- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜ਼ਿਕਰ ਕਰਦੇ ਹੋਏ ਧਮਕੀ ਭਰੇ ਸੰਦੇਸ਼ ਵੀ ਲਿਖੇ ਗਏ ਹਨ। ਧਮਕੀ ਭਰੀ ਈਮੇਲ 'ਚ ਦਾਅਵਾ ਕੀਤਾ ਗਿਆ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਕੂਲਾਂ 'ਚ, 3:11 ਵਜੇ ਮੁਹਾਲੀ ਦੇ ਮੇਅਰ ਦਫ਼ਤਰ ਤੇ ਉਸੇ ਦਿਨ ਜਲੰਧਰ ਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ 'ਚ ਆਈਈਡੀ ਧਮਾਕੇ ਕੀਤੇ ਜਾਣਗੇ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਚੰਡੀਗੜ੍ਹ ਦੇ ਤਜਵੀਜ਼ਸ਼ੁਦ ਦੌਰੇ ਤੋਂ ਪਹਿਲਾਂ ਇਕ ਧਮਕੀ ਭਰੀ ਈਮੇਲ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਈਮੇਲ 'ਚ ਮੁਹਾਲੀ ਦੇ ਕਈ ਪ੍ਰਾਈਵੇਟ ਸਕੂਲਾਂ, ਚੰਡੀਗੜ੍ਹ ਰੇਲਵੇ ਸਟੇਸ਼ਨ, ਜਲੰਧਰ ਰੇਲਵੇ ਸਟੇਸ਼ਨ ਤੇ ਮੁਹਾਲੀ ਮੇਅਰ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜ਼ਿਕਰ ਕਰਦੇ ਹੋਏ ਧਮਕੀ ਭਰੇ ਸੰਦੇਸ਼ ਵੀ ਲਿਖੇ ਗਏ ਹਨ। ਧਮਕੀ ਭਰੀ ਈਮੇਲ 'ਚ ਦਾਅਵਾ ਕੀਤਾ ਗਿਆ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਕੂਲਾਂ 'ਚ, 3:11 ਵਜੇ ਮੁਹਾਲੀ ਦੇ ਮੇਅਰ ਦਫ਼ਤਰ ਤੇ ਉਸੇ ਦਿਨ ਜਲੰਧਰ ਤੇ ਚੰਡੀਗੜ੍ਹ ਰੇਲਵੇ ਸਟੇਸ਼ਨਾਂ 'ਚ ਆਈਈਡੀ ਧਮਾਕੇ ਕੀਤੇ ਜਾਣਗੇ। ਈਮੇਲ 'ਚ ਸਿਆਸੀ ਤੇ ਕੱਟੜਪੰਥੀ ਨਾਅਰੇ ਵੀ ਲਿਖੇ ਗਏ ਹਨ।
ਸੂਚਨਾ ਮਿਲਦੇ ਹੀ ਚੰਡੀਗੜ੍ਹ, ਮੁਹਾਲੀ ਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਸੰਵੇਦਨਸ਼ੀਲ ਅਦਾਰਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਧਮਕੀ ਵਾਲੀਆਂ ਈਮੇਲਾਂ ਦੀ ਸਾਈਬਰ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਇਨਪੁਟ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਪ੍ਰਬੰਧਾਂ ਦੀ ਵਿਆਪਕ ਸਮੀਖਿਆ ਕੀਤੀ ਜਾ ਰਹੀ ਹੈ।
ਹਾਲ ਦੇ ਮਹੀਨਿਆਂ 'ਚ ਵੀ ਪੰਜਾਬ ਤੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਉਨ੍ਹਾਂ ਮਾਮਲਿਆਂ 'ਚ ਵਿਆਪਕ ਤਲਾਸ਼ੀ ਮੁਹਿੰਮ ਤੋਂ ਬਾਅਦ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਪਰ ਇਸ ਵਾਰ ਵੀ ਸੁਰੱਖਿਆ ਏਜੰਸੀਆਂ ਕਿਸੇ ਤਰ੍ਹਾਂ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀਆਂ।