- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਪੇਪਰ ਲੀਕ ਦੇ ਝੂਠੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਾਢੇ ਚਾਰ ਸਾਲਾਂ ’ਚ ਪੰਜਾਬ ’ਚ ਇਕ ਵੀ ਪੇਪਰ ਲੀਕ ਨਹੀਂ ਹੋਇਆ ਪਰ ਭਾਜਪਾ, ਪੰਜਾਬੀਆਂ ਦੀ ਮਿਹਨਤ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾ ਰਹੀ ਹੈ। ਸਿਆਸੀ ਜ਼ਮੀਨ ਹਾਸਲ ਕਰਨ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਿਆਸਤ ਭਾਜਪਾ ਨੂੰ ਮਹਿੰਗੀ ਪਵੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੇਪਰ ਲੀਕ ਦਾ ਝੂਠ ਫੈਲਾ ਰਹੀਆਂ ਵਿਰੋਧੀ ਪਾਰਟੀਆਂ ਭਾਜਪਾ, ਕਾਂਗਰਸ ਤੇ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾ ਫਰਮਾਇਸ਼, ਨਾ ਪੇਪਰ ਲੀਕ ਤੇ ਨਾ ਕੈਸ਼, ਸਿਰਫ਼ ਮੈਰਿਟ ’ਤੇ ਪੰਜਾਬ ਦੇ 69 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਚੁੱਕਾ ਹਾਂ। ਪੰਜਾਬ ’ਚ ਪੇਪਰ ਲੀਕ ਦੇ ਝੂਠੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਾਢੇ ਚਾਰ ਸਾਲਾਂ ’ਚ ਪੰਜਾਬ ’ਚ ਇਕ ਵੀ ਪੇਪਰ ਲੀਕ ਨਹੀਂ ਹੋਇਆ ਪਰ ਭਾਜਪਾ, ਪੰਜਾਬੀਆਂ ਦੀ ਮਿਹਨਤ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾ ਰਹੀ ਹੈ। ਸਿਆਸੀ ਜ਼ਮੀਨ ਹਾਸਲ ਕਰਨ ਲਈ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਿਆਸਤ ਭਾਜਪਾ ਨੂੰ ਮਹਿੰਗੀ ਪਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਾਜਪਾ ਸਿਆਸੀ ਲੜਾਈ ਮੇਰੇ ਨਾਲ ਲੜੇ। ਪੰਜਾਬ ਦੇ ਨੌਜਵਾਨਾਂ ਦੀ ਲਗਨ ਤੇ ਮਿਹਨਤ ਨੂੰ ਬਦਨਾਮ ਨਾ ਕਰੇ।
ਮੰਗਲਵਾਰ ਨੂੰ ਸੰਸਦ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਇਹੀ ਖ਼ੂਬਸੂਰਤੀ ਹੈ ਕਿ ਲੋਕ ਆਪਸ ’ਚ ਮਿਲਦੇ ਰਹਿਣ। ਸਿਆਸਤ ’ਚ ਵਿਚਾਰਕ ਮਤਭੇਦ ਚੱਲਦੇ ਰਹਿੰਦੇ ਹਨ ਤੇ ਇਹ ਹੋ ਵੀ ਸਕਦੇ ਹਨ, ਪਰ ਆਪਸ ’ਚ ਮਤਭੇਦ ਨਹੀਂ ਹੋਣੇ ਚਾਹੀਦੇ। ਮਾਨ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ’ਚ ਫਾਰਮੇਸੀ ਅਫਸਰ ਦੀ ਪ੍ਰੀਖਿਆ ’ਚ ਚੀਟਿੰਗ ਦਾ ਇਕ ਮਾਮਲਾ ਜ਼ਰੂਰ ਆਇਆ ਸੀ। ਸਵੇਰੇ 11 ਵਜੇ ਪੇਪਰ ਸ਼ੁਰੂ ਹੋਇਆ ਤੇ 11.15 ਵਜੇ ਤੱਕ ਸਾਨੂੰ ਪਤਾ ਲੱਗ ਗਿਆ ਕਿ ਕੋਈ ਵਿਦਿਆਰਥੀ ਬਲੂਟੁੱਥ ਵਾਲੇ ਪੈੱਨ ਨਾਲ ਸਕੈਨਿੰਗ ਕਰ ਕੇ ਬਾਹਰ ਤੋਂ ਹੈੱਡਫੋਨ ਦੇ ਜ਼ਰੀਏ ਜਵਾਬ ਪੁੱਛ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ 10 ਵਿਦਿਆਰਥੀਆਂ ਦੇ ਨਾਲ-ਨਾਲ ਬਾਹਰ ਬੈਠੇ 11 ਲੋਕਾਂ ਦੇ ਪੂਰੇ ਗੈਂਗ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ। ਵਿਰੋਧੀ ਧਿਰ ਵਲੋਂ ਸੂਬੇ ਦੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਦੇ ਸਵਾਲ ’ਤੇ ਮਾਨ ਨੇ ਕਿਹਾ ਕਿ ਪਹਿਲੀ ਗੱਲ ਤਾਂ ਫਾਰਮੇਸੀ ਦੀ ਪ੍ਰੀਖਿਆ ਸਿੱਖਿਆ ਵਿਭਾਗ ਨਹੀਂ ਲੈਂਦਾ, ਬਲਕਿ ਸਿਹਤ ਵਿਭਾਗ ਦੇ ਤਹਿਤ ਹੁੰਦੀ ਹੈ। ਪਹਿਲਾਂ ਹੀ ਸਿਹਤ ਮੰਤਰੀ ਨੇ ਖੁਦ ਇਹ ਸਾਫ਼ ਕਰ ਦਿੱਤਾ ਹੈ ਕਿ ਕੋਈ ਪੇਪਰ ਲੀਕ ਨਹੀਂ ਹੋਇਆ ਸੀ, ਸਿਰਫ਼ ਚੀਟਿੰਗ ਦੀ ਕੋਸ਼ਿਸ਼ ਹੋ ਰਹੀ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ ਤੇ ਐਗਜ਼ਾਮ ਸਫ਼ਲਤਾ ਨਾਲ ਪੂਰਾ ਹੋਇਆ। ਅਕਾਲੀ ਦਲ ਦੇ ਝੂਠੇ ਦਾਅਵਿਆਂ ’ਤੇ ਮਾਨ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ’ਚ ਹੁਣ ਕੋਈ ਦਾਅਵਾ ਨਹੀਂ ਚੱਲਦਾ। ਉਹ ਹੈ ਹੀ ਕਿੰਨੇ ਹਨ। ਨਾਲ ਹੀ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਭਾਜਪਾ ਪਹਿਲਾਂ ਦਿੱਲੀ ਦਾ ਜੰਤਰ ਮੰਤਰ ਸੰਭਾਲ ਲਵੇ।