ਪੱਤ ਲੁੱਟਣ ਮਗਰੋਂ ਹੱਤਿਆ ਕਰਨ ਵਾਲੇ ਸੀਰੀਅਲ ਕਿਲਰ ਨੂੰ ਤੀਜੀ ਵਾਰ ਉਮਰਕੈਦ, MBA ਵਿਦਿਆਰਥਣ ਦੇ DNA ਨੇ ਖੋਲ੍ਹਿਆ 14 ਸਾਲ ਪੁਰਾਣਾ ਰਾਜ਼ ਮੋਨੂ ਕੁਮਾਰ ਦਾ ਨਾਂ ਸਾਲ 2010 'ਚ ਸੈਕਟਰ-38 'ਚ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦੇ ਮਾਮਲੇ 'ਚ ਸਾਹਮਣੇ ਆਇਆ ਸੀ। ਵਿਦਿਆਰਥਣ ਦੀ ਲਾਸ਼ ਸੈਕਟਰ-38 ਨੇੜੇ ਮਿਲੀ ਸੀ। ਕਰੀਬ 14 ਸਾਲ ਤੱਕ ਕਾਤਲ ਦਾ ਪਤਾ ਨਾ ਲੱਗਣ ਕਾਰਨ ਪੁਲਿਸ ਨੇ ਜ਼ਿਲ੍ਹਾ ਅਦਾਲਤ 'ਚ ਅਨਟ੍ਰੇਸ ਰਿਪੋਰਟ ਦਾਖ਼ਲ ਕਰ ਦਿੱਤੀ ਸੀ, ਪਰ ਜਾਂਚ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਸੀ।
Publish Date: Tue, 15 Sep 2026 04:19 PM (IST)
Updated Date: Tue, 15 Sep 2026 04:26 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : 60 ਸਾਲਾ ਬਜ਼ੁਰਗ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਸੀਰੀਅਲ ਕਿਲਰ ਮੋਨੂ ਕੁਮਾਰ ਨੂੰ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਦੋ ਮਾਮਲਿਆਂ 'ਚ ਵੀ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਿਨ੍ਹਾਂ 'ਚ ਇਕ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦਾ ਮਾਮਲਾ ਹੈ ਤੇ ਦੂਜਾ ਮਲੋਆ ਵਾਸੀ 40 ਸਾਲਾ ਮਹਿਲਾ ਦਾ ਵੀ ਜਬਰ ਜਨਾਹ ਤੋਂ ਬਾਅਦ ਕਤਲ ਕੀਤਾ ਗਿਆ ਸੀ।
ਜਿਸ ਮਾਮਲੇ 'ਚ ਮੰਗਲਵਾਰ ਯਾਨੀ ਅੱਜ ਸਜ਼ਾ ਸੁਣਾਈ ਗਈ, ਉਹ ਸਾਲ 2024 ਦਾ ਹੈ। ਇਸ 'ਚ ਉਸ ਨੇ ਜਬਰ ਜਨਾਹ ਤੋਂ ਬਾਅਦ 60 ਸਾਲਾ ਔਰਤ ਦਾ ਕਤਲ ਕੀਤਾ ਸੀ। ਪੁਲਿਸ ਜਾਂਚ 'ਚ ਇਸ ਵਾਰਦਾਤ 'ਚ ਵੀ ਮੋਨੂ ਦਾ ਨਾਂ ਸਾਹਮਣੇ ਆਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਐੱਮਬੀਏ ਵਿਦਿਆਰਥਣ ਅਤੇ ਦੋ ਮਹਿਲਾਵਾਂ ਦੇ ਕਤਲ ਦੀ ਗੱਲ ਕਬੂਲ ਕੀਤੀ ਸੀ।
ਐੱਮਬੀਏ ਵਿਦਿਆਰਥਣ ਕਤਲਕਾਂਡ ਤੋਂ ਖੁੱਲ੍ਹਿਆ ਰਾਜ਼ ਮੋਨੂ ਕੁਮਾਰ ਦਾ ਨਾਂ ਸਾਲ 2010 'ਚ ਸੈਕਟਰ-38 'ਚ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦੇ ਮਾਮਲੇ 'ਚ ਸਾਹਮਣੇ ਆਇਆ ਸੀ। ਵਿਦਿਆਰਥਣ ਦੀ ਲਾਸ਼ ਸੈਕਟਰ-38 ਨੇੜੇ ਮਿਲੀ ਸੀ। ਕਰੀਬ 14 ਸਾਲ ਤੱਕ ਕਾਤਲ ਦਾ ਪਤਾ ਨਾ ਲੱਗਣ ਕਾਰਨ ਪੁਲਿਸ ਨੇ ਜ਼ਿਲ੍ਹਾ ਅਦਾਲਤ 'ਚ ਅਨਟ੍ਰੇਸ ਰਿਪੋਰਟ ਦਾਖ਼ਲ ਕਰ ਦਿੱਤੀ ਸੀ, ਪਰ ਜਾਂਚ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਸੀ।
ਪਿਛਲੇ ਸਾਲ ਪੁਲਿਸ ਨੂੰ ਡੱਡੂਮਾਜਰਾ ਨੇੜੇ ਸ਼ਾਹਪੁਰ ਕਾਲੋਨੀ ਵਾਸੀ ਮੋਨੂ ਕੁਮਾਰ 'ਤੇ ਸ਼ੱਕ ਹੋਇਆ। ਉਸ ਦਾ ਡੀਐੱਨਏ ਸੈਂਪਲ ਲੈ ਕੇ ਮ੍ਰਿਤਕ ਵਿਦਿਆਰਥਣ ਦੇ ਸੁਰੱਖਿਅਤ ਡੀਐੱਨਏ ਨਾਲ ਮਿਲਾਇਆ ਗਿਆ, ਜੋ ਮੈਚ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚਾਰਜਸ਼ੀਟ ਦਾਖ਼ਲ ਕੀਤੀ। ਇਸ ਮਾਮਲੇ 'ਚ ਉਸ ਨੂੰ ਪਿਛਲੇ ਸਾਲ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।
2022 'ਚ ਆਟੋ ਡਰਾਈਵਰ ਦੀ ਪਤਨੀ ਦਾ ਕਤਲ
ਮੋਨੂ ਨੇ ਗ੍ਰਿਫ਼ਤਾਰੀ ਤੋਂ ਬਾਅਦ ਸਾਲ 2022 'ਚ ਮਲੋਆ ਵਾਸੀ ਆਟੋ ਚਾਲਕ ਦੀ 40 ਸਾਲਾ ਪਤਨੀ ਦਾ ਕਤਲ ਕਰਨ ਦੀ ਗੱਲ ਵੀ ਕਬੂਲ ਕੀਤੀ ਸੀ। 11 ਜਨਵਰੀ 2022 ਦੀ ਰਾਤ ਮਹਿਲਾ ਬਾਜ਼ਾਰ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਅਗਲੇ ਦਿਨ ਘਰ ਤੋਂ ਕੁਝ ਦੂਰੀ 'ਤੇ ਉਸ ਦੀ ਲਾਸ਼ ਮਿਲੀ ਸੀ। ਇਸ ਮਾਮਲੇ 'ਚ ਵੀ ਪੁਲਿਸ ਜਾਂਚ ਤੋਂ ਬਾਅਦ ਮੋਨੂ ਖ਼ਿਲਾਫ਼ ਕਾਰਵਾਈ ਹੋਈ ਅਤੇ ਅਦਾਲਤ ਨੇ ਉਸ ਨੂੰ ਉਮਰਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।