- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਕ੍ਰਾਈਮ ਥਾਣਾ ਸੈਕਟਰ-20 ਦੀ ਟੀਮ ਨੇ ਡਿਜੀਟਲ ਅਰੈਸਟ ਕਰ ਕੇ ਬਜ਼ੁਰਗ ਔਰਤ ਤੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਗੋਪਾਲ ਸਰਣ (26) ਤੇ ਸਹਿ-ਮੁਲਜ਼ਮ ਪ੍ਰਮੋਦ ਗੋਦਾਰਾ (23) ਨਿਵਾਸੀ ਰਾਜਸਥਾਨ ਵਜੋਂ ਹੋਈ ਹੈ। ਸਾਈਬਰ ਥਾਣਾ ਮੁਖੀ ਯੁੱਧਵੀਰ ਸਿੰਘ ਮੁਤਾਬਕ, ਪੰਚਕੂਲਾ ਨਿਵਾਸੀ ਬਜ਼ੁਰਗ ਔਰਤ ਨੇ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਇੱਕ ਸ਼ਿਕਾਇਤ ਦਰਜ ਕਰਵਾਈ ਸੀ।

ਜਾਗਰਣ ਸੰਵਾਦਦਾਤਾ, ਪੰਚਕੂਲਾ। ਸਾਈਬਰ ਕ੍ਰਾਈਮ ਥਾਣਾ ਸੈਕਟਰ-20 ਦੀ ਟੀਮ ਨੇ ਡਿਜੀਟਲ ਅਰੈਸਟ ਕਰ ਕੇ ਬਜ਼ੁਰਗ ਔਰਤ ਤੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਗੋਪਾਲ ਸਰਣ (26) ਤੇ ਸਹਿ-ਮੁਲਜ਼ਮ ਪ੍ਰਮੋਦ ਗੋਦਾਰਾ (23) ਨਿਵਾਸੀ ਰਾਜਸਥਾਨ ਵਜੋਂ ਹੋਈ ਹੈ। ਸਾਈਬਰ ਥਾਣਾ ਮੁਖੀ ਯੁੱਧਵੀਰ ਸਿੰਘ ਮੁਤਾਬਕ, ਪੰਚਕੂਲਾ ਨਿਵਾਸੀ ਬਜ਼ੁਰਗ ਔਰਤ ਨੇ ਸਾਈਬਰ ਕ੍ਰਾਈਮ ਪੋਰਟਲ ਰਾਹੀਂ ਇੱਕ ਸ਼ਿਕਾਇਤ ਦਰਜ ਕਰਵਾਈ ਸੀ।
ਪੀੜਿਤਾ ਨੇ ਦੱਸਿਆ ਕਿ ਅਪਰਾਧੀਆਂ ਨੇ ਉਸ ਦੇ ਮੋਬਾਈਲ ’ਤੇ ਕਾਲ ਕਰ ਕੇ ਆਪਣੇ ਆਪ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਦੱਸਿਆ ਅਤੇ ਡਰਾਇਆ ਕਿ ਉਸ ਦੇ ਨਾਮ ’ਤੇ ਇਰਾਨ ਭੇਜੇ ਜਾ ਰਹੇ ਪਾਰਸਲ ’ਚ ਨਸ਼ੇ, ਨਕਲੀ ਪਾਸਪੋਰਟ ਤੇ ਗੈਰ ਕਾਨੂੰਨੀ ਕਾਰਡ ਮਿਲੇ ਹਨ। ਇਸ ਤੋਂ ਬਾਅਦ, ਮਨੀ ਲਾਂਡਰਿੰਗ ਦੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਬਜ਼ੁਰਗ ਔਰਤ ਨੂੰ ਕਈ ਦਿਨਾਂ ਤੱਕ ਘਰ ਦੇ ਇਕ ਕਮਰੇ ’ਚ ਡਿਜੀਟਲ ਅਰੈਸਟ ਰੱਖਿਆ।