ਕੈਨੇਡਾ ਤੋਂ ਪਰਤੇ ਐੱਨਆਰਆਈ ’ਤੇ ਹਮਲਾ, ਪਤਨੀ ਨਾਲ ਚੱਲ ਰਿਹਾ ਜਾਇਦਾਦ ਵਿਵਾਦ
-57 ਸੈਕਿੰਡਾਂ ਦੀ ਸੀਸੀਟੀਵੀ
Publish Date: Sat, 13 Jun 2026 09:16 PM (IST)
Updated Date: Sun, 14 Jun 2026 04:09 AM (IST)

-57 ਸੈਕਿੰਡਾਂ ਦੀ ਸੀਸੀਟੀਵੀ ਫੁਟੇਜ ਵਾਇਰਲ, ਚਾਰ ਹਮਲਾਵਰਾਂ ਦੀ ਤਲਾਸ਼ ’ਚ ਪੁਲਿਸ ਜਾਗਰਣ ਸੰਵਾਦਦਾਤਾ, ਪੰਚਕੂਲਾ : ਸ਼ਹਿਰ ਦੇ ਸੈਕਟਰ-4 ਹਰੀਪੁਰ ’ਚ ਇਕ ਐੱਨਆਰਆਈ ਤੇ ਹਮਲਾ ਹੋਇਆ। ਸ਼ਨੀਵਾਰ ਸ਼ਾਮ ਨੂੰ ਕੁਝ ਅਣਪਛਾਤੇ ਨੌਜਵਾਨਾਂ ਨੇ ਐੱਨਆਰਆਈ ਤੇ ਹਮਲਾ ਕੀਤਾ। ਦੋਸ਼ ਹੈ ਕਿ ਨੌਜਵਾਨਾਂ ਨੇ ਫਾਇਰਿੰਗ ਵੀ ਕੀਤੀ ਪਰ ਗੋਲੀ ਚੱਲਣ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਵੱਲੋਂ ਪੀੜਤ ਦੇ ਬਿਆਨ ’ਤੇ ਸ਼ੱਕ ਜਤਾਇਆ ਦਾ ਰਿਹਾ ਹੈ। ਜ਼ਖਮੀ ਐੱਨਆਰਆਈ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਨੇ ਲਾਠੀ, ਰਾਡ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਨ ਦੇ ਨਾਲ ਉਨ੍ਹਾਂ ’ਤੇ ਗੋਲੀ ਵੀ ਚਲਾਈ, ਜੋ ਉਨ੍ਹਾਂ ਦੇ ਸੱਜੇ ਹੱਥ ਨੂੰ ਛੂੰਹਦੇ ਹੋਏ ਨਿਕਲ ਗਈ। ਹਾਲਾਂਕਿ ਪੁਲਿਸ ਦੀ ਆਰੰਭਿਕ ਜਾਂਚ ’ਚ ਗੋਲੀ ਲੱਗਣ ਦੇ ਕੋਈ ਵਿਸ਼ੇਸ਼ ਨਿਸ਼ਾਨ ਨਹੀਂ ਮਿਲੇ ਹਨ। ਕੈਨੇਡਾ ਨਿਵਾਸੀ ਬਲਵਿੰਦਰ ਸਿੰਘ ਦਾ ਸੈਕਟਰ-6 ਨਾਗਰਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸਦੇ ਸਿਰ, ਦੋਹਾਂ ਬਾਂਹਾਂ ਅਤੇ ਪੈਰ ਚ ਸੱਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੈਡੀਕਲ ਜਾਂਚ ’ਚ ਗੋਲੀ ਲੱਗਣ ਦੀ ਬਜਾਏ ਕਿਸੇ ਤੇਜ਼ ਹਥਿਆਰ ਨਾਲ ਸੱਟ ਲੱਗਣ ਦੇ ਨਿਸ਼ਾਨ ਮਿਲੇ ਹਨ। ਮਾਮਲੇ ਦੀ ਪੁਸ਼ਟੀ ਲਈ ਮਾਹਿਰਾਂ್ಞಾನ ਦੀ ਰਾਇ ਵੀ ਲਈ ਜਾ ਰਹੀ ਹੈ। ਉਹ ਦਸੰਬਰ 2025 ਵਿੱਚ ਕੈਨੇਡਾ ਤੋਂ ਪੰਚਕੂਲਾ ਆਇਆ ਸੀ। ਉਸਦਾ ਪਤਨੀ ਦੇ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸ਼ਨੀਵਾਰ ਸ਼ਾਮ ਉਹ ਘਰ ਦੇ ਕੋਲ ਇਕ ਬਾਈਕ ਮੁਰੰਮਤ ਦੀ ਦੁਕਾਨ ਤੇ ਬੈਠਾ ਸੀ। ਇਸ ਦੌਰਾਨ ਇੱਕ ਗੱਡੀ ’ਚ ਬੈਠੇ ਚਾਰ ਨੌਜਵਾਨ ਆਏ ਤੇ ਉਸ ਤੇ ਹਮਲਾ ਕਰ ਦਿੱਤਾ। ਸ਼ੋਰ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਨਾਲ ਜੁੜਿਆ ਵੀਡੀਓ ਵਾਇਰਲ ਹੋ ਰਿਹਾ ਹੈ। ਘਟਨਾ ਦੀ 57 ਸਕਿੰਟ ਦੀ ਸੀਸੀਟਵੀ ਫੁਟੇਜ ਵੀ ਸਾਹਮਣੇ ਆਈ ਹੈ, ਜੋ ਇੰਟਰਨੈੱਟ ਮੀਡੀਆ ਤੇ ਵਾਇਰਲ ਹੋ ਰਹੀ ਹੈ। ਫੁਟੇਜ ’ਚ ਚਿੱਟੇ ਰੰਗ ਦੀ ਐੱਸਯੂਵੀ ਵਿੱਚੋਂ ਚਾਰ ਜਵਾਕ ਉਤਰਦੇ ਵੇਖੇ ਜਾ ਰਹੇ ਹਨ। ਇਨ੍ਹਾਂ ’ਚ ਇੱਕ ਜਵਾਕ ਦੇ ਹੱਥ ਵਿੱਚ ਪਿਸਤੌਲ ਵਰਗੀ ਚੀਜ਼ ਨਜ਼ਰ ਆ ਰਹੀ ਹੈ, ਜਦਕਿ ਹੋਰਾਂ ਕੋਲ ਲਾਠੀ ਤੇ ਹੋਰ ਹਥਿਆਰ ਦਿੱਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਾਹਨ ਦੇ ਪਿੱਛੇ ਦੀ ਨੰਬਰ ਪਲੇਟ ਵੀ ਨਹੀਂ ਸੀ। ਪੁਲਿਸ ਨੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਨਾਲ ਹੀ ਸੰਪਤੀ ਵਿਵਾਦ ਤੇ ਪਹਿਲਾਂ ਮਿਲੀਆਂ ਕਥਿਤ ਧਮਕੀਆਂ ਦੇ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੋਟਸ ਜਾਣਕਾਰੀ ਮੁਤਾਬਕ ਹਰਿਪੁਰ ਵਿੱਚ ਕੁਝ ਮਹੀਨੇ ਪਹਿਲਾਂ ਨੌਜਵਾਨ ਕੈਨੇਡਾ ਤੋਂ ਆਇਆ ਸੀ। ਸ਼ਨੀਵਾਰ ਦੁਪਹਿਰ ਨੂੰ ਇੱਕ ਗੱਡੀ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਆਏ ਤੇ ਕੈਨੇਡੀਅਨ ਨੌਜਵਾਨ ਤੇ ਹਮਲਾ ਕਰ ਦਿੱਤਾ। ਉਸਨੂੰ ਗੰਭੀਰ ਸੱਟ ਲੱਗੀ ਹੈ ਪਰ ਹੁਣ ਉਹ ਖਤਰੇ ਤੋਂ ਬਾਹਰ ਹੈ। ਗੋਲੀ ਨਹੀਂ ਚਲਾਈ ਗਈ। -ਅਮਰਿੰਦਰ ਸਿੰਘ, ਡੀਸੀਪੀ ਕਾਨੂੰਨ ਵਿਵਸਥਾ ਤੇ ਯਾਤਾਯਾਤ।