ਚੰਡੀਗੜ੍ਹ ਸਮਾਰਟ ਸਿਟੀ ਘੁਟਾਲਾ: ਕੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਵੇਗੀ ਨਲਿਨੀ ਮਲਿਕ? CBI ਕੋਰਟ ਕੱਲ੍ਹ ਸੁਣਾਏਗੀ ਫ਼ੈਸਲਾ
Chandigarh Court ਨੇ ਪਟੀਸ਼ਨ 'ਤੇ ਜਵਾਬ ਦੇਣ ਲਈ CBI ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਸੁਣਵਾਈ 11 ਨਵੰਬਰ ਯਾਨੀ ਬੁੱਧਵਾਰ ਨੂੰ ਹੋਵੇਗੀ। ਦੋਸ਼ ਹੈ ਕਿ ਨਲਿਨੀ ਨੇ IDFC ਫਸਟ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ।
Publish Date: Tue, 10 Nov 2026 01:33 PM (IST)
Updated Date: Tue, 10 Nov 2026 01:36 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸਮਾਰਟ ਸਿਟੀ 'ਚ 116.84 ਕਰੋੜ ਰੁਪਏ ਦੇ ਘੁਟਾਲੇ ਦੀ ਮੁੱਖ ਮੁਲਜ਼ਮ ਸਾਬਕਾ ਚੀਫ਼ ਫਾਈਨੈਂਸ਼ੀਅਲ ਅਫ਼ਸਰ (CFO) ਨਲਿਨੀ ਮਲਿਕ ਨੇ CBI ਕੋਰਟ 'ਚ ਮੁੜ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਉਹ ਕਰੀਬ ਅੱਠ ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹੈ।
ਕੋਰਟ ਨੇ ਪਟੀਸ਼ਨ 'ਤੇ ਜਵਾਬ ਦੇਣ ਲਈ CBI ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਸੁਣਵਾਈ 11 ਨਵੰਬਰ ਯਾਨੀ ਬੁੱਧਵਾਰ ਨੂੰ ਹੋਵੇਗੀ। ਦੋਸ਼ ਹੈ ਕਿ ਨਲਿਨੀ ਨੇ IDFC ਫਸਟ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ।
ਸਮਾਰਟ ਸਿਟੀ ਲਿਮਟਿਡ ਦਾ ਕਾਫ਼ੀ ਫੰਡ ਬੈਂਕ 'ਚ ਜਮ੍ਹਾਂ ਸੀ। ਪ੍ਰਾਜੈਕਟ ਖ਼ਤਮ ਹੋਣ ਤੋਂ ਬਾਅਦ ਇਹ ਰਕਮ ਨਗਰ ਨਿਗਮ ਨੂੰ ਟਰਾਂਸਫਰ ਕੀਤੀ ਜਾਣੀ ਸੀ, ਪਰ ਦੋਸ਼ਾਂ ਮੁਤਾਬਕ ਬੈਂਕ ਅਧਿਕਾਰੀਆਂ ਨੇ ਪੈਸੇ ਕਢਵਾ ਕੇ ਫ਼ਰਜ਼ੀ ਕੰਪਨੀਆਂ ਰਾਹੀਂ ਰੀਅਲ ਅਸਟੇਟ 'ਚ ਨਿਵੇਸ਼ ਕਰ ਦਿੱਤਾ।
ਜਾਂਚ ਮੁਤਾਬਕ, ਚੰਡੀਗੜ੍ਹ ਨਗਰ ਨਿਗਮ ਦੇ ਖਾਤੇ 'ਚ ਕਰੋੜਾਂ ਰੁਪਏ ਆਉਣੇ ਸਨ, ਪਰ ਸਮਾਰਟ ਸਿਟੀ ਵੱਲੋਂ ਸਿਰਫ਼ 81.20 ਰੁਪਏ ਹੀ ਮਿਲੇ। ਦੋਸ਼ ਹੈ ਕਿ ਬਾਕੀ ਰਕਮ ਮੁਲਜ਼ਮਾਂ ਨੇ ਆਪਸ 'ਚ ਵੰਡ ਲਈ। ਨਲਿਨੀ ਨੇ ਹੋਰ ਅਧਿਕਾਰੀਆਂ ਅਤੇ IDFC ਬੈਂਕ ਦੇ ਕਰਮਚਾਰੀਆਂ ਨਾਲ ਮਿਲ ਕੇ ਸ਼ੱਕ ਤੋਂ ਬਚਣ ਲਈ 11 ਫ਼ਰਜ਼ੀ FD ਤਿਆਰ ਕੀਤੀਆਂ। ਬਾਅਦ 'ਚ ਜਾਅਲੀ ਕੰਪਨੀਆਂ ਬਣਾ ਕੇ FD ਦੀ ਰਕਮ ਦਾ ਨਿਵੇਸ਼ ਕੀਤਾ ਗਿਆ।