- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਨੂੰ ਦਿੱਤੇ ਮੰਗ ਪੱਤਰ ’ਚ ਪ੍ਰਮੋਸ਼ਨਲ ਸੀਐੱਚਟੀ ਨੇ ਦੱਸਿਆ ਕਿ ਉਹ 1993 ਤੋਂ 1998 ਦਰਮਿਆਨ ਈਟੀਟੀ ਅਧਿਆਪਕਾਂ ਵਜੋਂ ਭਰਤੀ ਹੋਏ ਸਨ ਅਤੇ ਲੰਬੀ ਸੇਵਾ ਤੋਂ ਬਾਅਦ ਸਤੰਬਰ 2020 ’ਚ ਸੀਐੱਚਟੀ ਵਜੋਂ ਤਰੱਕੀ ਹਾਸਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਬੀਪੀਈਓ ਅਹੁਦਿਆਂ ’ਤੇ ਤਰੱਕੀ ਲਈ ਸਿਰਫ਼ ਸਿੱਧੀ ਭਰਤੀ ਵਾਲੇ 25 ਫ਼ੀਸਦੀ ਸੀਐੱਚਟੀ ਨੂੰ ਮੌਕਾ ਮਿਲਣ ਕਾਰਨ 30 ਤੋਂ 32 ਸਾਲ ਸੇਵਾ ਕਰ ਚੁੱਕੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਪੰਜਾਬ ’ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੇ ਅਹੁਦਿਆਂ ’ਤੇ ਤਰੱਕੀ ਲਈ ਪ੍ਰਮੋਸ਼ਨਲ ਚੀਫ਼ ਹੈੱਡ ਟੀਚਰਾਂ (ਸੀਐੱਚਟੀ) ਨੇ 75 ਫ਼ੀਸਦੀ ਕੋਟਾ ਆਪਣੇ ਲਈ ਤੈਅ ਕਰਨ ਦੀ ਮੰਗ ਕੀਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ 24 ਜਨਵਰੀ 1977 ਦੇ ਹੁਕਮਾਂ ਦੇ ਆਧਾਰ ’ਤੇ ਪੂਰੇ ਪੰਜਾਬ ’ਚ 60:40 ਅਨੁਪਾਤ ਤੁਰੰਤ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਮੰਤਰੀ ਨੂੰ ਦਿੱਤੇ ਮੰਗ ਪੱਤਰ ’ਚ ਪ੍ਰਮੋਸ਼ਨਲ ਸੀਐੱਚਟੀ ਨੇ ਦੱਸਿਆ ਕਿ ਉਹ 1993 ਤੋਂ 1998 ਦਰਮਿਆਨ ਈਟੀਟੀ ਅਧਿਆਪਕਾਂ ਵਜੋਂ ਭਰਤੀ ਹੋਏ ਸਨ ਅਤੇ ਲੰਬੀ ਸੇਵਾ ਤੋਂ ਬਾਅਦ ਸਤੰਬਰ 2020 ’ਚ ਸੀਐੱਚਟੀ ਵਜੋਂ ਤਰੱਕੀ ਹਾਸਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਬੀਪੀਈਓ ਅਹੁਦਿਆਂ ’ਤੇ ਤਰੱਕੀ ਲਈ ਸਿਰਫ਼ ਸਿੱਧੀ ਭਰਤੀ ਵਾਲੇ 25 ਫ਼ੀਸਦੀ ਸੀਐੱਚਟੀ ਨੂੰ ਮੌਕਾ ਮਿਲਣ ਕਾਰਨ 30 ਤੋਂ 32 ਸਾਲ ਸੇਵਾ ਕਰ ਚੁੱਕੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਬੀਪੀਈਓ ਅਹੁਦਿਆਂ ਦੇ 90 ਫ਼ੀਸਦੀ ਤਰੱਕੀ ਕੋਟੇ ’ਚੋਂ 25 ਫ਼ੀਸਦੀ ਹਿੱਸਾ ਸਿੱਧੀ ਭਰਤੀ ਵਾਲੇ ਅਤੇ 75 ਫ਼ੀਸਦੀ ਪ੍ਰਮੋਸ਼ਨਲ ਸੀਐੱਚਟੀ ਲਈ ਤੈਅ ਕੀਤਾ ਜਾਵੇ। ਇਸ ਨਾਲ ਵਿਭਾਗ ’ਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਤਰੱਕੀ ਦਾ ਉਚਿਤ ਮੌਕਾ ਮਿਲੇਗਾ।
ਮੰਗ ਪੱਤਰ ’ਚ ਵਿਭਾਗੀ ਸੂਚੀ ’ਚ ਦੋਵਾਂ ਸ਼੍ਰੇਣੀਆਂ ਦੇ ਸੀਐੱਚਟੀ ਨੂੰ ਸ਼ਾਮਲ ਕਰ ਕੇ ਇਸੇ ਅਨੁਪਾਤ ਅਨੁਸਾਰ ਤਰੱਕੀ ਸੂਚੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਪ੍ਰਮੋਸ਼ਨਲ ਸੀਐੱਚਟੀ ਦਾ ਕਹਿਣਾ ਹੈ ਕਿ ਇਸ ਪ੍ਰਬੰਧ ਨਾਲ ਕਿਸੇ ਵੀ ਸ਼੍ਰੇਣੀ ਦਾ ਹੱਕ ਨਹੀਂ ਖੁੱਸੇਗਾ, ਸਗੋਂ ਦੋਵਾਂ ਦੇ ਹਿੱਤ ਸੁਰੱਖਿਅਤ ਰਹਿਣਗੇ ਅਤੇ ਵਿਵਾਦ ਦੀ ਸੰਭਾਵਨਾ ਵੀ ਨਹੀਂ ਰਹੇਗੀ।
ਮੰਤਰੀ ਨੇ ਡਾਇਰੈਕਟਰ ਨੂੰ ਮੰਗ ’ਤੇ ਤੁਰੰਤ ਕਾਰਵਾਈ ਕਰਦਿਆਂ ਪ੍ਰਸਤਾਵਿਤ ਪ੍ਰਬੰਧ ਅਨੁਸਾਰ ਬੀਪੀਈਓ ਅਹੁਦਿਆਂ ’ਤੇ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।