- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾਬੱਸੀ-ਬਰਵਾਲਾ ਰੋਡ ਦੀ ਖ਼ਸਤਾ ਹਾਲਤ ਡੇਰਾਬੱਸੀ ਹਲਕੇ ਦੇ ਵਿਕਾਸ ਦੀ ਪੋਲ ਖੋਲ ਰਹੀ ਹੈ। ਟੋਇਆਂ ਕਰ ਕੇ ਦੂਰ-ਦੂਰ ਤਕ ਲੱਗੇ ਜਾਮ ਨੇ ਲੋਕਾਂ ਨੂੰ ਸੁੱਕਣੇ ਪਾਇਆ ਹੋਇਆ ਹੈ। ਇੱਥੇ ਵਾਪਰ ਚੁੱਕੇ ਹਾਦਸਿਆਂ ਵਿਚ ਦਰਜਨਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਟੋਇਆਂ ਵਿੱਚ ਗੁਆਚੀ ਇਸ ਸੜਕ 'ਤੇ ਅੱਜ ਫਿਰ ਹਾਦਸਾ ਵਾਪਰ ਗਿਆ, ਜਦੋਂਇਕ ਸਵਾਰੀਆਂ ਦਾ ਭਰਿਆ ਆਟੋ ਟੁੱਟੀ ਸੜਕ ਕਰ ਕੇ ਮੋਟਰਸਾਈਕਲ ਦੇ ਉੱਪਰ ਪਲਟ ਗਿਆ। ਮੋਟਸਾਈਕਲ ਚਾਲਕ ਨੇ ਫੁਰਤੀ ਵਿਖਾਉਂਦਿਆਂ ਆਪਣੀ ਜਾਨ ਬਚਾ ਲਈ, ਜਦਕਿ ਉਸ ਦਾ ਮੋਟਰਸਾਈਕਲ ਨੁਕਸਾਨਿਆ ਗਿਆ। ਆਟੋ ਵਿੱਚ ਭਰੀਆਂ ਸਵਾਰੀਆਂ ਨੂੰ ਸਮੇਂ ਰਹਿੰਦੇ ਬਾਹਰ ਕੱਢ ਕੇ ਆਪਣੀ ਜਾਨ ਬਚਾਅ ਲਈ।

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ਦੀ ਖ਼ਸਤਾ ਹਾਲਤ ਡੇਰਾਬੱਸੀ ਹਲਕੇ ਦੇ ਵਿਕਾਸ ਦੀ ਪੋਲ ਖੋਲ ਰਹੀ ਹੈ। ਟੋਇਆਂ ਕਰ ਕੇ ਦੂਰ-ਦੂਰ ਤਕ ਲੱਗੇ ਜਾਮ ਨੇ ਲੋਕਾਂ ਨੂੰ ਸੁੱਕਣੇ ਪਾਇਆ ਹੋਇਆ ਹੈ। ਇੱਥੇ ਵਾਪਰ ਚੁੱਕੇ ਹਾਦਸਿਆਂ ਵਿਚ ਦਰਜਨਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਟੋਇਆਂ ਵਿੱਚ ਗੁਆਚੀ ਇਸ ਸੜਕ 'ਤੇ ਅੱਜ ਫਿਰ ਹਾਦਸਾ ਵਾਪਰ ਗਿਆ, ਜਦੋਂਇਕ ਸਵਾਰੀਆਂ ਦਾ ਭਰਿਆ ਆਟੋ ਟੁੱਟੀ ਸੜਕ ਕਰ ਕੇ ਮੋਟਰਸਾਈਕਲ ਦੇ ਉੱਪਰ ਪਲਟ ਗਿਆ। ਮੋਟਸਾਈਕਲ ਚਾਲਕ ਨੇ ਫੁਰਤੀ ਵਿਖਾਉਂਦਿਆਂ ਆਪਣੀ ਜਾਨ ਬਚਾ ਲਈ, ਜਦਕਿ ਉਸ ਦਾ ਮੋਟਰਸਾਈਕਲ ਨੁਕਸਾਨਿਆ ਗਿਆ। ਆਟੋ ਵਿੱਚ ਭਰੀਆਂ ਸਵਾਰੀਆਂ ਨੂੰ ਸਮੇਂ ਰਹਿੰਦੇ ਬਾਹਰ ਕੱਢ ਕੇ ਆਪਣੀ ਜਾਨ ਬਚਾਅ ਲਈ।
ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸੜਕ ਦਾ ਮੁੱਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਕੋਲ ਕਈ ਸਾਲਾਂ ਤੋਂ ਵਿਧਾਨ ਸਭਾ ਵਿੱਚ ਚੁੱਕ ਰਹੇ ਹਨ, ਹਾਲਾਤ ਵੇਖ ਕੇ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਦੀ ਸਰਕਾਰ ਵਿੱਚ ਉਨ੍ਹਾਂ ਦੀ ਵੀ ਸੁਣਵਾਈ ਨਹੀਂ ਹੁੰਦੀ ਸੀ। ਹੁਣ ਜਦੋਂ ਗ੍ਾਂਟ ਪਾਸ ਹੋ ਚੁੱਕੀ ਹੈ, ਸੜਕ ਦੀ ਉਸਾਰੀ ਤੋਂ ਪਹਿਲਾਂ ਡੇ੍ਨੇਜ਼ ਨਾਲੇ ਦੀ ਉਸਾਰੀ ਸ਼ੁਰੂ ਹੋਏ ਨੂੰ ਦੋ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਨਾਲੇ ਦੀ ਉਸਾਰੀ ਕੁਝ ਦਿਨ ਚੱਲ ਕੇ ਬੰਦ ਹੋ ਜਾਂਦੀ ਹੈ ਅਤੇ ਕੰਮ ਦੀ ਰਫ਼ਤਾਰ ਨੂੰ ਵੇਖ ਕੇ ਜਾਪਦਾ ਹੈ ਕਿ ਹਾਲੇ ਨਾਲਾ ਬਣਾਉਣ ਨੂੰ ਕਈ ਸਾਲ ਬੀਤ ਜਾਣਗੇ, ਫਿਰ ਸੜਕ ਬਣਾਉਣ ਵਾਲੇ ਕੰਮ ਦਾ ਰੱਬ ਹੀ ਰਾਖਾ ਹੈ।
ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੀਸੀ ਮੋਹਾਲੀ ਨੇ ਬਰਵਾਲਾ ਸੜਕ ਦਾ ਦੌਰਾ ਕਰਦਿਆਂ ਇਸ ਸੜਕ ਵਿੱਚ ਪਏ ਟੋਏ ਭਰਨ ਦੀ ਗੱਲ ਆਖੀ ਸੀ। ਕੁਝ ਟੋਏ ਮਲਬੇ ਨਾਲ ਭਰ ਦਿੱਤੇ ਗਏ, ਜੋ ਮੀਂਹ ਪੈਣ ਮਗਰੋਂ ਫਿਰ ਲੋਕਾਂ ਲਈ ਮੁਸੀਬਤ ਬਣ ਕੇ ਪ੍ਰਗਟ ਹੋ ਗਏ। ਇਸ ਸੜਕ 'ਤੇ ਅਹਿਜੀਆਂ ਕਈ ਥਾਵਾਂ ਹਨ ਜਿੱਥੇ ਟੋਏ ਇੰਨੇ ਵੱਡੇ-ਵੱਡੇ ਹਨ, ਕਈ ਥਾਈਂ ਸੜਕ ਦੂਰ-ਦੂਰ ਤਕ ਵਿਖਾਈ ਹੀ ਨਹੀਂ ਦਿੰਦੀ। ਮੀਂਹ ਪੈਣ 'ਤੇ ਟੋਏ ਵੀ ਛੱਪੜ ਦਾ ਰੂਪ ਧਾਰ ਲੈਂਦੇ ਹਨ ਅਤੇ ਸੜਕ 'ਤੇ ਚਿੱਕੜ ਹੀ ਚਿੱਕੜ ਫੈਲਿਆ ਹੁੰਦਾ ਹੈ। ਅਜਿਹੇ ਹਾਲਾਤ ਜੀਬੀਪੀ, ਰਿਲਾਇੰਸ ਮਾਰਟ ਦੇ ਸਾਹਮਣੇ ਵੇਖਣ ਨੂੰ ਮਿਲ ਜਾਂਦੇ ਹਨ। ਖ਼ੇਤਰ ਦੇ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ।
ਮੌਕੇ ਦੇ ਹਾਲਾਤ ਵੇਖ ਕੇ ਜਾਪਦਾ ਹੈ ਕਿ ਪ੍ਰਸ਼ਾਸਨ ਤੋਂ ਲੋਕਾਂ ਦੀ ਉਮੀਦ ਖ਼ਤਮ ਹੋ ਚੁੱਕੀ ਹੈ। ਬੀਤੇ ਦਿਨੀਂ ਬਰਵਾਲਾ ਸੜਕ 'ਤੇ ਗਲੋਬਲ ਵਿਸਡਮ ਸਕੂਲ ਨੇੜੇ ਨਿਰੰਕਾਰੀ ਮੰਡਲ ਵੱਲੋਂ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ। ਸੜਕ ਦੀ ਹਾਲਤ ਵੇਖ ਕੇ ਕੋਈ ਹਾਦਸਾ ਨਾ ਵਾਪਰੇ ਅਤੇ ਸਮਾਗਮ ਵਿੱਚ ਆਉਣ-ਜਾਣ ਵਾਲੇ ਸ਼ਰਧਾਲੂ ਤੰਗ ਪਰੇਸ਼ਾਨ ਨਾ ਹੋਣ ਇਸ ਕਾਰਨ ਸਥਾਨਕ ਸ਼ਰਧਾਲੂਆਂ ਨੇ ਇਕ ਰਾਤ ਪਹਿਲਾਂ ਆਪ ਟੋਇਆਂ ਵਿੱਚ ਮਲਬਾ ਭਰ ਕੇ ਟੋਏ ਬੰਦ ਕੀਤੇ।