ਵਿਦਿਆਰਥੀਆਂ ਲਈ ਰਾਹਤ: ਸਿੱਖਿਆ ਵਿਭਾਗ ਦਾ ਸਰਵਰ ਡਾਊਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ
ਸਰਕਾਰੀ ਸਕੂਲਾਂ ’ਚ 11ਵੀਂ ਕਲਾਸ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀ ਹੁਣ ਸ਼ਨਿੱਚਰਵਾਰ 27 ਜੂਨ ਸ਼ਾਮ 5 ਵਜੇ ਤੱਕ ਬਿਨੈ ਕਰ ਸਕਦੇ ਹਨ। ਪ੍ਰਸ਼ਾਸਨ ਨੂੰ ਇਹ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ 25 ਜੂਨ ਤੋਂ ਹੀ ਸਿੱਖਿਆ ਵਿਭਾਗ ਦਾ ਸਰਵਰ ਡਾਊਨ ਹੈ।
Publish Date: Sat, 27 Jun 2026 11:46 AM (IST)
Updated Date: Sat, 27 Jun 2026 11:49 AM (IST)
ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ। ਸਰਕਾਰੀ ਸਕੂਲਾਂ ’ਚ 11ਵੀਂ ਕਲਾਸ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀ ਹੁਣ ਸ਼ਨਿੱਚਰਵਾਰ 27 ਜੂਨ ਸ਼ਾਮ 5 ਵਜੇ ਤੱਕ ਬਿਨੈ ਕਰ ਸਕਦੇ ਹਨ। ਪ੍ਰਸ਼ਾਸਨ ਨੂੰ ਇਹ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ 25 ਜੂਨ ਤੋਂ ਹੀ ਸਿੱਖਿਆ ਵਿਭਾਗ ਦਾ ਸਰਵਰ ਡਾਊਨ ਹੈ। ਜਿਸ ਕਾਰਨ ਆਖ਼ਰੀ ਦਿਨ ਵਿਦਿਆਰਥੀ ਦਾਖ਼ਲੇ ਲਈ ਬਿਨੈ ਨਹੀਂ ਕਰ ਸਕੇ। ਸਰਵਰ ਡਾਊਨ ਰਹਿਣ ਕਾਰਨ ਸਿੱਖਿਆ ਵਿਭਾਗ ਨੇ ਬਿਨੈ ਕਰਨ ਦੀ ਤਰੀਕ ਨੂੰ ਦੋ ਦਿਨ ਵਧਾ ਕੇ 27 ਜੂਨ ਕਰ ਦਿੱਤਾ ਹੈ। ਇਸ ਦੇ ਨਾਲ, ਹੁਣ ਵਿਦਿ ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ। ਸਰਕਾਰੀ ਸਕੂਲਾਂ ’ਚ 11ਵੀਂ ਕਲਾਸ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀ ਹੁਣ ਸ਼ਨਿੱਚਰਵਾਰ 27 ਜੂਨ ਸ਼ਾਮ 5 ਵਜੇ ਤੱਕ ਬਿਨੈ ਕਰ ਸਕਦੇ ਹਨ। ਪ੍ਰਸ਼ਾਸਨ ਨੂੰ ਇਹ ਫੈਸਲਾ ਇਸ ਲਈ ਲੈਣਾ ਪਿਆ ਕਿਉਂਕਿ 25 ਜੂਨ ਤੋਂ ਹੀ ਸਿੱਖਿਆ ਵਿਭਾਗ ਦਾ ਸਰਵਰ ਡਾਊਨ ਹੈ।
ਜਿਸ ਕਾਰਨ ਆਖ਼ਰੀ ਦਿਨ ਵਿਦਿਆਰਥੀ ਦਾਖ਼ਲੇ ਲਈ ਬਿਨੈ ਨਹੀਂ ਕਰ ਸਕੇ। ਸਰਵਰ ਡਾਊਨ ਰਹਿਣ ਕਾਰਨ ਸਿੱਖਿਆ ਵਿਭਾਗ ਨੇ ਬਿਨੈ ਕਰਨ ਦੀ ਤਰੀਕ ਨੂੰ ਦੋ ਦਿਨ ਵਧਾ ਕੇ 27 ਜੂਨ ਕਰ ਦਿੱਤਾ ਹੈ। ਇਸ ਦੇ ਨਾਲ, ਹੁਣ ਵਿਦਿਆਰਥੀ ਚੰਡੀਗੜ੍ਹ ਪ੍ਰਸ਼ਾਸਨ ਦੀ ਅਧਿਕਾਰਿਕ ਵੈਬਸਾਈਟ ’ਤੇ ਜਾ ਕੇ 250 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕਰਕੇ ਦਾਖ਼ਲੇ ਲਈ ਬਿਨੈ ਕਰ ਸਕਦੇ ਹਨ।
