- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਦੇ ਖ਼ਿਲਾਫ਼ ਕੌਂਸਲਰਾਂ ਦੀ ਨਾਰਾਜ਼ਗੀ ਦੀ ਇਕ ਵਜ੍ਹਾ ਕਈ ਪ੍ਰਮੁੱਖ ਪ੍ਰਸਤਾਵ ਬਿਨਾਂ ਚਰਚਾ ਦੇ ਪਾਸ ਕਰਨਾ ਵੀ ਹੈ। ਇਨ੍ਹਾਂ ਵਿਚ ਸੈਕਟਰ-25 ਦੇ ਸੁੱਕਾ ਕਚਰਾ ਪ੍ਰੋਸੈਸਿੰਗ ਪਲਾਂਟ ਏਜੰਸੀ ਨੂੰ ਦਿੱਤੇ ਜਾਣ ਦਾ RFP ਵੀ ਬਿਨਾਂ ਚਰਚਾ ਦੇ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਰੀਬ 11 ਪ੍ਰਸਤਾਵ ਬਿਨਾਂ ਚਰਚਾ ਦੇ ਹੀ ਪਾਸ ਕੀਤੇ ਗਏ ਸਨ। ਭਾਜਪਾ ਦੇ ਕਈ ਕੌਂਸਲਰਾਂ ਦਾ ਦੋਸ਼ ਹੈ ਕਿ ਕਾਂਗਰਸ ਤੇ ਆਪ ਕੌਂਸਲਰਾਂ ਨਾਲ ਮਿਲ ਕੇ ਇਹ ਪ੍ਰਸਤਾਵ ਬਿਨਾਂ ਚਰਚਾ ਹੀ ਪਾਸ ਕੀਤੇ ਗਏ।

ਬਲਵਾਨ ਕਰੀਵਾਲ, ਚੰਡੀਗੜ੍ਹ : ਨਿਗਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ (BJP) 'ਚ ਅੰਦਰੂਨੀ ਕਲੇਸ਼ ਵਧਦੀ ਨਜ਼ਰ ਆ ਰਹੀ ਹੈ। ਅਜੇ ਤਕ ਕਈ ਕੌਂਸਲਰਾਂ ਤੇ ਆਗੂਆਂ ਦੀ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਤੋਂ ਨਾਰਾਜ਼ਗੀ ਦੂਰ ਨਹੀਂ ਹੋਈ ਸੀ। ਕੌਂਸਲਰ ਪ੍ਰਧਾਨ ਵੱਲੋਂ ਬੁਲਾਈਆਂ ਪ੍ਰੀ-ਹਾਊਸ ਬੈਠਕਾਂ ਤਕ 'ਚ ਨਹੀਂ ਪਹੁੰਚ ਰਹੇ ਹਨ। ਹੁਣ ਕਈ ਕੌਂਸਲਰ ਆਪਣੇ ਹੀ ਮੇਅਰ ਸੌਰਭ ਜੋਸ਼ੀ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਚੁੱਕੇ ਹਨ।
ਕਈ ਕੌਂਸਲਰ ਮੇਅਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕ ਰਹੇ ਹਨ। ਉਹ ਮੇਅਰ 'ਤੇ ਸ਼ਹਿਰ ਦੇ ਮਹੱਤਵਪੂਰਨ ਪ੍ਰਸਤਾਵ ਨਿਗਮ ਸਦਨ 'ਚ ਬਿਨਾਂ ਚਰਚਾ ਦੇ ਹੀ ਪਾਸ ਕੀਤੇ ਜਾਣ ਤੋਂ ਨਾਰਾਜ਼ ਹਨ। ਕੌਂਸਲਰ ਪਹਿਲਾਂ ਵੀ ਆਪਣੇ ਕੌਂਸਲਰਾਂ ਦੀ ਬਜਾਏ ਵਿਰੋਧੀ ਕੌਂਸਲਰਾਂ ਨੂੰ ਜ਼ਿਆਦਾ ਮੌਕਾ ਦਿੱਤੇ ਜਾਣ ਦੇ ਦੋਸ਼ ਮੇਅਰ 'ਤੇ ਲਗਾਉਂਦੇ ਰਹੇ ਹਨ।
ਇਹ ਨਾਰਾਜ਼ ਕੌਂਸਲਰ ਇਸ ਹਫ਼ਤੇ ਮੇਅਰ ਦੇ ਖ਼ਿਲਾਫ਼ ਧਰਨਾ ਤਕ ਸ਼ੁਰੂ ਕਰਨ ਦੀ ਯੋਜਨਾ ਬਣਾ ਚੁੱਕੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੇਅਰ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੀ ਮੁਸ਼ਕਲ ਵੀ ਵਧਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੌਂਸਲਰਾਂ ਨੇ ਮੇਅਰ ਦੀ ਸ਼ਿਕਾਇਤ ਪਾਰਟੀ ਪ੍ਰਧਾਨ ਤੋਂ ਵੀ ਕੀਤੀ ਹੈ।
