- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੱਛ ਹਵਾ ਸਰਵੇਖਣ-2025 ’ਚ ਇੰਦੌਰ ਸਿਖਰ ’ਤੇ ਸੀ, ਜਦਕਿ ਲਖਨਊ 22ਵੇਂ ਸਥਾਨ ’ਤੇ ਸੀ। ਉੱਥੇ ਦੂਜੇ ਸਥਾਨ ’ਤੇ ਜਬਲਪੁਰ ਤੇ ਤੀਜੇ ਸਥਾਨ ’ਤੇ ਆਗਰਾ ਸੀ। ਇਸ ਵਾਰ ਆਗਰਾ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਸਵੱਛ ਹਵਾ ਸਰਵੇਖਣ ’ਚ ਇਸ ਵਾਰ ਨਗਰ ਨਿਕਾਏ ਦੇ ਵਾਰਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ ਵੀ 30 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਵਾਰਡਾਂ ’ਚ ਲਖਨਊ ਦੇ ਵਾਰਡ ਨੰਬਰ-70 ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਵੱਡੇ ਸ਼ਹਿਰਾਂ ’ਚ ਦਿੱਲੀ 32ਵੇਂ ਸਥਾਨ ਤੋਂ 21ਵੇਂ ਸਥਾਨ ’ਤੇ ਆ ਗਈ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ। ਹਵਾ ਨੂੰ ਸਾਫ਼ ਕਰਨ ਨਾਲ ਜੁੜੀਆਂ ਪਹਿਲਕਦਮੀਆਂ ਅਪਣਾਉਣ ’ਚ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ ਲਖਨਊ ਨੇ ਇੰਦੌਰ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਸ ਸ਼੍ਰੇਣੀ ’ਚ ਦੂਜੇ ਸਥਾਨ ’ਤੇ ਇੰਦੌਰ ਤੇ ਤੀਜੇ ਸਥਾਨ ’ਤੇ ਜਬਲਪੁਰ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਸ਼ਹਿਰਾਂ ਦੀ ਹਵਾ ’ਚ ਕਾਫ਼ੀ ਸੁਧਾਰ ਵੀ ਦਰਜ ਕੀਤਾ ਗਿਆ ਹੈ। ਹਾਲਾਂਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਵਾਲੀ ਧਰਤੀ ਪੰਜਾਬ ਦਾ ਕੋਈ ਵੀ ਸ਼ਹਿਰ ਇਸ ਸਰਵੇਖਣ ’ਚ ਟਾਪ 10 ’ਚ ਨਹੀਂ ਆਇਆ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਨੇ ਸੱਤਵਾਂ ਸਥਾਨ ਹਾਸਲ ਕੀਤਾ ਹੈ। ਇਸ ਸਰਵੇਖਣ ’ਚ ਪੰਜਾਬ ਦੇ ਡੇਰਾ ਬੱਸੀ, ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨਇਆ ਨੰਗਲ, ਪਟਿਆਲਾ, ਪਠਾਨਕੋਟ/ਡੇਰਾਬਾਬਾ ਨਾਨਕ ਤੇ ਅੰਮ੍ਰਿਤਸਰ ਸ਼ਾਮਲ ਸਨ।
