪੇਸ਼ਾ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ
ਸੋਸ਼ਲ ਵੈਲਫੇਅਰ ਕਮੇਟੀ ਨੇ ਵੀ ਸੁਝਾਅ ਦਿੱਤਾ ਸੀ ਤਾਂ ਜੋ ਲੋਕ ਦਫ਼ਤਰ ਤੋਂ ਬਾਅਦ ਵੀ ਆਪਣਾ ਇਲਾਜ ਕਰਵਾ ਸਕਣ। ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸੁਮਨ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿੱਚ 4 ਜਾਂ 5 ਐਮਡੀ ਡਾਕਟਰਾਂ ਨਾਲ ਸ਼ਾਮ ਦੀ ਓਪੀਡੀ ਸ਼ੁਰੂ ਕੀਤੀ ਜਾਵੇਗੀ।
Publish Date: Mon, 16 Feb 2026 01:12 PM (IST)
Updated Date: Mon, 16 Feb 2026 01:18 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-16 ਸਥਿਤ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪਤਾਲ (GMSH-16 Hospital) 'ਚ ਅਗਲੇ ਹਫ਼ਤੇ ਤੋਂ ਇਵਨਿੰਗ ਓਪੀਡੀ ਸ਼ੁਰੂ ਹੋ ਜਾਵੇਗੀ। ਮਰੀਜ਼ਾਂ ਨੂੰ ਹੁਣ ਸ਼ਾਮ 5 ਵਜੇ ਤੋਂ 7 ਵਜੇ ਤਕ ਓਪੀਡੀ ਦੀ ਸਹੂਲਤ ਮਿਲੇਗੀ। ਦਿਨ ਦੀ ਓਪੀਡੀ 'ਚ ਮਰੀਜ਼ਾਂ ਦੀ ਵਧਦੀ ਗਿਣਤੀ ਅਤੇ ਨੌਕਰੀਪੇਸ਼ਾ ਲੋਕਾਂ ਦੀ ਮੰਗ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਇਸ ਸਬੰਧ 'ਚ ਸੋਸ਼ਲ ਵੈਲਫੇਅਰ ਕਮੇਟੀ ਨੇ ਵੀ ਸੁਝਾਅ ਦਿੱਤਾ ਸੀ ਤਾਂ ਜੋ ਲੋਕ ਦਫ਼ਤਰ ਤੋਂ ਬਾਅਦ ਵੀ ਆਪਣਾ ਇਲਾਜ ਕਰਵਾ ਸਕਣ। ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸੁਮਨ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿੱਚ 4 ਜਾਂ 5 ਐਮਡੀ ਡਾਕਟਰਾਂ ਨਾਲ ਸ਼ਾਮ ਦੀ ਓਪੀਡੀ ਸ਼ੁਰੂ ਕੀਤੀ ਜਾਵੇਗੀ।
ਮਰੀਜ਼ਾਂ ਦੀ ਆਮਦ ਨੂੰ ਦੇਖਦਿਆਂ ਆਉਣ ਵਾਲੇ ਸਮੇਂ 'ਚ ਹੋਰ ਵਿਭਾਗਾਂ 'ਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾਵੇਗੀ। ਇਵਨਿੰਗ ਓਪੀਡੀ ਸ਼ੁਰੂ ਕਰਨ ਦਾ ਮੁੱਖ ਉਦੇਸ਼ ਵੱਡੇ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਘਟਾਉਣਾ ਅਤੇ ਕੰਮਕਾਜੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਦੱਸਣਯੋਗ ਹੈ ਕਿ GMSH-16 'ਚ ਰੋਜ਼ਾਨਾ ਕਰੀਬ 3,500 ਮਰੀਜ਼ ਓਪੀਡੀ 'ਚ ਆਉਂਦੇ ਹਨ, ਇਸ ਤੋਂ ਇਲਾਵਾ ਐਮਰਜੈਂਸੀ 'ਚ ਵੀ ਰੋਜ਼ਾਨਾ 400 ਦੇ ਕਰੀਬ ਮਰੀਜ਼ਾਂ ਦਾ ਇਲਾਜ ਹੁੰਦਾ ਹੈ।