
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰੇਕ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਅਤੇ ਡਿਪਟੀ ਡੀਈਓ ਨੂੰ ਹਰ ਮਹੀਨੇ ਤਿੰਨ ਵੱਖ-ਵੱਖ ਸਕੂਲ ਆਫ਼ ਐਮੀਨੈਂਸ ਜਾਂ ਆਰਐੱਸਐੱਮਐੱਸ ਸਕੂਲਾਂ ਦਾ ਦੌਰਾ ਕਰਨਾ ਹੋਵੇਗਾ। ਦੌਰੇ ਤੋਂ 24 ਘੰਟਿਆਂ ਅੰਦਰ ਨਿਰਧਾਰਤ ਗੂਗਲ ਫਾਰਮ ’ਤੇ ਰਿਪੋਰਟ ਜਮ੍ਹਾਂ ਕਰਵਾਉਣੀ ਪਵੇਗੀ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀਆਂ ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਕਲਾਸਾਂ ਵਿੱਚ ਪੜ੍ਹਾਈ ਦੀ ਗੁਣਵੱਤਾ ਦੀ ਹੁਣ ਸਿੱਖਿਆ ਵਿਭਾਗ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਵਿਭਾਗ ਨੇ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪੇਸ ਕਲਾਸਾਂ ਦਾ ਅਸਲ ਲਾਭ ਮਿਲ ਰਿਹਾ ਹੈ ਜਾਂ ਨਹੀਂ, ਇਸ ਦੀ ਜਾਂਚ ਅਧਿਕਾਰੀ ਖੁਦ ਸਕੂਲਾਂ ਵਿੱਚ ਜਾ ਕੇ ਕਰਨਗੇ।
ਹਰੇਕ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਅਤੇ ਡਿਪਟੀ ਡੀਈਓ ਨੂੰ ਹਰ ਮਹੀਨੇ ਤਿੰਨ ਵੱਖ-ਵੱਖ ਸਕੂਲ ਆਫ਼ ਐਮੀਨੈਂਸ ਜਾਂ ਆਰਐੱਸਐੱਮਐੱਸ ਸਕੂਲਾਂ ਦਾ ਦੌਰਾ ਕਰਨਾ ਹੋਵੇਗਾ। ਦੌਰੇ ਤੋਂ 24 ਘੰਟਿਆਂ ਅੰਦਰ ਨਿਰਧਾਰਤ ਗੂਗਲ ਫਾਰਮ ’ਤੇ ਰਿਪੋਰਟ ਜਮ੍ਹਾਂ ਕਰਵਾਉਣੀ ਪਵੇਗੀ। ਪਿਛਲੇ ਨਿਰੀਖਣ ਦੌਰਾਨ ਸਾਹਮਣੇ ਆਈਆਂ ਕਮੀਆਂ ਦੀ ਸਥਿਤੀ ਵੀ ਜਾਂਚੀ ਜਾਵੇਗੀ।
25 ਅਗਸਤ ਨੂੰ ਜਾਰੀ ਪੱਤਰ ਮੁਤਾਬਕ ਪੇਸ ਪ੍ਰੋਗਰਾਮ ਤਹਿਤ ਫਿਜ਼ਿਕਸ ਵਾਲਾ ਦੇ ਸਹਿਯੋਗ ਨਾਲ ਜੇਈਈ ਅਤੇ ਨੀਟ ਦੀ ਤਿਆਰੀ ਲਈ ਲਾਈਵ ਇੰਟਰਐਕਟਿਵ ਕੋਚਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਧਿਕਾਰੀ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਕੇ ਪੁੱਛਣਗੇ ਕਿ ਅਧਿਆਪਕ ਦੀ ਗੱਲ ਸਪੱਸ਼ਟ ਸੁਣਾਈ ਤੇ ਦਿਖਾਈ ਦਿੰਦੀ ਹੈ ਜਾਂ ਨਹੀਂ, ਪੜ੍ਹਾਈ ਸਮਝ ਆ ਰਹੀ ਹੈ ਜਾਂ ਨਹੀਂ ਅਤੇ ਸਵਾਲ ਪੁੱਛਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ।
ਅਧਿਕਾਰੀ ਪਿਛਲੇ ਦੋ ਹਫ਼ਤਿਆਂ ਦੀ ਹਾਜ਼ਰੀ ਵੀ ਜਾਂਚਣਗੇ। ਘੱਟ ਹਾਜ਼ਰੀ, ਕਲਾਸ ਨਾ ਲੱਗਣ, ਗੰਭੀਰ ਤਕਨੀਕੀ ਸਮੱਸਿਆਵਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਦੀ ਤੁਰੰਤ ਰਿਪੋਰਟ ਕਰਨੀ ਹੋਵੇਗੀ। ਇਸ ਤੋਂ ਇਲਾਵਾ ਇੰਟਰਨੈੱਟ, ਇੰਟਰਐਕਟਿਵ ਪੈਨਲ, ਮਾਈਕ, ਕੈਮਰਾ ਅਤੇ ਚੈਟ-ਹੈਂਡ ਰੇਜ਼ ਵਰਗੀਆਂ ਸਹੂਲਤਾਂ ਦੀ ਵੀ ਅਧਿਕਾਰੀ ਖੁਦ ਜਾਂਚ ਕਰਨਗੇ।