
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਇਕ ਤਰੀਕਾ ਚੱਲ ਪਿਆ ਹੈ ਕਿ ਜਿੱਥੇ ਚੋਣਾਂ ਹੋ ਰਹੀਆਂ ਹੋਣ, ਉੱਥੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਦੋ-ਤਿੰਨ ਮਹੀਨਿਆਂ ਲਈ ਜੇਲ੍ਹ 'ਚ ਪਾ ਦਿਉ ਤੇ ਬਾਅਦ 'ਚ ਦੇਖਦੇ ਰਹੋ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਲੋਕਤੰਤਰ ਵਿਰੋਧੀ ਹੈ। ਦਿੱਲੀ ਚੋਣਾਂ ਦੇ ਸਮੇਂ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਰੋਹਿਤ ਕੁਮਾਰ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਦੀ ਕਾਰਵਾਈ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਈਡੀ ਦਾ ਕੰਮ ਹੀ ਹੁਣ ਭਾਜਪਾ ਲਈ ਕੰਮ ਕਰਨਾ ਰਹਿ ਗਿਆ ਹੈ। ਪੰਜਾਬ 'ਚ ਭਾਜਪਾ ਦੇ ਪੈਰ ਨਹੀਂ ਲੱਗ ਰਹੇ, ਇਸ ਲਈ ਪੰਜਾਬ ਦੇ ਸਹਿ-ਇੰਚਾਰਜ ਨੂੰ ਫੜ ਲਿਆ ਗਿਆ ਹੈ। ਜਿਸ ਮਾਮਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਜੈਨ ਜੇਲ੍ਹ ਵਿੱਚ ਸਨ। ਸਾਨੂੰ ਉਮੀਦ ਹੈ ਕਿ ਅਦਾਲਤ ਤੋਂ ਇਨਸਾਫ਼ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਇਕ ਤਰੀਕਾ ਚੱਲ ਪਿਆ ਹੈ ਕਿ ਜਿੱਥੇ ਚੋਣਾਂ ਹੋ ਰਹੀਆਂ ਹੋਣ, ਉੱਥੇ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਦੋ-ਤਿੰਨ ਮਹੀਨਿਆਂ ਲਈ ਜੇਲ੍ਹ 'ਚ ਪਾ ਦਿਉ ਤੇ ਬਾਅਦ 'ਚ ਦੇਖਦੇ ਰਹੋ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੰਮ ਕਰਨ ਦਾ ਤਰੀਕਾ ਲੋਕਤੰਤਰ ਵਿਰੋਧੀ ਹੈ। ਦਿੱਲੀ ਚੋਣਾਂ ਦੇ ਸਮੇਂ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਮਾਮਲੇ ਨੂੰ ਵੀ ਅਦਾਲਤ ਨੇ ਨਹੀਂ ਮੰਨਿਆ। ਭਾਜਪਾ ਘਟੀਆ ਹੱਥਕੰਡੇ ਅਪਣਾ ਰਹੀ ਹੈ।
ਅਹਿਮ ਪ੍ਰੈੱਸ ਕਾਨਫਰੰਸ, ਚੰਡੀਗੜ੍ਹ ਤੋਂ LIVE ------- अहम प्रेस कॉन्फ्रेंस, चंडीगढ़ से LIVE https://t.co/mtJzm2rjg3
— Bhagwant Mann (@BhagwantMann) August 19, 2026
