- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਹੋਰ ਆਗੂ ਨੂੰ ਵੀ ਵੇਣੂ ਗੋਪਾਲ ਨੂੰ ਮਿਲੇ। ਸੱਤਾ ਦੇ ਗਲਿਆਰਿਆ ’ਚ ਚਰਚਾ ਹੈ ਕਿ ਪੰਜਾਬ ਕਾਂਗਰਸ ’ਚ ਚੱਲ ਰਹੀ ਪੋਸਟਰ ਜੰਗ ਤੋਂ ਖ਼ਫ਼ਾ ਵੇਣੂਗੋਪਾਲ ਨੇ ਚੰਨੀ ਨੂੰ ਤਲਬ ਕੀਤਾ ਸੀ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ’ਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਮੀਟਿੰਗਾਂ-ਰੈਲੀਆਂ ਦੌਰਾਨ ਲਗਾਤਾਰ ਸਾਹਮਣੇ ਆ ਰਹੀ ਧੜੇਬਾਜ਼ੀ ਦੀਆਂ ਸ਼ਿਕਾਇਤਾਂ ’ਤੇ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਸਿਲਸਿਲੇ ’ਚ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ’ਚ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਹੋਰ ਆਗੂ ਨੂੰ ਵੀ ਵੇਣੂ ਗੋਪਾਲ ਨੂੰ ਮਿਲੇ। ਸੱਤਾ ਦੇ ਗਲਿਆਰਿਆ ’ਚ ਚਰਚਾ ਹੈ ਕਿ ਪੰਜਾਬ ਕਾਂਗਰਸ ’ਚ ਚੱਲ ਰਹੀ ਪੋਸਟਰ ਜੰਗ ਤੋਂ ਖ਼ਫ਼ਾ ਵੇਣੂਗੋਪਾਲ ਨੇ ਚੰਨੀ ਨੂੰ ਤਲਬ ਕੀਤਾ ਸੀ। ਹਾਲਾਂਕਿ ਵੇਣੂਗੋਪਾਲ ਨਾਲ ਮੁਲਾਕਾਤ ਕਰਨ ਵਾਲੇ ਇਕ ਸੀਨੀਅਰ ਆਗੂਆਂ ਨੇ ਕਿਹਾ ਕਿ ਮੀਡੀਆ ਬਾਤ ਦਾ ਬਤੰਗ਼ੜ ਬਣਾ ਰਿਹਾ ਹੈ, ਜਦਕਿ ਉਹ ਲੋਕ ਸਭਾ ’ਚ ਅਕਸਰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚ ਕੋਈ ਗੁੱਟਬਾਜ਼ੀ ਨਹੀਂ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਬਘੇਲ ਵੱਲੋ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਚ ਜਿੱਥੇ ਬੀਤੇ ਦਿਨਾਂ ਦੌਰਾਨ ਚੰਨੀ ਦੇ ਹੱਕੇ ’ਚ ਨਾਅਰੇਬਾਜ਼ੀ ਹੋਈ ਹੈ ਉੱਥੇ ਹੀ ਭੁਪੇਸ਼ ਬਘੇਲ ਵਿਰੁੱਧ ਵੀ ‘ਗੋ ਬੈਕ’ ਦੇ ਪੋਸਟਰ ਲਗਾਏ ਗਏ। ਜਾਣਕਾਰੀ ਮੁਤਾਬਕ ਭੁਪੇਸ਼ ਬਘੇਲ ਬਾਰੇ ਕੀਤੀਆਂ ਜਾਰੀਆਂ ਟਿੱਪਣੀਆਂ ਕਾਰਨ ਮਾਮਲਾ ਹਾਈਕਮਾਨ ਕੋਲ ਪੁੱਜਾ ਹੈ। ਇਸ ਤੋਂ ਬਾਅਦ ਹੀ ਹਾਈਕਮਾਨ ਨੇ ਸੰਗਠਨਾਤਮਕ ਅਨੁਸ਼ਾਸਨ ਤੇ ਏਕਤਾ ਦਾ ਸੁਨੇਹਾ ਦੇਣ ਲਈ ਚੰਨੀ ਨੂੰ ਤਲਬ ਕੀਤਾ ਹੈ। ਚਰਚਾ ਹੈ ਕਿ ਇਸ ਗੁੱਟਬਾਜ਼ੀ ਤੋਂ ਖ਼ਫ਼ਾ ਕਾਂਗਰਸ ਹਾਈਕਮਾਨ ਆਉਣ ਵਾਲੇ ਦਿਨਾਂ ’ਚ ਕੋਈ ਵੱਡਾ ਫੈਸਲਾ ਲੈ ਸਕਦੀ ਹੈ।
ਸੂਤਰਾਂ ਅਨੁਸਾਰ ਮੀਟਿੰਗਾਂ ਦਾ ਸਿਲਸਿਲਾ ਖ਼ਤਮ ਹੋਣ ਬਾਅਦ ਭੁਪੇਸ਼ ਬਘੇਲ ਵੀ ਕੇਸੀ ਵੇਣੂਗੋਪਾਲ ਨੂੰ ਆਪਣੀ ਦੌਰੇ ਬਾਰੇ ਰਿਪੋਰਟ ਸੌਂਪਣਗੇ। ਕਾਂਗਰਸੀ ਹਲਕਿਆਂ ’ਚ ਚਰਚਾ ਹੈ ਕਿ 15 ਅਗਸਤ ਤੋਂ ਬਾਅਦ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਦਾ ਮਸਲਾ ਹੱਲ ਹੋ ਜਾਵੇਗਾ, ਪਰ ਮੌਜੂਦਾ ਹਾਲਾਤ ’ਚ ਇਹ ਅਸੰਭਵ ਜਾਪਦਾ ਹੈ।