- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਗਰਭਵਤੀਆਂ, ਦੁੱਧ ਪਿਆਉਣ ਵਾਲੀਆਂ ਮਾਵਾਂ ਤੇ ਛੇ ਮਹੀਨੇ ਤੋਂ ਤਿੰਨ ਸਾਲ ਤੱਕ ਦੇ ਬੱਚਿਆਂ ਲਈ 'ਟੇਕ ਹੋਮ ਰਾਸ਼ਨ' ਦੇ ਵੰਡ ਚੱਕਰ ਨੂੰ 45 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤਾ ਗਿਆ ਹੈ। ਹਰ ਜ਼ਿਲ੍ਹੇ ’ਚ ਸਥਾਨਕ ਉਤਪਾਦਨ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਂਗਨਵਾੜੀ ਕੇਂਦਰਾਂ ਦੀ ਪੋਸ਼ਣ ਵਿਵਸਥਾ ’ਚ ਵੱਡਾ ਬਦਲਾਅ ਕੀਤਾ ਹੈ। ਸੂਬੇ ਦੇ 27 ਹਜ਼ਾਰ ਆਂਗਨਵਾੜੀ ਕੇਂਦਰਾਂ ’ਚ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਲਗਪਗ 1.1 ਲੱਖ ਬੱਚਿਆਂ ਨੂੰ ਹੁਣ ਪੈਕ ਕੀਤੇ ਭੋਜਨ ਦੀ ਬਜਾਏ ਤਾਜ਼ਾ ਤੇ ਗਰਮ ਪਕਾਇਆ ਭੋਜਨ ਮਿਲੇਗਾ। ਸਰਕਾਰ ਨੇ ਆਂਗਨਵਾੜੀ ਕਰਮਚਾਰੀਆਂ ਨੂੰ ਸਥਾਨਕ ਪੱਧਰ 'ਤੇ ਸਮੱਗਰੀ ਖਰੀਦਣ ਤੇ ਭੋਜਨ ਤਿਆਰ ਕਰਨ ਲਈ ਸਰੋਤ ਉਪਲਬਧ ਕਰਵਾਏ ਹਨ।
ਇਸ ਦੇ ਨਾਲ ਗਰਭਵਤੀਆਂ, ਦੁੱਧ ਪਿਆਉਣ ਵਾਲੀਆਂ ਮਾਵਾਂ ਤੇ ਛੇ ਮਹੀਨੇ ਤੋਂ ਤਿੰਨ ਸਾਲ ਤੱਕ ਦੇ ਬੱਚਿਆਂ ਲਈ 'ਟੇਕ ਹੋਮ ਰਾਸ਼ਨ' ਦੇ ਵੰਡ ਚੱਕਰ ਨੂੰ 45 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤਾ ਗਿਆ ਹੈ। ਹਰ ਜ਼ਿਲ੍ਹੇ ’ਚ ਸਥਾਨਕ ਉਤਪਾਦਨ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਰਾਸ਼ਨ ਦੀ ਗੁਣਵੱਤਾ ਤੇ ਮੈਨੇਜਮੈਂਟ ਦੀ ਸਮੁਦਾਇਕ ਨਿਗਰਾਨੀ ਲਾਜ਼ਮੀ ਹੋਵੇਗੀ। ਰਾਸ਼ਨ ਲਈ ਬੋਲੀਦਾਤਿਆਂ ਵੱਲੋਂ ਪ੍ਰਸਤੁਤ ਸਮੱਗਰੀ ਤੇ ਪਕਵਾਨਾਂ ਦੀ ਪ੍ਰਯੋਗਸ਼ਾਲਾ ਜਾਂਚ ਦੇ ਨਾਲ-ਨਾਲ ਆਂਗਨਵਾੜੀ ਕੇਂਦਰਾਂ ’ਚ ਬੱਚਿਆਂ ਨਾਲ ਭੋਜਨ ਦਾ ਟੈਸਟ ਵੀ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ, ਜਦਕਿ ਹੋਰ ਜ਼ਿਲ੍ਹਿਆਂ ’ਚ ਆਉਣ ਵਾਲੇ ਹਫ਼ਤੇ ਤੱਕ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਔਰਤ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਪੋਸ਼ਕ ਤੇ ਸੁਰੱਖਿਅਤ ਭੋਜਨ ਉਪਲਬਧ ਕਰਨ ਲਈ ਪ੍ਰਤੀਬੱਧ ਹੈ।