- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਟਿੰਗ ’ਚ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ, 2020 ਦੀ ਕੇਂਦਰੀ ਨੀਤੀ ਅਨੁਸਾਰ ਸਿਖਲਾਈ ਦੇਣ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਰਕਰਾਂ, ਵਿਧਵਾਵਾਂ ਤੇ ਦਿਵਿਆਂਗਾਂ ਨੂੰ ਪੰਜਾਬ ਸਰਕਾਰ ਦੀ ਪੈਨਸ਼ਨ ਦੇ ਦਾਇਰੇ ’ਚ ਲਿਆਉਣ ਅਤੇ ਪੀਐੱਮਐੱਮਵੀਵਾਈ ਤਹਿਤ ਵਰਕਰ ਨੂੰ 250 ਤੇ ਹੈਲਪਰ ਨੂੰ 150 ਰੁਪਏ ਦੇਣ ਦੀਆਂ ਮੰਗਾਂ ਵੀ ਰੱਖੀਆਂ ਗਈਆਂ।

ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ: ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਚੰਡੀਗੜ੍ਹ ਸੈਕਟਰੇਟ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਭਾਗ ਦੀ ਡਾਇਰੈਕਟਰ ਸ਼ੇਨਾ ਅਗਰਵਾਲ ਅਤੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਨਾਲ ਹੋਈ। ਮੀਟਿੰਗ ਦੌਰਾਨ ਜਥੇਬੰਦੀ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਮੁੱਖ ਮੰਗ ਰੱਖੀ।
ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ, ਜਨਰਲ ਸਕੱਤਰ ਹਰਪ੍ਰੀਤ ਕੌਰ, ਮੀਤ ਪ੍ਰਧਾਨ ਸਤਵਿੰਦਰ ਕੌਰ ਅਤੇ ਵਿੱਤ ਸਕੱਤਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਸੱਤਾ ’ਚ ਆਉਣ ਤੋਂ ਪਹਿਲਾਂ ਮਾਣ ਭੱਤਾ ਦੁੱਗਣਾ ਕਰਨ ਦੇ ਕੀਤੇ ਵਾਅਦੇ ਦੀ ਯਾਦ ਦਿਵਾਈ। ਉਨ੍ਹਾਂ ਸਾਲਾਨਾ ਇੰਕਰੀਮੈਂਟ ਵਧਾਉਣ ਦੀ ਮੰਗ ਵੀ ਰੱਖੀ।
ਜਥੇਬੰਦੀ ਅਨੁਸਾਰ ਵਿੱਤ ਮੰਤਰੀ ਨੇ 15 ਦਿਨਾਂ ਅੰਦਰ ਮਾਣ ਭੱਤਾ ਦੁੱਗਣਾ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਯੂਨੀਅਨ ਨੇ 3 ਅਕਤੂਬਰ ਦਾ ਧਰਨਾ ਮੁਲਤਵੀ ਕਰ ਦਿੱਤਾ। ਜੇ 15 ਦਿਨਾਂ ਅੰਦਰ ਮੰਗ ਪੂਰੀ ਨਾ ਹੋਈ ਤਾਂ 18 ਅਕਤੂਬਰ ਨੂੰ ਸੰਗਰੂਰ ’ਚ ਵੱਡਾ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ।
ਮੀਟਿੰਗ ’ਚ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ, 2020 ਦੀ ਕੇਂਦਰੀ ਨੀਤੀ ਅਨੁਸਾਰ ਸਿਖਲਾਈ ਦੇਣ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਰਕਰਾਂ, ਵਿਧਵਾਵਾਂ ਤੇ ਦਿਵਿਆਂਗਾਂ ਨੂੰ ਪੰਜਾਬ ਸਰਕਾਰ ਦੀ ਪੈਨਸ਼ਨ ਦੇ ਦਾਇਰੇ ’ਚ ਲਿਆਉਣ ਅਤੇ ਪੀਐੱਮਐੱਮਵੀਵਾਈ ਤਹਿਤ ਵਰਕਰ ਨੂੰ 250 ਤੇ ਹੈਲਪਰ ਨੂੰ 150 ਰੁਪਏ ਦੇਣ ਦੀਆਂ ਮੰਗਾਂ ਵੀ ਰੱਖੀਆਂ ਗਈਆਂ।
ਸੇਵਾ ਮੁਕਤੀ ਸਮੇਂ ਮਿਲਣ ਵਾਲੀ ਰਕਮ ਵਧਾ ਕੇ ਵਰਕਰਾਂ ਲਈ ਪੰਜ ਲੱਖ ਅਤੇ ਹੈਲਪਰਾਂ ਲਈ ਤਿੰਨ ਲੱਖ ਰੁਪਏ ਕਰਨ ਦੀ ਮੰਗ ’ਤੇ ਵੀ ਸਹਿਮਤੀ ਪ੍ਰਗਟਾਈ ਗਈ। ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਫਾਰਮ ਭਰਨ ਲਈ ਵਰਕਰਾਂ ਨੂੰ 25 ਰੁਪਏ ਅਤੇ ਸਖੀਆਂ ਨੂੰ 300 ਰੁਪਏ ਦੇਣ ਸਬੰਧੀ ਬਜਟ ਜਲਦ ਜਾਰੀ ਕਰਨ ਲਈ ਵਿੱਤ ਮੰਤਰੀ ਨੇ ਵਿਭਾਗੀ ਡਾਇਰੈਕਟਰ ਨੂੰ ਨਿਰਦੇਸ਼ ਦਿੱਤੇ।