- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਸਭਾ ਵੱਲੋਂ ਪੁਸਤਕਾਂ ਬਾਰੇ ਵਿਚਾਰ-ਚਰਚਾ ਅਤੇ ਕਵੀ ਦਰਬਾਰ

ਮਹਿਰਾ, ਪੰਜਾਬੀ ਜਾਗਰਣ, ਖਰੜ : ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਖ਼ਾਲਸਾ ਸੈਕੰਡਰੀ ਸਕੂਲ ਖਰੜ ਵਿਖੇ ਭਰਵੀਂ ਮਾਸਿਕ-ਇੱਕਤਰਤਾ ਦੀ ਪ੍ਰਧਾਨਗੀ ਉੱਘੇ ਵਿਦਵਾਨ ਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਬਾਨੀ-ਸਰਪ੍ਰਸਤ ਮਨਮੋਹਨ ਸਿੰਘ ਦਾਊਂ, ਡਾ. ਜਲੌਰ ਸਿੰਘ ਖੀਵਾ, ਪਰਵਾਸੀ ਨਾਵਲਕਾਰ ਨਕਸ਼ਦੀਪ ਪੰਜਕੋਹਾ, ਹਰਬੰਸ ਸੋਢੀ, ਡਾ. ਸੁਰਿੰਦਰ ਕੌਰ ਤੇ ਸਭਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਹਾਜ਼ਰ ਹੋਏ। ਮਨਮੋਹਨ ਸਿੰਘ ਦਾਊਂ ਨੇ ਸੁਆਗਤੀ ਸ਼ਬਦ ਬੋਲਦਿਆਂ, ‘ਸ਼ਬਦਾਂ ਦੇ ਪਾਸਾਰ’ ਲੇਖਕ ਡਾ. ਜਸਪਾਲ ਸਿੰਘ ਅਤੇ ਹਿੰਦੀ ਸਾਹਿਤਕਾਰ ਡਾ. ਸੁਰਿੰਦਰ ਕੌਰ ਦੀ ਪੁਸਤਕ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ (2001-2010)’ ਬਾਰੇ ਭਾਵਪੂਰਤ ਢੰਗ ਨਾਲ ਜਾਣਕਾਰੀ ਦਿੱਤੀ। ਪਹਿਲੇ ਦੌਰ ਵਿਚ ‘ਸ਼ਬਦਾਂ ਦੇ ਪਾਸਾਰ’ ਬਾਰੇ ਨਿੱਠ ਕੇ ਆਲੋਚਕ- ਦ੍ਰਿਸ਼ਟੀ ਰਾਹੀਂ ਡਾ. ਰਜਿੰਦਰ ਸਿੰਘ ਕੁਰਾਲੀ ਨੇ ਪਰਚਾ ਪੇਸ਼ ਕੀਤਾ।
ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਜਲੌਰ ਸਿੰਘ ਖੀਵਾ ਨੇ ਸਮੁੱਚੀ ਪੁਸਤਕ ਨੂੰ ਸ਼ਬਦ ਦੀ ਸਭਿਆਚਾਰਕ ਦ੍ਰਿਸ਼ਟੀ ਤੋਂ ਦੇਖਿਆ। ਡਾ. ਸਿਮਰਜੀਤ ਕੌਰ, ਅਸਿਸਟੈਟ ਪ੍ਰੋਫੈਸਰ ਨੇ ਆਲੋਚਨਾ ਦ੍ਰਿਸ਼ਟੀ ਤੋਂ ਪੁਸਤਕ ਦੀ ਹਰ ਪੱਖੋਂ ਸ਼ਲਾਘਾ ਕੀਤੀ। ਦਲਜੀਤ ਕੌਰ ਦਾਊਂ ,ਹਰਬੰਸ ਸੋਢੀ, ਨਕਸ਼ਦੀਪ ਪੰਜਕੋਹਾ ਤੋ ਪਰਮਜੀਤ ਕੌਰ ਪਰਮ ਨੇ ਪੁਸਤਕ ਨੂੰ ਪੰਜਾਬੀ ਆਲੋਚਨਾ ਦਾ ਹਾਸਲ ਦੱਸਿਆ। ਇਸ ਤੋਂ ਬਾਅਦ ਡਾ. ਸੁਰਿੰਦਰ ਕੌਰ ਅਸਿਸਟੈਟ ਪ੍ਰੋਫੈਸਰ, ਰਿਆਤ ਬਾਹਰਾ ਯੂਨੀਵਰਸਿਟੀ ਦੀ ਹਿੰਦੀ ਪੁਸਤਕ ‘ਮਨੋਵਿਕ੍ਰੀਤਿਓਂ ਕੇ ਸੰਦਰਭ ਮੇਂ ਹਿੰਦੀ ਉਪਨਿਆਸ (2001-2010)’ ਪ੍ਰਧਾਨਗੀ ਮੰਡਲ ਨੇ ਲੋਕ-ਅਰਪਣ ਕੀਤੀ। ਡਾ. ਸੁਰਿੰਦਰ ਕੌਰ ਨੇ ਇਸ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ, ਇਸ ਉਪਰੰਤ ਸਭਾ ਵੱਲੋਂ ਲੇਖਿਕਾ ਨੂੰ ਸਨਮਾਨਿਤ ਵੀ ਕੀਤਾ।
ਦੂਜੇ ਪੜਾਅ ਵਿਚ ਕਵੀ ਦਰਬਾਰ ਹੋਇਆ, ਜਿਸ ਵਿਚ ਐਡਵੋਕੇਟ ਨੀਲਮ ਨਾਰੰਗ, ਰਣਵੀਰ ਰਾਣਾ, ਮਲਕੀਤ ਨਾਗਰਾ, ਮਨਮੋਹਨ ਸਿੰਘ ਦਾਊਂ, ਦਲਬੀਰ ਸਰੋਆ, ਡਾ. ਰੁਪਿੰਦਰ ਕੌਰ, ਹਰਮਿੰਦਰ ਸੁੰਮੀ, ਅਮਰਜੀਤ ਸਿੰਘ ਤੇ ਮੰਦਰ ਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਦੀ ਸ਼ੁਹਰਤ ਵਧਾਈ। ਪ੍ਰਧਾਨਗੀ ਭਾਸ਼ਣ ਕਰਦਿਆਂ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਦੋਵਾਂ ਪੁਸਤਕਾਂ ਦੀ ਦੇਣ ਨੂੰ ਮਹੱਤਵਪੂਰਨ ਦੱਸਿਆ ਅਤੇ ਅਜੋਕੇ ਸਮਿਆਂ ‘ਚ ਲੇਖਕਾਂ ਤੇ ਵਿਦਵਾਨਾਂ ਨੂੰ ਕੂੜ-ਪਸਾਰੇ ਨੂੰ ਭਜਾਉਣ ਲਈ ਬੁਲੰਦ ਆਵਾਜ਼ ‘ਚ ਲਿਖਣ ਲਈ ਪ੍ਰੇਰਨਾ ਦਿੱਤੀ। ਇਸ ਸਮਾਗਮ ਵਿਚ ਕਹਾਣੀਕਾਰ ਸਰੂਪ ਸਿਆਲਵੀ, ਡਾ. ਸਰਬਜੀਤ ਕੌਰ, ਸੁਰਜੀਤ ਸਿੰਘ ਮਾਨਕ, ਸੁਨੀਤਾ ਰਾਣੀ, ਹਰਦੀਪ ਸਿੰਘ, ਰਤਨ ਅਨਮੋਲ ਸਿੰਘ ਤੂਰ, ਸੁਖਦੇਵ ਸਿੰਘ ਤੇ ਸਿਮਰਨਜੀਤ ਸਿੰਘ ਨੇ ਹਾਜ਼ਰੀ ਲੁਆਈ। ਫੋਟੋ ਕੈਪਸ਼ਨ : ਪੁਸਤਕ ਰਿਲੀਜ਼ ਕਰਦੇ ਪਤਵੰਤੇ। 27ਪੀ