- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਵੇਂ ਸ਼ਡਿਊਲ ਮੁਤਾਬਕ ਇਹ ਸਿੱਧੀ ਉਡਾਣ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ। ਧਰਮਸ਼ਾਲਾ ਤੋਂ ਚੰਡੀਗੜ੍ਹ ਦਾ ਕਿਰਾਇਆ ਕਰੀਬ 3200 ਰੁਪਏ, ਜਦ ਕਿ ਚੰਡੀਗੜ੍ਹ ਤੋਂ ਧਰਮਸ਼ਾਲਾ ਦਾ ਕਿਰਾਇਆ 3617 ਰੁਪਏ ਤੋਂ ਸ਼ੁਰੂ ਹੋਵੇਗਾ। ਟਿਕਟ ਦੀ ਤਾਰੀਖ ਤੇ ਉਪਲਬੱਧਤਾ ਮੁਤਾਬਕ ਕਿਰਾਏ ’ਚ ਬਦਲਾਅ ਹੋ ਸਕਦਾ ਹੈ।

ਡਿਜੀਟਲ ਡੈਸਕ, ਚੰਡੀਗੜ੍ਹ: ਖ਼ਰਾਬ ਮੌਸਮ ਕਾਰਨ ਕਰੀਬ 15 ਦਿਨਾਂ ਤੋਂ ਬੰਦ ਚੰਡੀਗੜ੍ਹ-ਧਰਮਸ਼ਾਲਾ ਸਿੱਧੀ ਹਵਾਈ ਸੇਵਾ 1 ਸਤੰਬਰ ਤੋਂ ਮੁੜ ਸ਼ੁਰੂ ਹੋ ਰਹੀ ਹੈ। ਇੰਡੀਗੋ ਵੱਲੋਂ ਇਸ ਰੂਟ ਲਈ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਹਵਾਈ ਸੇਵਾ ਬਹਾਲ ਹੋਣ ਨਾਲ ਯਾਤਰੀਆਂ ਨੂੰ ਸੜਕ ਰਾਹੀਂ ਕਈ ਘੰਟਿਆਂ ਦਾ ਲੰਮਾ ਸਫ਼ਰ ਕਰਨ ਤੋਂ ਰਾਹਤ ਮਿਲੇਗੀ। ਇੰਡੀਗੋ ਦੀ ਉਡਾਣ ਨੰਬਰ 6ਈ 7722 ਧਰਮਸ਼ਾਲਾ ਦੇ ਗੱਗਲ ਹਵਾਈ ਅੱਡੇ ਤੋਂ ਦੁਪਹਿਰ 1:10 ਵਜੇ ਰਵਾਨਾ ਹੋ ਕੇ ਦੁਪਹਿਰ 2:15 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ’ਚ ਜਹਾਜ਼ ਚੰਡੀਗੜ੍ਹ ਤੋਂ ਦੁਪਹਿਰ 2:45 ਵਜੇ ਧਰਮਸ਼ਾਲਾ ਲਈ ਉਡਾਣ ਭਰੇਗਾ ਅਤੇ ਕਰੀਬ ਸ਼ਾਮ 3:50 ਵਜੇ ਗੱਗਲ ਹਵਾਈ ਅੱਡੇ ’ਤੇ ਪਹੁੰਚੇਗਾ।
ਹਫ਼ਤੇ ’ਚ ਚਾਰ ਦਿਨ ਮਿਲੇਗੀ ਸੇਵਾ
ਨਵੇਂ ਸ਼ਡਿਊਲ ਮੁਤਾਬਕ ਇਹ ਸਿੱਧੀ ਉਡਾਣ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ। ਧਰਮਸ਼ਾਲਾ ਤੋਂ ਚੰਡੀਗੜ੍ਹ ਦਾ ਕਿਰਾਇਆ ਕਰੀਬ 3200 ਰੁਪਏ, ਜਦ ਕਿ ਚੰਡੀਗੜ੍ਹ ਤੋਂ ਧਰਮਸ਼ਾਲਾ ਦਾ ਕਿਰਾਇਆ 3617 ਰੁਪਏ ਤੋਂ ਸ਼ੁਰੂ ਹੋਵੇਗਾ। ਟਿਕਟ ਦੀ ਤਾਰੀਖ ਤੇ ਉਪਲਬੱਧਤਾ ਮੁਤਾਬਕ ਕਿਰਾਏ ’ਚ ਬਦਲਾਅ ਹੋ ਸਕਦਾ ਹੈ।
ਸੈਰ-ਸਪਾਟਾ ਕਾਰੋਬਾਰ ਨੂੰ ਵੀ ਮਿਲੇਗੀ ਰਾਹਤ
ਹਵਾਈ ਸੇਵਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਸੜਕ ਰਾਹੀਂ ਸਫ਼ਰ ਕਰਨਾ ਪੈ ਰਿਹਾ ਸੀ। ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਯਾਤਰੀਆਂ ਨੂੰ ਹੋ ਰਹੀ ਸੀ, ਜਿਨ੍ਹਾਂ ਨੇ ਚੰਡੀਗੜ੍ਹ ਤੋਂ ਅੱਗੇ ਦਿੱਲੀ, ਮੁੰਬਈ, ਬੈਂਗਲੁਰੂ ਸਣੇ ਹੋਰ ਸ਼ਹਿਰਾਂ ਲਈ ਉਡਾਣ ਫੜਨੀ ਹੁੰਦੀ ਹੈ। ਸਿੱਧੀ ਹਵਾਈ ਸੇਵਾ ਮੁੜ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸਹੂਲਤ ਮਿਲੇਗੀ। ਇਸ ਦੇ ਨਾਲ ਧਰਮਸ਼ਾਲਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਕਾਰਨ ਹੋਟਲ, ਟੈਕਸੀ ਤੇ ਸੈਰ-ਸਪਾਟਾ ਕਾਰੋਬਾਰ ਨੂੰ ਵੀ ਲਾਭ ਹੋ ਸਕਦਾ ਹੈ।