- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਦਾ ਇਹ ਇਸ ਵਿਸ਼ੇ ਨੂੰ ਲੈ ਕੇ ਦੂਜਾ ਪੱਤਰ ਹੈ। ਮਾਨ ਨੇ ਕਿਹਾ ਕਿ ਲਗਪਗ 40 ਲੱਖ ਮੀਟ੍ਰਿਕ ਟਨ ਕਣਕ ਹਾੜ੍ਹੀ ਸੀਜ਼ਨ 2026-27 ਦੌਰਾਨ ਇਸ ਸ਼ਰਤ ’ਤੇ ਰਾਈਸ ਮਿੱਲਾਂ ਤੇ ਮੰਡੀਆਂ ਦੀਆਂ ਫੜੀਆਂ ਵਿਚ ਰੱਖਿਆ ਗਿਆ ਸੀ ਕਿ ਇਸ ਨੂੰ ਸਤੰਬਰ ਜਾਂ ਮੱਧ ਅਕਤੂਬਰ ਤੱਕ ਚੁੱਕ ਲਿਆ ਜਾਏਗਾ ਪਰ ਹੌਲੀ ਲਿਫਟਿੰਗ ਦੇ ਕਾਰਨ ਕਰੀਬ 17 ਲੱਖ ਮੀਟ੍ਰਿਕ ਟਨ ਕਣਕ ਉੱਥੇ ਪਈ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖ਼ਰੀਦ ਤੋਂ ਪਹਿਲਾਂ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਥਾਂ ਦੀ ਕਮੀ ਕਾਰਨ ਮੰਡੀਆਂ ਵਿਚ ਕਿਸਾਨਾਂ ਨੂੰ ਪਰੇਸ਼ਾਨ ਨਾ ਹੋਵੇ, ਇਸ ਦੇ ਲਈ ਕੇਂਦਰ ਸਰਕਾਰ ਤੁਰੰਤ ਕਦਮ ਚੁੱਕੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ 10 ਅਕਤੂਬਰ ਤੱਕ ਪੰਜਾਬ ਤੋਂ ਛੇ ਲੱਖ ਮੀਟ੍ਰਿਕ ਟਨ ਚੌਲ ਤੇ ਇਸ ਮਹੀਨੇ 15 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਯਕੀਨੀ ਬਣਾਏ।
ਮੁੱਖ ਮੰਤਰੀ ਦਾ ਇਹ ਇਸ ਵਿਸ਼ੇ ਨੂੰ ਲੈ ਕੇ ਦੂਜਾ ਪੱਤਰ ਹੈ। ਮਾਨ ਨੇ ਕਿਹਾ ਕਿ ਲਗਪਗ 40 ਲੱਖ ਮੀਟ੍ਰਿਕ ਟਨ ਕਣਕ ਹਾੜ੍ਹੀ ਸੀਜ਼ਨ 2026-27 ਦੌਰਾਨ ਇਸ ਸ਼ਰਤ ’ਤੇ ਰਾਈਸ ਮਿੱਲਾਂ ਤੇ ਮੰਡੀਆਂ ਦੀਆਂ ਫੜੀਆਂ ਵਿਚ ਰੱਖਿਆ ਗਿਆ ਸੀ ਕਿ ਇਸ ਨੂੰ ਸਤੰਬਰ ਜਾਂ ਮੱਧ ਅਕਤੂਬਰ ਤੱਕ ਚੁੱਕ ਲਿਆ ਜਾਏਗਾ ਪਰ ਹੌਲੀ ਲਿਫਟਿੰਗ ਦੇ ਕਾਰਨ ਕਰੀਬ 17 ਲੱਖ ਮੀਟ੍ਰਿਕ ਟਨ ਕਣਕ ਉੱਥੇ ਪਈ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ 10 ਅਕਤੂਬਰ ਦੇ ਆਸ-ਪਾਸ ਆਮਦ ਸਿਖਰ ’ਤੇ ਹੋਵੇਗੀ। ਜੇ ਕਣਕ ਦਾ ਸਟਾਕ ਨਹੀਂ ਚੁੱਕਿਆ ਗਿਆ ਤਾਂ ਕਿਸਾਨ ਮੰਡੀਆਂ ਵਿਚ ਝੋਨਾ ਨਹੀਂ ਲਾਹ ਸਕਣਗੇ ਤੇ ਮਿੱਲਾਂ ’ਚ ਸਟੋਰੇਜ ਦੀ ਥਾਂ ਨਹੀਂ ਬਚੇਗੀ। ਸਾਉਣੀ ਸੀਜ਼ਨ 2025-26 ਲਈ ਨਿਰਧਾਰਤ 105.64 ਲੱਖ ਮੀਟ੍ਰਿਕ ਟਨ ਚੌਲਾਂ ’ਚੋਂ 29 ਸਤੰਬਰ ਤੱਕ ਸਿਰਫ਼ 99.50 ਲੱਖ ਮੀਟ੍ਰਿਕ ਟਨ ਹੀ ਐੱਫਸੀਆਈ (ਭਾਰਤੀ ਖੁਰਾਕ ਨਿਗਮ) ਨੂੰ ਦਿੱਤਾ ਜਾ ਸਕਿਆ ਹੈ।
ਮੁੱਖ ਮੰਤਰੀ ਨੇ ਪੱਤਰ ਵਿਚ ਯਾਦ ਦਿਵਾਇਆ ਕਿ ਸਾਉਣੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 15 ਲੱਖ ਮੀਟ੍ਰਿਕ ਟਨ ਚੌਲ ਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਅਪੀਲ ਕੀਤੀ ਸੀ। ਇਨ੍ਹਾਂ ਵਿੱਚੋਂ ਕਰੀਬ ਛੇ ਲੱਖ ਮੀਟ੍ਰਿਕ ਟਨ ਹਾਲੇ ਪੈਂਡਿੰਗ ਹੈ। ਜੂਨ ਤੋਂ ਸਤੰਬਰ ਤੱਕ ਲਿਫਟਿੰਗ ਹੌਲੀ ਰਹੀ। 29 ਸਤੰਬਰ ਤੱਕ ਸਿਰਫ਼ 8.30 ਲੱਖ ਮੀਟ੍ਰਿਕ ਟਨ ਚੌਲ ਤੇ 4.30 ਲੱਖ ਮੀਟ੍ਰਿਕ ਟਨ ਕਣਕ ਹੀ ਚੁੱਕੀ ਗਈ ਹੈ। ਮਿੱਲਿੰਗ ਵਿਚ ਦੇਰੀ ਕਾਰਨ ਸ਼ੈਲਰ ਮਾਲਿਕ ਪਹਿਲਾਂ ਹੀ ਬੇਚੈਨ ਹਨ। ਜੇ ਚੌਲਾਂ ਦੀ ਡਿਲੀਵਰੀ ਮੱਧ ਅਕਤੂਬਰ ਦੇ ਬਾਅਦ ਤੱਕ ਪੈਂਡਿੰਗ ਰਹੀ ਤਾਂ ਰਾਈਸ ਮਿੱਲਰ ਝੋਨੇ ਦੀ ਸਟੋਰੇਜ ਤੇ ਮਿਲਿੰਗ ਲਈ ਅੱਗੇ ਨਹੀਂ ਆਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਥਾਂ ਦੀ ਕਮੀ ਕਾਰਨ ਝੋਨੇ ਦੀ ਖਰੀਦ ਵਿਚ ਰੁਕਾਵਟ ਆ ਸਕਦੀ ਹੈ ਤੇ ਸੰਵੇਦਨਸ਼ੀਲ ਸਰਹੱਦੀ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ ਐੱਫਸੀਆਈ ਨੂੰ ਤਤਕਾਲ ਲਿਫਟਿੰਗ ਲਈ ਨਿਰਦੇਸ਼ ਜਾਰੀ ਕਰਨ, ਤਾਂ ਜੋ ਝੋਨੇ ਦੀ ਖ਼ਰੀਦ ਸੁਚਾਰੂ ਰੂਪ ਨਾਲ ਚੱਲ ਸਕੇ।
ਕਦੋਂ ਕਿੰਨੀ ਲਿਫਟਿੰਗ
ਜੂਨ 11.91 ਲੱਖ ਮੀਟ੍ਰਿਕ ਟਨ
ਜੁਲਾਈ 11.60 ਲੱਖ ਮੀਟ੍ਰਿਕ ਟਨ
ਅਗਸਤ 12.72 ਲੱਖ ਮੀਟ੍ਰਿਕ ਟਨ
ਸਤੰਬਰ 12.60 ਲੱਖ ਮੀਟ੍ਰਿਕ ਟਨ