ਪ੍ਰੋਜੈਕਟ ਲਾਗੂ ਕਰਨ ਲਈ ਸਿੱਖਿਆ ਵਿਭਾਗ ਇਕ ਮਾਹਰ ਏਜੰਸੀ ਦੀ ਨਿਯੁਕਤੀ ਕਰੇਗਾ। ਸਟੂਡੈਂਟਸ ਨੂੰ ਘਰ ਬੈਠੇ ਸਲਾਹ ਮੁਹਈਆ ਕਰਵਾਉਣ ਲਈ ਕੇਂਦਰੀ ਕਰੀਅਰ ਕੌਂਸਲਿੰਗ ਹੈਲਪਲਾਈਨ ਵੀ ਸਥਾਪਤ ਕੀਤੀ ਜਾਵੇਗੀ। ਹੈਲਪਲਾਈਨ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਦੁਪਹਿਰ ਦੋ ਵਜੇ ਤੋਂ ਰਾਤ ਅੱਠ ਵਜੇ ਤੱਕ ਸੰਚਾਲਤ ਹੋਵੇਗੀ। ਇਸ ਲਈ ਚਾਰ ਤੋਂ ਛੇ ਯੋਗ ਕੌਂਸਲਰਾਂ ਦੀ ਟੀਮ ਨਿਯੁਕਤ ਕੀਤੀ ਜਾਵੇਗੀ।

ਸਟੇਟ ਬਿਊਰੋ, ਜਾਗਰਣ , ਚੰਡੀਗੜ੍ਹ : 10ਵੀਂ ਤੇ 12ਵੀਂ ਤੋਂ ਬਾਅਦ ਅਗਲੀ ਪੜ੍ਹਾਈ, ਸਕਿਲ ਕੋਰਸ ਜਾਂ ਰੁਜ਼ਗਾਰ ਦੇ ਬਦਲ ਚੁਣਨ ਲਈ ਵਿਦਿਆਰਥੀ ਆਮ ਤੌਰ ’ਤੇ ਭੰਬਲਭੂਸੇ ਦੀ ਸਥਿਤੀ ’ਚ ਰਹਿੰਦੇ ਹਨ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸਰਕਾਰੀ ਹਾਈ ਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸੂਬਾ ਪੱਧਰੀ ਕੌਂਸਲਿੰਗ ਫਰੇਮਵਰਕ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮੁੱਖ ਉਦੇਸ਼ ਸਟੂਡੈਂਟਸ ਨੂੰ ਸਹੀ ਸਮੇਂ ’ਤੇ ਕਰੀਅਰ ਸਬੰਧੀ ਮਾਰਗ ਦਰਸ਼ਨ ਮੁਹਈਆ ਕਰਵਾਉਣਾ ਤੇ ਪੜ੍ਹਾਈ ਤੋਂ ਰੁਜ਼ਗਾਰ ਤੱਕ ਦੀ ਯਾਤਰਾ ਸੁਖਾਲੀ ਬਣਾਉਣਾ ਹੈ।
ਸਕੂਲ ਸਿੱਖਿਆ ਵਿਭਾਗ ਇਸ ਪ੍ਰੈਜੋਕਟ ਨੂੰ ਹਾਈਬ੍ਰਿਡ ਮਾਡਲ ਤਹਿਤ ਲਾਗੂ ਕਰੇਗਾ। ਇਸ ਤਹਿਤ ਸਕੂਲ ਪੱਧਰ ’ਤੇ ਸਿਖਲਾਈ ਹਾਸਲ ਅਧਿਆਪਕਾਂ ਰਾਹੀਂ ਪਹਿਲੀ ਕੌਂਸਲਿੰਗ, ਜ਼ਿਲ੍ਹਾ ਪੱਧਰ ’ਤੇ ਆਹਮੋ-ਸਾਹਮਣੇ ਕੌਂਸਲਿੰਗ ਸੇਵਾਵਾਂ ਤੇ ਸਕੂਲ ਸਮੇਂ ਤੋਂ ਬਾਅਦ ਮੁਹਈਆ ਕੇਂਦਰੀਕ੍ਰਿਤ ਹੈਲਪਲਾਈਨ ਜ਼ਰੀਏ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੱਤਾ ਜਾਵੇਗਾ। ਪੂਰੀ ਵਿਵਸਥਾ ਨੂੰ ਡਿਜੀਟਲ ਤਕਨੀਕ ਤੇ ਸਾਇਕੋਮੈਟ੍ਰਿਕ ਅਸੈਸਮੈਂਟ ਵਰਗੇ ਆਧੁਨਿਕ ਯੰਤਰਾਂ ਨਾਲ ਜੋੜਿਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਦਿਲਚਸਪੀ ਤੇ ਸਮਰੱਥਾ ਮੁਤਾਬਕ ਉਨ੍ਹਾਂ ਸਲਾਹ ਦਿੱਤੀ ਜਾ ਸਕੇ।
ਪ੍ਰੋਜੈਕਟ ਲਾਗੂ ਕਰਨ ਲਈ ਸਿੱਖਿਆ ਵਿਭਾਗ ਇਕ ਮਾਹਰ ਏਜੰਸੀ ਦੀ ਨਿਯੁਕਤੀ ਕਰੇਗਾ। ਸਟੂਡੈਂਟਸ ਨੂੰ ਘਰ ਬੈਠੇ ਸਲਾਹ ਮੁਹਈਆ ਕਰਵਾਉਣ ਲਈ ਕੇਂਦਰੀ ਕਰੀਅਰ ਕੌਂਸਲਿੰਗ ਹੈਲਪਲਾਈਨ ਵੀ ਸਥਾਪਤ ਕੀਤੀ ਜਾਵੇਗੀ। ਹੈਲਪਲਾਈਨ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਦੁਪਹਿਰ ਦੋ ਵਜੇ ਤੋਂ ਰਾਤ ਅੱਠ ਵਜੇ ਤੱਕ ਸੰਚਾਲਤ ਹੋਵੇਗੀ। ਇਸ ਲਈ ਚਾਰ ਤੋਂ ਛੇ ਯੋਗ ਕੌਂਸਲਰਾਂ ਦੀ ਟੀਮ ਨਿਯੁਕਤ ਕੀਤੀ ਜਾਵੇਗੀ।
ਸਕੂਲ ਪੱਧਰ ’ਤੇ ਹਰੇਕ ਸਰਕਾਰੀ ਸਕੂਲ ’ਚ ਘੱਟੋ-ਘੱਟ ਦੋ ਅਧਿਆਪਕਾਂ ਨੂੰ ਸਕੂਲ ਕੌਂਸਲਿੰਗ ਨੂੰ ਕੋਆਰਡੀਨੇਟਰ ਬਣਾਇਆ ਜਾਵੇਗਾ। ਇਹ ਅਧਿਆਪਕ ਕਰੀਅਰ ਬਦਲਾਵਾਂ, ਉੱਚ ਸਿੱਖਿਆ, ਸਕਿਲ ਡੈਵਲਪਮੈਂਟ ਤੇ ਰੁਜ਼ਗਾਰ ਸਬੰਧੀ ਬੁਨਿਆਦੀ ਜਾਣਕਾਰੀ ਵਿਦਿਆਰਥੀਆਂ ਤੱਕ ਪਹੁੰਚਾਉਣਗੇ। ਯੋਜਨਾ ਤਹਿਤ ਸੂਬੇ ਦੇ ਹਰੇਕ ਜ਼ਿਲ੍ਹੇ ’ਚ ਘੱਟੋ-ਘੱਟ ਇਕ ਸਮਰਪਿਤ ਕੌਂਸਲਰ ਤਾਇਨਾਤ ਕੀਤਾ ਜਾਵੇਗਾ। ਜ਼ਿਲ੍ਹਾ ਕੌਂਸਲਰ ਸਟੂਡੈਂਟਸ ਨੂੰ ਸਿੱਦਾ ਮਾਰਗਰਸ਼ਨ ਦੇਣ ਦੇ ਨਾਲ-ਨਾਲ ਸਕੂਲਾਂ ਦਾ ਰੈਗੂਲਰ ਦੌਰਾ ਵੀ ਕਰਨਗੇ। ਯੋਜਨਾ ਦਾ ਅਹਿਮ ਹਿੱਸਾ ਸਾਇਕੋਮੈਟ੍ਰਿਕ ਅਸੈਸਮੈਂਟ ਹੋਵੇਗਾ। ਵਿਦਿਆਨਕ ਤਰੀਕੇ ਨਾਲ ਤਿਆਰ ਇਨ੍ਹਾਂ ਪ੍ਰੀਖਣਾਂ ਜ਼ਰੀਏ ਵਿਦਿਆਰਥੀਆਂ ਦੀ ਯੋਗਤਾ, ਦਿਲਚਸਪੀ ਤੇ ਸੁਭਾਵਿਕ ਸਮਰਥਾਵਾਂ ਦਾ ਅੰਦਾਜ਼ਾ ਲਾਇਆ ਜਾਵੇਗਾ। ਇਹ ਸਹੂਲਤ ਪੰਜਾਬੀ, ਗੁਰਮੁਖੀ ਲਿਪੀ ਤੇ ਅੰਗਰੇਜ਼ੀ ’ਚ ਉਪਲਬਧ ਹੋਵੇਗੀ।