ਚੰਡੀਗੜ੍ਹ 'ਚ HDFC ਬੈਂਕ ਦੇ ATM 'ਚ ਪਾਇਆ ਜਾ ਰਿਹਾ ਸੀ ਕੈਸ਼, ਅਚਾਨਕ ਚੱਲੀ ਗੋਲ਼ੀ, ਮਚ ਗਈ ਭਗਦੜ, ਸੁਰੱਖਿਆ ਮੁਲਾਜ਼ਮ ਜ਼ਖ਼ਮੀ
ਆਲੇ-ਦੁਆਲੇ ਦੇ ਸ਼ੋਅਰੂਮਾਂ ਤੋਂ ਵੀ ਮੁਲਾਜ਼ਮ ਬਾਹਰ ਨਿਕਲ ਆਏ। ਇਕ ਵਾਰ ਤਾਂ ਕਿਸੇ ਵੱਡੀ ਵਾਰਦਾਤ ਹੋਣ ਦਾ ਖਦਸ਼ਾ ਜਤਾਇਆ ਗਿਆ, ਪਰ ਕੁਝ ਹੀ ਦੇਰ 'ਚ ਸਾਰੀ ਸਥਿਤੀ ਸਾਫ਼ ਹੋ ਗਈ। ਜ਼ਖਮੀ ਸੁਰੱਖਿਆ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਇਆ ਗਿਆ।
Publish Date: Tue, 24 Feb 2026 03:36 PM (IST)
Updated Date: Tue, 24 Feb 2026 03:41 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-17 ਦੀ ਮਾਰਕੀਟ 'ਚ ਸਥਿਤ ਐਚਡੀਐਫਸੀ ਬੈਂਕ 'ਚ ਗੋਲ਼ੀ ਚੱਲੀ। ਹਫੜਾ-ਦਫੜੀ ਮਚ ਗਈ। ਬੈਂਕ ਮੁਲਾਜ਼ਮਾਂ ਸਮੇਤ ਆਲੇ-ਦੁਆਲੇ ਦੇ ਸ਼ੋਅਰੂਮਾਂ 'ਚ ਕੰਮ ਕਰਨ ਵਾਲੇ ਵੀ ਸਹਿਮ ਗਏ। ਹਾਲਾਂਕਿ, ਜਦੋਂ ਪਤਾ ਲੱਗਿਆ ਕਿ ਸੁਰੱਖਿਆ ਮੁਲਾਜ਼ਮ ਦੀ ਬੰਦੂਕ 'ਚੋਂ ਗੋਲ਼ੀ ਚੱਲੀ ਹੈ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਘਟਨਾ ਮੰਗਲਵਾਰ ਦੁਪਹਿਰ ਤੋਂ ਬਾਅਦ ਹੋਈ। ਬੈਂਕ ਦੇ ਏਟੀਐਮ 'ਚ ਕੈਸ਼ ਪਾਇਆ ਜਾ ਰਿਹਾ ਸੀ। ਇਸੇ ਦੌਰਾਨ ਸੁਰੱਖਿਆ ਮੁਲਾਜ਼ਮ ਤੋਂ ਅਚਾਨਕ ਬੰਦੂਕ ਦਾ ਟ੍ਰਿਗਰ ਦਬ ਗਿਆ। ਬੰਦੂਕ 'ਚੋਂ ਨਿਕਲੀ ਗੋਲ਼ੀ ਸੁਰੱਖਿਆ ਮੁਲਾਜ਼ਮ ਦੇ ਹੀ ਹੱਥ 'ਤੇ ਲੱਗੀ। ਗੋਲ਼ੀ ਦੀ ਆਵਾਜ਼ ਸੁਣ ਕੇ ਬੈਂਕ 'ਚ ਭਾਜੜ ਜਿਹੀ ਮਚ ਗਈ। ਮੁਲਾਜ਼ਮ ਸਹਿਮ ਗਏ।
ਆਲੇ-ਦੁਆਲੇ ਦੇ ਸ਼ੋਅਰੂਮਾਂ ਤੋਂ ਵੀ ਮੁਲਾਜ਼ਮ ਬਾਹਰ ਨਿਕਲ ਆਏ। ਇਕ ਵਾਰ ਤਾਂ ਕਿਸੇ ਵੱਡੀ ਵਾਰਦਾਤ ਹੋਣ ਦਾ ਖਦਸ਼ਾ ਜਤਾਇਆ ਗਿਆ, ਪਰ ਕੁਝ ਹੀ ਦੇਰ 'ਚ ਸਾਰੀ ਸਥਿਤੀ ਸਾਫ਼ ਹੋ ਗਈ। ਜ਼ਖਮੀ ਸੁਰੱਖਿਆ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਇਆ ਗਿਆ।