ਭਾਜਪਾ ਦੇ ਕਈ ਕੌਂਸਲਰ ਨਿਗਮ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੋਂ ਵੀ ਖ਼ੁਸ਼ ਨਹੀਂ ਹਨ। ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਤਾਂ ਨਿਗਮ ਸਦਨ ਦੀ ਬੈਠਕ ਵਿੱਚ ਕੰਮ ਨਾ ਹੋਣ 'ਤੇ ਹਫ਼ਤੇ ਬਾਅਦ ਧਰਨੇ 'ਤੇ ਬੈਠਣ ਦੀ ਚਿਤਾਵਨੀ ਤਕ ਦੇ ਰੱਖੀ ਹੈ।
ਉਨ੍ਹਾਂ ਨੇ ਨਿਗਮ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਬੁੜੈਲ ਏਰੀਆ 'ਚ ਚਾਰ-ਚਾਰ ਫੁੱਟ ਤਕ ਪਾਣੀ ਭਰਿਆ ਹੋਣ ਦਾ ਮਾਮਲਾ ਚੁੱਕਿਆ ਸੀ। ਨਾਲ ਹੀ ਰੋਡ ਗਲੀਆਂ ਦੀ ਸਫ਼ਾਈ ਦੇ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਸਨ।
ਮੇਅਰ ਦੇ ਖ਼ਿਲਾਫ਼ ਕੌਂਸਲਰਾਂ ਦੀ ਨਾਰਾਜ਼ਗੀ ਦੀ ਇਕ ਵਜ੍ਹਾ ਕਈ ਪ੍ਰਮੁੱਖ ਪ੍ਰਸਤਾਵ ਬਿਨਾਂ ਚਰਚਾ ਦੇ ਪਾਸ ਕਰਨਾ ਵੀ ਹੈ। ਇਨ੍ਹਾਂ ਵਿਚ ਸੈਕਟਰ-25 ਦੇ ਸੁੱਕਾ ਕਚਰਾ ਪ੍ਰੋਸੈਸਿੰਗ ਪਲਾਂਟ ਏਜੰਸੀ ਨੂੰ ਦਿੱਤੇ ਜਾਣ ਦਾ RFP ਵੀ ਬਿਨਾਂ ਚਰਚਾ ਦੇ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਰੀਬ 11 ਪ੍ਰਸਤਾਵ ਬਿਨਾਂ ਚਰਚਾ ਦੇ ਹੀ ਪਾਸ ਕੀਤੇ ਗਏ ਸਨ। ਭਾਜਪਾ ਦੇ ਕਈ ਕੌਂਸਲਰਾਂ ਦਾ ਦੋਸ਼ ਹੈ ਕਿ ਕਾਂਗਰਸ ਤੇ ਆਪ ਕੌਂਸਲਰਾਂ ਨਾਲ ਮਿਲ ਕੇ ਇਹ ਪ੍ਰਸਤਾਵ ਬਿਨਾਂ ਚਰਚਾ ਹੀ ਪਾਸ ਕੀਤੇ ਗਏ।
ਜਿਵੇਂ-ਜਿਵੇਂ ਨਿਗਮ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ 'ਚ ਕਲੇਸ਼ ਵਧਦਾ ਜਾ ਰਿਹਾ ਹੈ। ਇਹ ਕਲੇਸ਼ ਤੇ ਨਾਰਾਜ਼ਗੀ ਚੋਣਾਂ 'ਚ ਪਾਰਟੀ ਨੂੰ ਨੁਕਸਾਨ ਪਹੁੰਚਾਏਗੀ। ਸਾਲ ਦੇ ਅਖੀਰ 'ਚ ਨਿਗਮ ਚੋਣਾਂ ਹੋਣੀਆਂ ਹਨ। ਉੱਥੇ ਹੀ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ 'ਚ ਜੁਟੀ ਹੈ। ਭਾਜਪਾ ਦੇ ਅਸੰਤੁਸ਼ਟ ਕੌਂਸਲਰਾਂ ਦੇ ਰੁੱਖ 'ਤੇ ਕਾਂਗਰਸ ਦੀ ਨਜ਼ਰ ਹੈ। ਆਪ ਨੇ ਕੌਂਸਲਰ ਉਮੀਦਵਾਰ ਚੋਣ ਲਈ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।