ਈਡੀ ਦੇ ਪੱਤਰਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਗੱਲ ਦਾ ਪੁਲੰਦਾ ਲਿਖ ਕੇ ਭੇਜ ਦਿੰਦੇ ਹਨ, ਪਰ ਉਸ ਵਿਚ ਕੋਈ ਸੱਚਾਈ ਨਹੀਂ ਹੁੰਦੀ। ਵਿਰੋਧੀ ਪਾਰਟੀਆਂ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ, ਇਸ ਲਈ ਉਹ ਆਮ ਆਦਮੀ ਪਾਰਟੀ 'ਤੇ ਉਂਗਲ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ, ਅੱਜ ਉਹੀ ਉਨ੍ਹਾਂ 'ਤੇ ਉਂਗਲ ਉਠਾ ਰਹੇ ਹਨ। ਉਨ੍ਹਾਂ ਵਿਰੋਧੀ ਧਿਰਾਂ ਨੂੰ ਸਲਾਹ ਦਿੱਤੀ ਕਿ ਪਹਿਲਾਂ ਆਪਣੀ ਲੜਾਈ ਠੀਕ ਕਰਨ, ਬਾਕੀ ਬਾਅਦ ਵਿੱਚ ਦੇਖ ਲਵਾਂਗੇ।
ਪੰਜਾਬ ਦੀ ਦੇਸ਼ਭਗਤੀ 'ਤੇ ਸਵਾਲ ਚੁੱਕੇ ਜਾਣ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਇਹ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਕਿ ਉਹ ਤਿਰੰਗੇ ਨਾਲ ਪਿਆਰ ਕਰਦਾ ਹੈ। ਪੰਜਾਬ ਨੇ ਦੇਸ਼ ਨੂੰ ਤਿਰੰਗਾ ਦਿੱਤਾ ਹੈ। ਆਜ਼ਾਦੀ ਦੀ ਲੜਾਈ 'ਚ 90 ਫ਼ੀਸਦੀ ਕੁਰਬਾਨੀਆਂ ਪੰਜਾਬ ਦੀਆਂ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਅਤੇ 15 ਅਗਸਤ ਪੰਜਾਬ ਤੋਂ ਬਿਨਾਂ ਕਿਵੇਂ ਪੂਰੇ ਹੋ ਸਕਦੇ ਹਨ। ਪਹਿਲਾਂ ਪੰਜਾਬ ਦੀ ਝਾਕੀ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।
ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ 'ਚ ਜ਼ਿਆਦਾ ਮੀਂਹ ਪਿਆ ਹੈ, ਪਰ ਪੰਜਾਬ 'ਚ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਚੰਗੀ ਚੱਲ ਰਹੀ ਹੈ ਅਤੇ ਕਿਸੇ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ।
ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। ਕਾਨੂੰਨ-ਵਿਵਸਥਾ ਵਿਗੜਨ ਦੀ ਜ਼ਿੰਮੇਵਾਰੀ ਸਰਕਾਰ ਨੇ ਲਈ ਹੈ। ਹੁਣ ਫ਼ੈਸਲਾ ਭਾਜਪਾ ਨੂੰ ਕਰਨਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਹਵਾਰਾ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਭੇਜ ਕੇ ਨਿੱਜੀ ਵਿਅਕਤੀ ਨਿਤਿਨ ਗੋਹਲ ਤੇ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਆਧਾਰ ਦੱਸਿਆ ਹੈ। ਈਡੀ ਦਾ ਦਾਅਵਾ ਹੈ ਕਿ ਪੀਐੱਮਐੱਲਏ ਤਹਿਤ ਕੀਤੀ ਗਈ ਜਾਂਚ ਵਿਚ ਅਜਿਹੇ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਭ੍ਰਿਸ਼ਟਾਚਾਰ ਰੋਕੂ ਐਕਟ, ਅਧਿਕਾਰਤ ਗੁਪਤਤਾ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਕਈ ਧਾਰਾਵਾਂ ਤਹਿਤ ਸੰਜੀਦਾ ਅਪਰਾਧ ਬਣਦੇ ਹਨ।