ਸਵੱਛ ਹਵਾ ਸਰਵੇਖਣ-2025 ’ਚ ਇੰਦੌਰ ਸਿਖਰ ’ਤੇ ਸੀ, ਜਦਕਿ ਲਖਨਊ 22ਵੇਂ ਸਥਾਨ ’ਤੇ ਸੀ। ਉੱਥੇ ਦੂਜੇ ਸਥਾਨ ’ਤੇ ਜਬਲਪੁਰ ਤੇ ਤੀਜੇ ਸਥਾਨ ’ਤੇ ਆਗਰਾ ਸੀ। ਇਸ ਵਾਰ ਆਗਰਾ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਸਵੱਛ ਹਵਾ ਸਰਵੇਖਣ ’ਚ ਇਸ ਵਾਰ ਨਗਰ ਨਿਕਾਏ ਦੇ ਵਾਰਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ ਵੀ 30 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਵਾਰਡਾਂ ’ਚ ਲਖਨਊ ਦੇ ਵਾਰਡ ਨੰਬਰ-70 ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਵੱਡੇ ਸ਼ਹਿਰਾਂ ’ਚ ਦਿੱਲੀ 32ਵੇਂ ਸਥਾਨ ਤੋਂ 21ਵੇਂ ਸਥਾਨ ’ਤੇ ਆ ਗਈ ਹੈ।
ਜੰਗਲਾਤ ਤੇ ਵਾਤਾਵਰਨ ਮੰਤਰਾਲੇ ਨੇ ਸਵੱਛ ਹਵਾ ਦਿਵਸ ਮੌਕੇ ਸੋਮਵਾਰ ਨੂੰ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨਸੀਏਪੀ) ’ਚ ਸ਼ਾਮਲ ਦੇਸ਼ ਦੇ 130 ਸ਼ਹਿਰਾਂ ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਲਈ ਚੁੱਕੇ ਗਏ ਕਦਮਾਂ ਤੇ ਪਿਛਲੇ ਸਾਲਾਂ ’ਚ ਹੋਏ ਸੁਧਾਰ ਨੂੰ ਲੈ ਕੇ ਸਵੱਛ ਹਵਾ ਸਰਵੇਖਣ-2026 ਦੀ ਰੈਂਕਿੰਗ ਜਾਰੀ ਕੀਤੀ। ਇਸ ’ਚ ਵੱਖ-ਵੱਖ ਸ਼੍ਰੇਣੀਆਂ ’ਚ ਸ਼ਾਮਲ 10 ਸ਼ਹਿਰਾਂ ਤੇ ਇੰਨੀ ਹੀ ਗਿਣਤੀ ’ਚ ਵਾਰਡਾਂ ਨੂੰ ਵੀ ਪੁਰਸਕਾਰ ਦਿੱਤੇ ਗਏ ਹਨ। ਸਰਵੇਖਣ ’ਚ ਐੱਨਸੀਏਪੀ ’ਚ ਸ਼ਾਮਲ ਤਿੰਨ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ’ਚ ਇਸ ਵਾਰ ਪਹਿਲੇ ਸਥਾਨ ’ਤੇ ਰਾਊਰਕੇਲਾ, ਦੂਜੇ ਸਥਾਨ ’ਤੇ ਫਿਰੋਜ਼ਾਬਾਦ ਤੇ ਗੁੰਟੂਰ ਰਹੇ, ਜਦਕਿ ਤੀਜੇ ਸਥਾਨ ’ਤੇ ਅਮਰਾਵਤੀ ਰਿਹਾ। ਉੱਥੇ, ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲੇ ਸਥਾਨ ’ਤੇ ਕਲਿੰਗ ਨਗਰ, ਦੂਜੇ ਸਥਾਨ ’ਤੇ ਅੰਗੁਲ ਤੇ ਤੀਜੇ ਸਥਾਨ ’ਤੇ ਤਾਲਚੇਰ ਰਿਹਾ। ਖ਼ਾਸ ਗੱਲ ਇਹ ਹੈ ਕਿ ਤਿੰਨੇ ਹੀ ਸ਼ਹਿਰ ਓਡੀਸ਼ਾ ਦੇ ਹਨ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਤਹਿਤ ਦੇਸ਼ ਦੇ 130 ਸ਼ਹਿਰਾਂ ’ਤੇ ਹੁਣ ਤੱਕ ਕੇਂਦਰ ਸਰਕਾਰ 16 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕਰ ਚੁੱਕੀ ਹੈ।
ਇਨ੍ਹਾਂ ਮਾਪਦੰਡਾਂ ’ਤੇ ਤਿਆਰ ਹੋਈ ਸ਼ਹਿਰਾਂ ਦੀ ਰੈਂਕਿੰਗ
