ਜੱਜ ਦਾ ਬੇਟਾ ਦੱਸ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਸਣੇ ਚਾਰ ਗ੍ਰਿਫ਼ਤਾਰ, ਚੰਡੀਗੜ੍ਹ 'ਚ ਕਲੱਬ ਪਾਰਟੀ ਮਗਰੋਂ ਕੀਤਾ ਹਮਲਾ
ਸੈਕਟਰ 7 ਦੇ ਕੋਮੋ ਹਾਊਸ ਕਲੱਬ ਵਿਚ ਫਰਾਂਸ ਵਿਚ ਪੜ੍ਹ ਰਹੇ ਵਿਦਿਆਰਥੀ ਧਰੁਵ ਤ੍ਰੇਹਨ 'ਤੇ ਹੋਏ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਕਰਨਾਲ, ਹਰਿਆਣਾ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿਚ ਮੁਲਜ਼ਮ ਹਥਿਆਰ ਦਿਖਾ ਰਹੇ ਸਨ ਅਤੇ ਜੱਜ ਦਾ ਪੁੱਤਰ ਹੋਣ ਦਾ ਦਾਅਵਾ ਕਰਦੇ ਹੋਏ ਤ੍ਰੇਹਨ ਨੂੰ ਗੋਲੀ ਮਾਰਨ ਦੀ ਧਮਕੀ ਦੇ ਰਹੇ ਸਨ।
Publish Date: Tue, 14 Jul 2026 11:00 PM (IST)
Updated Date: Tue, 14 Jul 2026 11:03 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ 7 ਦੇ ਕੋਮੋ ਹਾਊਸ ਕਲੱਬ ਵਿਚ ਫਰਾਂਸ ਵਿਚ ਪੜ੍ਹ ਰਹੇ ਵਿਦਿਆਰਥੀ ਧਰੁਵ ਤ੍ਰੇਹਨ 'ਤੇ ਹੋਏ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਕਰਨਾਲ, ਹਰਿਆਣਾ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿਚ ਮੁਲਜ਼ਮ ਹਥਿਆਰ ਦਿਖਾ ਰਹੇ ਸਨ ਅਤੇ ਜੱਜ ਦਾ ਪੁੱਤਰ ਹੋਣ ਦਾ ਦਾਅਵਾ ਕਰਦੇ ਹੋਏ ਤ੍ਰੇਹਨ ਨੂੰ ਗੋਲੀ ਮਾਰਨ ਦੀ ਧਮਕੀ ਦੇ ਰਹੇ ਸਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨਿਕੇਤ ਗੁਪਤਾ (ਨਿਵਾਸੀ ਚੰਡੀਗੜ੍ਹ), ਬਲਦੀਪ ਸਿੰਘ ਉਰਫ਼ ਬਾਲੀ (ਨਿਵਾਸੀ ਕੋਟਲਾ ਪਿੰਡ, ਫਤਹਿਗੜ੍ਹ ਸਾਹਿਬ), ਜਗਦੀਪ ਸਿੰਘ ਕੰਗ ਉਰਫ਼ ਜੱਗੀ (ਨਿਵਾਸੀ ਕਲਾਰਾਂ ਪਿੰਡ, ਰੂਪਨਗਰ), ਅਤੇ ਤਨਮਿੰਦਰ ਸਿੰਘ (ਨਿਵਾਸੀ ਰਾਮਗੜ੍ਹ ਭੂੰਦੜ ਪਿੰਡ, ਬਠਿੰਡਾ) ਵਜੋਂ ਹੋਈ ਹੈ।
12 ਜੁਲਾਈ ਦੀ ਰਾਤ ਨੂੰ, ਲਗਭਗ 2:00 ਵਜੇ, ਧਰੁਵ ਤ੍ਰੇਹਨ ਆਪਣੇ ਦੋਸਤ, ਸਵਪਨ ਥਿੰਦ ਨਾਲ ਕੋਮੋ ਹਾਊਸ ਕਲੱਬ ਵਿਚ ਸੀ। ਝਗੜੇ ਤੋਂ ਬਾਅਦ ਇਹ ਦੋਸ਼ ਲਗਾਇਆ ਗਿਆ ਹੈ ਕਿ ਅਨੀਕੇਤ ਗੁਪਤਾ ਆਪਣੇ ਸਾਥੀਆਂ ਨਾਲ ਵਾਪਸ ਆਇਆ ਅਤੇ ਮੁੱਕਿਆਂ, ਲੱਤਾਂ ਅਤੇ ਕੜੇ ਨਾਲ ਧਰੁਵ 'ਤੇ ਹਮਲਾ ਕੀਤਾ।
ਸ਼ਿਕਾਇਤ ਵਿਚ ਅੱਗੇ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀ ਨੇ ਇੱਕ ਮੇਜ਼ ਚੁੱਕਿਆ ਤੇ ਉਸ 'ਤੇ ਸੁੱਟਿ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਧਰੁਵ ਨੇ ਪੁਲਿਸ ਨੂੰ ਦੱਸਿਆ ਕਿ ਅਨੀਕੇਤ ਨੇ ਜੱਜ ਦਾ ਪੁੱਤਰ ਹੋਣ ਦਾ ਦਾਅਵਾ ਕਰਦੇ ਹੋਏ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਬਾਅਦ ਵਿਚ ਕਲੱਬ ਦੇ ਬਾਹਰ ਖੜੀ ਇੱਕ BMW X-7 ਤੋਂ ਹਥਿਆਰ ਕੱਢੇ, ਰਾਹਗੀਰਾਂ ਨੂੰ ਧਮਕਾਉਣ ਲਈ ਉਨ੍ਹਾਂ ਨੂੰ ਲਹਿਰਾਇਆ ਤੇ ਆਪਣੀ ਕਾਰ ਭੀੜ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕਈ ਹੋਰ ਵਾਹਨਾਂ ਨਾਲ ਟਕਰਾ ਗਏ।
ਘਟਨਾ ਦੌਰਾਨ ਧਰੁਵ ਦੇ ਸਿਰ, ਹੱਥ ਤੇ ਖੱਬੇ ਕੰਨ ਵਿਚ ਸੱਟਾਂ ਲੱਗੀਆਂ। ਸ਼ਿਕਾਇਤ ਦੇ ਆਧਾਰ 'ਤੇ, ਸੈਕਟਰ 26 ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕੀਤਾ। ਜਾਂਚ ਦੌਰਾਨ, ਆਪ੍ਰੇਸ਼ਨ ਸੈੱਲ ਟੀਮ ਨੇ ਕਰਨਾਲ, ਹਰਿਆਣਾ ਵਿਚ ਛਾਪਾ ਮਾਰਿਆ ਤੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।