- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਡੀ ਮੁਤਾਬਕ ਨਿਮਰਤਦੀਪ ਸਿੰਘ ਨੇ ਆਪਣੇ, ਪਰਿਵਾਰਕ ਮੈਂਬਰਾਂ ਤੇ ਸਬੰਧਤ ਸੰਸਥਾਵਾਂ ਦੇ ਨਾਂ ’ਤੇ ਕਈ ਅਚੱਲ ਜਾਇਦਾਦਾਂ ਬਣਾਈਆਂ ਹਨ। ਜ਼ਬਤ ਕੀਤੇ ਦਸਤਾਵੇਜ਼ਾਂ ਤੇ ਡਿਜੀਟਲ ਰਿਕਾਰਡ ਦੀ ਜਾਂਚ ਰਾਹੀਂ ਕਥਿਤ ਅਪਰਾਧਕ ਕਮਾਈ ਨਾਲ ਬਣੀ ਜਾਇਦਾਦ ਦਾ ਪੂਰਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਡਬਲਿਊਡਬਲਿਊਆਈਸੀਐੱਸ ਐਸਟੇਟਸ ਪ੍ਰਾਈਵੇਟ ਲਿਮਟਿਡ ਦੇ ਡਾਈਰੈਕਟਰ ਦਵਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਦੇ ਮੁਹਾਲੀ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ ਤੋਂ ਇਕ ਕਿਲੋ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਕਰੀਬ 3.16 ਕਰੋੜ ਰੁਪਏ ਦੀਆਂ ਐੱਫਡੀਜ਼ ਤੇ ਬੈਂਕ ਖਾਤਿਆਂ ’ਚ ਜਮ੍ਹਾਂ ਰਕਮ ਫ੍ਰੀਜ਼ ਕੀਤੀ ਗਈ ਹੈ। 20 ਨਵੰਬਰ ਨੂੰ ਕੀਤੀ ਕਾਰਵਾਈ ਦੌਰਾਨ ਕਈ ਦਸਤਾਵੇਜ਼ ਤੇ ਡਿਜੀਟਲ ਉਪਕਰਨ ਵੀ ਜ਼ਬਤ ਕੀਤੇ ਗਏ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਇਹ ਜਾਂਚ ਮੁਹਾਲੀ ਵਿਜੀਲੈਂਸ ਬਿਊਰੋ ਵੱਲੋਂ ਦਰਜ ਦੋ ਐੱਫਆਈਆਰਜ਼ ਦੇ ਆਧਾਰ ’ਤੇ ਪੀਐੱਮਐੱਲਏ ਤਹਿਤ ਸ਼ੁਰੂ ਕੀਤੀ ਸੀ।
ਜਾਂਚ ’ਚ ਸਾਹਮਣੇ ਆਇਆ ਕਿ ਕੰਪਨੀ ਨੇ ਕੁਰਾਲੀ ’ਚ ਡਰੀਮ ਮੀਡੋਜ਼-1 ਤੇ 2 ਨੂੰ ਪਹਿਲਾਂ ਇਕੋ ਕਾਲੋਨੀ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਸੀ, ਪਰ ਸਰਕਾਰੀ ਫੀਸ ਬਚਾਉਣ ਲਈ ਇਨ੍ਹਾਂ ਨੂੰ ਦੋ ਵੱਖਰੀਆਂ ਕਾਲੋਨੀਆਂ ਵਜੋਂ ਦਰਸਾਇਆ। ਈਡੀ ਅਨੁਸਾਰ, ਕਾਲੋਨੀਆਂ ਦੇ ਨਿਯਮਤਕਰਨ ਸਰਟੀਫਿਕੇਟ ਹਾਸਲ ਕਰਨ ਲਈ ਵੱਖ-ਵੱਖ ਵਿਕਰੇਤਾਵਾਂ ਤੋਂ ਖਰੀਦੀ ਜ਼ਮੀਨ ਦੇ ਕਥਿਤ ਜਾਅਲੀ ਸਹਿਮਤੀ ਪੱਤਰ ਵੀ ਵਰਤੇ ਗਏ।