ਐੱਨਸੀਏਪੀ ’ਚ ਸ਼ਾਮਲ 130 ਸ਼ਹਿਰਾਂ ਦੀ ਜਿਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਇਹ ਰੈਂਕਿੰਗ ਤਿਆਰ ਕੀਤੀ ਗਈ, ਉਨ੍ਹਾਂ ’ਚ ਕੂੜਾ ਸਾੜਨ ਤੋਂ ਰੋਕਣਾ, ਸੜਕਾਂ ਤੋਂ ਉੱਠਣ ਵਾਲੀ ਧੂੜ ਨੂੰ ਘਟਾਉਣਾ, ਉਸਾਰੀ ਕਾਰਜਾਂ ਤੋਂ ਉੱਠਣ ਵਾਲੀ ਧੂੜ ਅਤੇ ਕੂੜੇ ਦਾ ਪ੍ਰਬੰਧਨ, ਵਾਹਨਾਂ ਦੇ ਪ੍ਰਦੂਸ਼ਣ ’ਚ ਕਮੀ ਦੇ ਉਪਾਅ, ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਪੀਐੱਮ-10 ਦੇ ਮਾਪਦੰਡਾਂ ’ਚ ਬਦਲਾਅ ਵਰਗੇ ਨੁਕਤੇ ਸ਼ਾਮਲ ਕੀਤੇ ਗਏ।
ਲਖਨਊ ਨੇ ਇਸ ਆਧਾਰ ’ਤੇ ਰੈਂਕਿੰਗ ’ਚ ਸਿਖਰਲਾ ਸਥਾਨ ਬਣਾਇਆ
ਲਖਨਊ ਨੇ ਜਿਨ੍ਹਾਂ ਅਹਿਮ ਪਹਿਲਕਦਮੀਆਂ ਦੇ ਆਧਾਰ ’ਤੇ ਸਿਖਰਲੀ ਰੈਂਕਿੰਗ ’ਚ ਥਾਂ ਬਣਾਈ ਹੈ, ਉਨ੍ਹਾਂ ’ਚ ਘਰ-ਘਰ ਤੋਂ ਕੂੜਾ ਚੁੱਕਣਾ, ਆਵਾਜਾਈ ’ਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ, ਸੜਕਾਂ ਦੀ ਸਫ਼ਾਈ ਕਰਨ ਵਾਲੇ ਮਕੈਨੀਕਲ ਅਤੇ ਬੈਟਰੀ ਨਾਲ ਚੱਲਣ ਵਾਲੇ 97 ਵਾਹਨਾਂ ਦੀ ਵਰਤੋਂ, 22 ਸਘਣ ਸ਼ਹਿਰੀ ਜੰਗਲ ਤਿਆਰ ਕਰਨਾ ਅਤੇ 560 ਕਿਲੋਮੀਟਰ ਖ਼ਰਾਬ ਸੜਕਾਂ ਦਾ ਨਿਰਮਾਣ ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਪੀਐੱਮ-10 ਦੇ ਪੱਧਰ ’ਚ 2017-18 ਦੇ ਮੁਕਾਬਲੇ 46 ਫ਼ੀਸਦੀ ਤੋਂ ਵੱਧ ਸੁਧਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉੱਥੇ, ਇੰਦੌਰ ਨੇ ਪੀਐੱਮ-10 ਦੇ ਪੱਧਰ ’ਚ 39 ਫ਼ੀਸਦੀ ਅਤੇ ਜਬਲਪੁਰ ਨੇ 28 ਫ਼ੀਸਦੀ ਸੁਧਾਰ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਲਖਨਊ ’ਚ ਪੀਐੱਮ-10 ਦਾ ਔਸਤ ਪੱਧਰ 135, ਇੰਦੌਰ ਦਾ 76 ਅਤੇ ਜਬਲਪੁਰ ਦਾ 78 ਹੈ।
ਕਿਸ ਸ਼ਹਿਰ ਨੂੰ ਕਿੰਨੀ ਦਿੱਤੀ ਗਈ ਪੁਰਸਕਾਰ ਰਕਮ
10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 1.50 ਕਰੋੜ, ਦੂਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ ਇੱਕ ਕਰੋੜ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 50 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਤਿੰਨ ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 75 ਲੱਖ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 50 ਲੱਖ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 25 ਲੱਖ ਰੁਪਏ ਦਿੱਤੇ ਗਏ। ਤਿੰਨ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲੇ ਸਥਾਨ ’ਤੇ ਸ਼ਾਮਲ ਸ਼ਹਿਰ ਨੂੰ 37.50 ਲੱਖ, ਦੂਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 25 ਲੱਖ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸ਼ਹਿਰ ਨੂੰ 12.50 ਲੱਖ ਰੁਪਏ ਦਿੱਤੇ ਗਏ। ਵਾਰਡਾਂ ਦੀ ਸ਼੍ਰੇਣੀ ’ਚ 30 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਵਾਰਡਾਂ ਦੀ ਸ਼੍ਰੇਣੀ ’ਚ ਪਹਿਲੇ ਸਥਾਨ ’ਤੇ ਆਉਣ ਵਾਲੇ ਵਾਰਡ ਨੂੰ 50 ਲੱਖ, ਦੂਜੇ ਸਥਾਨ ’ਤੇ ਆਉਣ ਵਾਲੇ ਵਾਰਡ ਨੂੰ 40 ਲੱਖ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਾਰਡ ਨੂੰ 30 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ।
ਬਾਕਸ :-
ਟਾਪ-10 ਰੈਂਕਿੰਗ ’ਚ 15 ਸ਼ਹਿਰ (10 ਲੱਖ ਤੋਂ ਵੱਧ ਆਬਾਦੀ)
ਸ਼ਹਿਰ- ਸਕੋਰ- ਰੈਂਕਿੰਗ
ਲਖਨਊ- 198- 1
ਇੰਦੌਰ- 197- 2
ਜਬਲਪੁਰ- 195- 3
ਭੋਪਾਲ- 192- 4
ਆਗਰਾ- 192- 4
ਸੂਰਤ- 191- 5
ਰਾਏਪੁਰ- 189- 6
ਠਾਣੇ- 187- 7
ਚੰਡੀਗੜ੍ਹ- 187- 7
ਰਾਜਕੋਟ- 187- 7
ਅਹਿਮਦਾਬਾਦ- 186- 8
ਵਿਜੈਵਾੜਾ- 186- 8
ਗਾਜ਼ੀਆਬਾਦ- 184- 9
ਨਵੀ ਮੁੰਬਈ- 184- 9
ਨਾਗਪੁਰ- 183.5- 10
ਵਿੱਤੀ ਸਾਲ 2017-18 ਦੇ ਮੁਕਾਬਲੇ 2025-26 ’ਚ ਪੀਐੱਮ-10 ਦੇ ਪੱਧਰ ’ਚ ਸੁਧਾਰ
130 ਸ਼ਹਿਰਾਂ ’ਚੋਂ 108 ਸ਼ਹਿਰਾਂ ’ਚ ਪੀਐੱਮ-10 ਦੇ ਪੱਧਰ ’ਚ ਸੁਧਾਰ ਦੇਖਿਆ ਗਿਆ।
72 ਸ਼ਹਿਰਾਂ ’ਚ ਪੀਐੱਮ-10 ਦੀ ਸੰਘਣਤਾ ’ਚ 20 ਫ਼ੀਸਦੀ ਤੋਂ ਵੱਧ ਕਮੀ।
26 ਸ਼ਹਿਰਾਂ ’ਚ 40 ਫ਼ੀਸਦੀ ਤੋਂ ਵੱਧ ਕਮੀ ਦਰਜ ਕੀਤੀ ਗਈ।
14 ਸ਼ਹਿਰਾਂ ਨੇ ਰਾਸ਼ਟਰੀ ਵਾਤਾਵਰਨੀ ਹਵਾ ਗੁਣਵੱਤਾ ਮਾਪਦੰਡਾਂ (ਐੱਨਏਏਕਿਊਐੱਸ) ਨੂੰ ਪੂਰਾ ਕੀਤਾ।