ਚੰਡੀਗੜ੍ਹ ਦਾ ਹੇਰੀਟੇਜ ਫਰਨੀਚਰ ਵਿਦੇਸ਼ 'ਚ ਨਿਲਾਮੀ ਲਈ ਪਹੁੰਚਿਆ, ਪੈਰਿਸ 'ਚ 30 ਸਤੰਬਰ ਨੂੰ ਲੱਗੇਗੀ ਬੋਲੀ
ਜੱਗਾ ਨੇ ਆਪਣੇ ਪੱਤਰ 'ਚ ਨੀਦਰਲੈਂਡ 'ਚ 10 ਅਕਤੂਬਰ ਨੂੰ ਪ੍ਰਸਤਾਵਿਤ ਨੀਲਾਮੀ ਦਾ ਵੀ ਜ਼ਿਕਰ ਕੀਤਾ ਹੈ। ਇਸ 'ਚ ਪਿਅਰੇ ਜੇਨੇਰੇ ਦੀਆਂ ਦੋ X-Leg Armchairs ਨੂੰ ਲਾਟ ਨੰਬਰ 28 ਵਜੋਂ ਪੇਸ਼ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਦੀ ਅਨੁਮਾਨਿਤ ਕੀਮਤ ਪੰਜ ਤੋਂ ਸੱਤ ਹਜ਼ਾਰ ਯੂਰੋ ਦੱਸੀ ਗਈ ਹੈ।
Publish Date: Fri, 25 Sep 2026 03:18 PM (IST)
Updated Date: Fri, 25 Sep 2026 03:20 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ ਦੀ ਵਿਰਾਸਤ ਇੱਕ ਵਾਰ ਫਿਰ ਵਿਦੇਸ਼ੀ ਨੀਲਾਮੀ ਬਾਜ਼ਾਰ 'ਚ ਪਹੁੰਚ ਗਈ ਹੈ। ਸ਼ਹਿਰ ਦੀਆਂ ਪ੍ਰਸ਼ਾਸਨਿਕ ਇਮਾਰਤਾਂ 'ਚ ਵਰਤੇ ਗਏ ਪਿਅਰੇ ਜੇਨੇਰੇ ਦੇ ਫਰਨੀਚਰ ਦੀ ਪੈਰਿਸ ਅਤੇ ਨੀਦਰਲੈਂਡ 'ਚ ਨੀਲਾਮੀ ਪ੍ਰਸਤਾਵਿਤ ਹੈ।
ਐਡਮਿਨਿਸਟ੍ਰੇਟਿਵ ਬਿਲਡਿੰਗ ਦੀਆਂ ਦੋ ਕੁਰਸੀਆਂ ਦੀ ਬੋਲੀ ਲੱਗੇਗੀ। ਇਸ ਨੂੰ ਦੇਖਦੇ ਹੋਏ ਐਡਵੋਕੇਟ ਅਤੇ ਯੂਟੀ ਸਲਾਹਕਾਰ ਕਮੇਟੀ ਦੇ ਮੈਂਬਰ ਅਜੈ ਜੱਗਾ ਨੇ ਵਿਦੇਸ਼ ਮੰਤਰਾਲੇ, ਸੱਭਿਆਚਾਰ ਮੰਤਰਾਲੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਨੀਲਾਮੀ ਰੋਕਣ ਦੇ ਨਾਲ-ਨਾਲ ਫਰਨੀਚਰ ਦੀ ਮਲਕੀਅਤ ਅਤੇ ਇਸ ਦੇ ਭਾਰਤ ਤੋਂ ਬਾਹਰ ਜਾਣ ਦੀਆਂ ਹਾਲਾਤਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਆਰਟਕਿਊਰੀਅਲ ਐਕਸ ਰਿਫਲੈਕਸ਼ਨਜ਼ ਨੀਲਾਮੀ 'ਚ ਪਿਅਰੇ ਜੇਨੇਰੇ ਦੀ ਸਾਲ 1958 ਦੀ ‘ਚੇਅਰ ਵੀ ਟਾਈਪ ਕੇਨ ਸੀਟ ਕੇਨ ਬੈਕ’ ਨੂੰ ਲਾਟ ਨੰਬਰ 73 'ਚ ਰੱਖਿਆ ਗਿਆ ਹੈ। ਠੋਸ ਸਾਗਵਾਨ ਅਤੇ ਬੈਂਤ ਨਾਲ ਬਣੀ ਇਸ ਕੁਰਸੀ ਦੀ ਅਨੁਮਾਨਿਤ ਕੀਮਤ ਚਾਰ ਤੋਂ ਛੇ ਹਜ਼ਾਰ ਯੂਰੋ ਰੱਖੀ ਗਈ ਹੈ।