ਇਹ ਜਾਣਨਾ ਮਹੱਤਵਪੂਰਨ ਹੈ ਕਿ ਸਿੱਖਿਆ ਵਿਭਾਗ ਨੇ ਬਿਨੈ ਲਈ 25 ਜੂਨ ਆਖ਼ਰੀ ਤਰੀਕ ਨਿਰਧਾਰਿਤ ਕੀਤੀ ਸੀ। ਸਿੱਖਿਆ ਵਿਭਾਗ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮੌਜੂਦ 13920 ਸੀਟਾਂ ਲਈ 24 ਜੂਨ ਤੱਕ 13,121 ਵਿਦਿਆਰਥੀਆਂ ਨੇ ਬਿਨੈ ਦਿੱਤੀ ਸੀ। ਜਦੋਂ ਕਿ 25 ਜੂਨ ਨੂੰ ਵਿਭਾਗ ਦਾ ਸਰਵਰ ਡਾਊਨ ਹੋ ਗਿਆ। ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਸ਼ੁੱਕਰਵਾਰ ਨੂੰ ਵੀ ਸਮੱਸਿਆ ਦਾ ਹੱਲ ਨਾ ਹੋਣ 'ਤੇ ਵਿਭਾਗ ਨੇ ਪ੍ਰਸ਼ਾਸਨ ਦੀ ਵੈਬਸਾਈਟ ਦਾ ਸਹਾਰਾ ਲਿਆ। ਹੁਣ ਵਿਦਿਆਰਥੀ 27 ਜੂਨ ਨੂੰ ਵੀ ਬਿਨੈ ਕਰ ਸਕਦੇ ਹਨ। ਅਰਜ਼ੀਆਂ ਪ੍ਰਾਪਤ ਹੋਣ ਦੇ ਬਾਅਦ 29 ਜੂਨ ਨੂੰ ਬਿਨੈ ਕਰਨ ਵਾਲੇ ਵਿਦਿਆਰਥੀਆਂ ਦੀ ਪਹਿਲੀ ਸੰਭਾਵਿਤ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ। ਸੰਭਾਵਿਤ ਮੈਰਿਟ ਲਿਸਟ ਵਿਚ ਕਿਸੇ ਵੀ ਕਿਸਮ ਦਾ ਇਤਰਾਜ਼ ਹੋਣ ’ਤੇ ਵਿਦਿਆਰਥੀ ਈਮੇਲ ਰਾਹੀਂ 30 ਜੂਨ ਤੱਕ ਇਸਨੂੰ ਠੀਕ ਕਰਵਾ ਸਕਦੇ ਹਨ।
ਗਲਤੀਆਂ ਠੀਕ ਹੋਣ ਤੋਂ ਬਾਅਦ ਤਿੰਨ ਜੁਲਾਈ ਨੂੰ ਵਿਦਿਆਰਥੀਆਂ ਦੀ ਪਹਿਲੀ ਮੈਰਿਟ ਅਤੇ ਸਕੂਲ ਪੱਧਰ 'ਤੇ ਸੀਟਾਂ ਅਲਾਟ ਕੀਤੀਆਂ ਜਾਣਗੀਆਂ, ਜਿਸ ਵਿਚ ਵਿਦਿਆਰਥੀਆਂ ਨੂੰ ਆਪਣੇ-ਆਪਣੇ ਇਤਰਾਜ਼ਾਂ ਦੀ ਜਾਣਕਾਰੀ ਵੀ ਮਿਲੇਗੀ।
ਪ੍ਰਸ਼ਾਸਨ ਦੀ ਵੈਬਸਾਈਟ ਦਾ ਸਹਾਰਾ
ਸਿੱਖਿਆ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ 25 ਜੂਨ ਨੂੰ ਵੈਬਸਾਈਟ ਅਚਾਨਕ ਬੰਦ ਹੋ ਗਈ ਸੀ। ਵੈਬਸਾਈਟ ਬੰਦ ਹੋਣ ਤੋਂ ਬਾਅਦ ਵਿਦਿਆਰਥੀਆਂ ਦੀ ਸਹੂਲਤ ਲਈ ਦਾਖ਼ਲੇ ਲਈ ਅਰਜ਼ੀ ਲਿੰਕ ਅਤੇ ਸਾਰੀਆਂ ਸਹੂਲਤਾਂ ਪ੍ਰਸ਼ਾਸਨ ਦੀ ਅਧਿਕਾਰਕ ਵੈਬਸਾਈਟ 'ਤੇ ਅਪਲੋਡ ਕੀਤੀਆਂ ਗਈਆਂ ਹਨ। ਵਿਦਿਆਰਥੀ ਬਿਨਾਂ ਕਿਸੇ ਮੁਸ਼ਕਲ ਦੇ ਆਪਣਾ ਰਜਿਸਟ੍ਰੇਸ਼ਨ ਖਾਤਾ ਤਿਆਰ ਕਰਕੇ ਉਸ ’ਤੇ ਦਾਖ਼ਲੇ ਲਈ ਬਿਨੇ ਕਰ ਸਕਦੇ ਹਨ।
ਵਿਭਾਗ ਦੀ ਵੈਬਸਾਈਟ ਕਰੈਸ਼ ਹੋਣ ਕਾਰਨ ਦਾਖ਼ਲਾ ਅਰਜ਼ੀ ਵਿਚ ਮੁਸ਼ਕਲਾਂ ਆਈਆਂ ਸਨ। ਵਿਦਿਆਰਥੀਆਂ ਅਤੇ ਮਾਪਿਆਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਅਰਜ਼ੀ ਦੀ ਤਰੀਕ ਵਧਾਈ ਗਈ ਹੈ। ਵਿਦਿਆਰਥੀ ਅੱਜ ਸ਼ਾਮ ਪੰਜ ਵਜੇ ਤੱਕ ਬਿਨੈ ਕਰ ਸਕਦੇ ਹਨ।
ਨਿਤਿਸ਼ ਸਿੰਗਲਾ, ਡਾਇਰੈਕਟਰ ਸਕੂਲ ਸਿੱਖਿਆ ਵਿਭਾਗ।