ਇਸ ਤੋਂ ਬਾਅਦ ਪੰਜਾਬ ਸਰਕਾਰ ਹੁਣ ਇਸ ਮਾਮਲੇ 'ਚ ਐੱਫਆਈਆਰ ਦਰਜ ਕਰਨ ਸਮੇਤ ਅੱਗੇ ਦੀ ਕਾਰਵਾਈ ਦੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਡੀਜੀਪੀ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ (BoI) ਤੋਂ ਉਪਲਬਧ ਕਾਨੂੰਨੀ ਰਾਹਾਂ ਅਤੇ ਈਡੀ ਦੇ ਦੋਸ਼ਾਂ 'ਤੇ ਰਾਏ ਮੰਗੀ ਹੈ।
ਈਡੀ ਦੀ ਜਾਂਚ ਪੀਐੱਮਐੱਲਏ ਤਹਿਤ ਦਰਜ ਈਸੀਆਈਆਰ J L Z O/21/2024 ਨਾਲ ਜੁੜੀ ਹੋਈ ਹੈ। ਇਹ ਮਾਮਲਾ ਅਜੇ ਸਹਿਗਲ ਤੇ ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ ਨਾਲ ਜੁੜੇ ਲੋਕਾਂ ਖ਼ਿਲਾਫ਼ ਜਾਂਚ ਨਾਲ ਸਬੰਧਤ ਹੈ। ਈਡੀ ਮੁਤਾਬਕ ਜਾਂਚ ਦੌਰਾਨ ਦੋਸ਼ ਸਾਹਮਣੇ ਆਏ ਕਿ ਸਰਕਾਰੀ ਅਧਿਕਾਰੀਆਂ ਰਾਹੀਂ ਕੁਝ ਰੀਅਲ ਅਸਟੇਟ ਸੰਸਥਾਵਾਂ ਨੂੰ ਜ਼ਮੀਨ ਦੀ ਵਰਤੋਂ 'ਚ ਤਬਦੀਲੀ, ਭਾਵ ਸੀਐੱਲਯੂ (Change of Land Use) ਦੀ ਸਹੂਲਤ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਜਾਂਚ ਦੌਰਾਨ ਨਿਤਿਨ ਗੋਹਲ ਸਮੇਤ ਕੁਝ ਲੋਕਾਂ ਦੀ ਭੂਮਿਕਾ ਏਜੰਸੀ ਦੇ ਨਿਸ਼ਾਨੇ 'ਤੇ ਆਈ।
ਈਡੀ ਨੇ ਦੋਸ਼ ਲਗਾਇਆ ਕਿ ਗੋਹਲ ਨੇ ਭਗਵੰਤ ਮਾਨ ਦੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਰਾਜਬੀਰ ਘੁੰਮਣ ਨਾਲ ਆਪਣੇ ਸੰਪਰਕ ਦੀ ਵਰਤੋਂ ਸਰਕਾਰੀ ਕੰਮਕਾਜ ਨੂੰ ਪ੍ਰਭਾਵਿਤ ਕਰਨ ਲਈ ਕੀਤੀ। ਏਜੰਸੀ ਦਾ ਦਾਅਵਾ ਹੈ ਕਿ ਗੋਹਲ ਅਧਿਕਾਰੀਆਂ ਦੇ ਤਬਾਦਲਿਆਂ ਤੇ ਤਾਇਨਾਤੀਆਂ, ਗੁਪਤ ਸਰਕਾਰੀ ਦਸਤਾਵੇਜ਼ਾਂ, ਹਥਿਆਰ ਲਾਇਸੈਂਸ, ਸੁਰੱਖਿਆ ਸਬੰਧੀ ਮਨਜ਼ੂਰੀਆਂ ਤੇ ਹੋਰ ਸਰਕਾਰੀ ਲਾਭਾਂ ਦੇ ਮਾਮਲਿਆਂ 'ਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ।
ਈਡੀ ਮੁਤਾਬਕ ਇਨ੍ਹਾਂ ਕਥਿਤ ਗਤੀਵਿਧੀਆਂ ਦੇ ਬਦਲੇ ਗੋਹਲ ਨੇ ਰਾਜਬੀਰ ਘੁੰਮਣ ਤੇ ਉਨ੍ਹਾਂ ਦੇ ਸਾਥੀਆਂ ਨਾਲ ਮਿਲ ਕੇ ਨਕਦ, ਜ਼ਮੀਨ ਤੇ ਹੋਰ ਸਾਧਨਾਂ ਰਾਹੀਂ ਕਰੀਬ ਦੋ ਕਰੋੜ ਰੁਪਏ ਦੀ ਅਪਰਾਧ ਤੋਂ ਪ੍ਰਾਪਤ ਆਮਦਨ ਇਕੱਠੀ ਕੀਤੀ।