- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Charanjit Singh Channi ਨੇ ਸਟਿੰਗ ਅਪਰੇਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਸੈਦਪੁਰ ਤੇ ਬੇਈਹਾਰਾ 'ਚ ਦੇਰ ਰਾਤ ਛਾਪਾ ਮਾਰ ਕੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ (ਚਿੱਟੇ ਸੋਨੇ ਦੀ ਲੁੱਟ) ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਾਰੇ ਸਾਰੇ ਵੇਰਵੇ ਮੀਡੀਆ ਨਾਲ ਸਾਂਝੇ ਕੀਤੇ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕੀਤਾ। ਉਨ੍ਹਾਂ ਰੋਪੜ ਜ਼ਿਲ੍ਹੇ 'ਚ ਸਤਲੁਜ ਦਰਿਆ 'ਚੋਂ ਹੋ ਰਹੀ ਕਰੋੜਾਂ ਰੁਪਏ ਦੀ ਨਾਜਾਇਜ਼ ਮਾਈਨਿੰਗ ਅਤੇ ਸਰਕਾਰੀ ਮਿਲੀਭੁਗਤ ਨਾਲ ਚੱਲ ਰਹੇ ਲੱਖਾਂ ਰੁਪਏ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ।
ਚੰਨੀ ਨੇ ਸਟਿੰਗ ਅਪਰੇਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰਬੇਦੀ ਬਲਾਕ ਦੇ ਪਿੰਡ ਸੈਦਪੁਰ ਤੇ ਬੇਈਹਾਰਾ 'ਚ ਦੇਰ ਰਾਤ ਛਾਪਾ ਮਾਰ ਕੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ (ਚਿੱਟੇ ਸੋਨੇ ਦੀ ਲੁੱਟ) ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਾਰੇ ਸਾਰੇ ਵੇਰਵੇ ਮੀਡੀਆ ਨਾਲ ਸਾਂਝੇ ਕੀਤੇ।
ਚੰਨੀ ਨੇ ਦੋਸ਼ ਲਾਇਆ ਕਿ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਸਾਢੇ ਚਾਰ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਰਾਹੀਂ ਲੁੱਟ ਕੀਤੀ ਜਾ ਰਹੀ ਹੈ। ਦਰਿਆ 'ਚ ਸੈਂਕੜੇ ਫੁੱਟ ਡੂੰਘੇ ਟੋਏ ਪੈ ਗਏ ਹਨ। ਚੰਨੀ ਨੇ ਕਿਹਾ ਕਿ ਉਹ ਇਕ ਟਿੱਪਰ 'ਚ ਬੈਠ ਕੇ ਉੱਥੇ ਪਹੁੰਚੇ ਤੇ ਰਾਤ 12 ਵਜੇ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਜਾਨ 'ਤੇ ਖੇਡ ਕੇ ਇਹ ਅਪਰੇਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਕੋਲ ਵਾਕੀ-ਟਾਕੀ ਸੈੱਟ ਤੇ ਹਰ ਤਰ੍ਹਾਂ ਦਾ ਅਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ 'ਚ ਸਰਕਾਰ ਨੇ ਖੱਡਾਂ ਅਲਾਟ ਕੀਤੀਆਂ ਸਨ ਪਰ ਬਾਅਦ 'ਚ ਉਨ੍ਹਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੱਡੇ ਆਗੂ ਦੀ ਸ਼ੈਅ 'ਤੇ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 7,000 ਦੇ ਕਰੀਬ ਰੋਜ਼ ਟਿੱਪਰ ਕੱਢੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚਾਰੇ ਖੱਡਾਂ ਨਾਜਾਇਜ਼ ਚੱਲ ਰਹੀਆਂ ਹਨ। ਚੰਨੀ ਨੇ ਖਣਨ ਮੰਤਰੀ ਵਰਿੰਦਰ ਗੋਇਲ ਦੇ ਭਰਾ ਤੇ ਮੁੰਡੇ ਉੱਤੇ ਮਾਈਨਿੰਗ ਕਰਵਾਉਣ ਦਾ ਦੋਸ਼ ਲਾਇਆ ਹੈ।
ਹਿਮਾਚਲ 'ਚ ਕਾਨੂੰਨ ਹੈ ਕਿ ਕੱਚਾ ਮਾਲ ਬਾਹਰ ਨਹੀਂ ਜਾਣਾ ਪਰ ਫਰਜ਼ੀ ਪਰਚੀਆਂ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਦਰਾਂ ਤੋਂ ਪੰਜਾਹ ਲੱਖ ਰੁਪਏ ਤਕ ਉਗਰਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕੇਜਰੀਵਾਲ ਕੰਪਨੀ ਨੂੰ ਕਾਲਾ ਅੰਗਰੇਜ਼ ਦੱਸਿਆ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਈਡੀ ਤੇ ਸੀਬੀਆਈ ਜਾਂਚ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਦਿਸ ਰਿਹਾ।ਚੰਨੀ ਨੇ ਸੀਬੀਆਈ ਨੂੰ ਜਾਂਚ ਦਾ ਘੇਰਾ ਪੰਜਾਬ ਤਕ ਕਰਨ ਦੀ ਮੰਗ ਕੀਤੀ।
ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵੇਲੇ ਕੁਝ ਗਲਤ ਹੋਇਆ ਸੀ ਤਾਂ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਤ ਨੂੰ ਹੀ DGP ਨੂੰ ਫੋਨ 'ਤੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਨਿਰਪੱਖ ਤੇ ਵਧੀਆ ਮਾਈਨਿੰਗ ਪਾਲਸੀ ਬਣਾਈ ਜਾਵੇਗੀ। ਚੰਨੀ ਨੇ ਪਰਵਿੰਦਰ ਝੋਟਾ ਦੇ ਕਤਲ ਨੂੰ ਸਿਆਸੀ ਕਤਲ ਦੱਸਿਆ।