
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਿਰਦੇਸ਼ਾਂ ’ਤੇ ਕੀਤੀਆਂ ਨਿਯੁਕਤੀਆਂ ਦੀ ਸੂਚੀ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ 15 ਅਗਸਤ ਨੂੰ ਜਾਰੀ ਕੀਤੀ। ਪਾਰਟੀ ਨੇ ਕਿਹਾ ਕਿ ਇਸ ਨਾਲ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਵਧਾਉਣ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਨੇ ਸੂਬੇ ਵਿੱਚ ਸੰਗਠਨ ਨੂੰ ਜ਼ਿਲ੍ਹਾ ਪੱਧਰ ’ਤੇ ਮਜ਼ਬੂਤ ਕਰਨ ਲਈ ਸਾਰੇ 36 ਸੰਗਠਨਾਤਮਕ ਜ਼ਿਲ੍ਹਿਆਂ ਵਿੱਚ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਿਰਦੇਸ਼ਾਂ ’ਤੇ ਕੀਤੀਆਂ ਨਿਯੁਕਤੀਆਂ ਦੀ ਸੂਚੀ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ 15 ਅਗਸਤ ਨੂੰ ਜਾਰੀ ਕੀਤੀ। ਪਾਰਟੀ ਨੇ ਕਿਹਾ ਕਿ ਇਸ ਨਾਲ ਜ਼ਿਲ੍ਹਾ ਪੱਧਰ ’ਤੇ ਤਾਲਮੇਲ ਵਧਾਉਣ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਮਿਲੇਗੀ।
ਅੰਮ੍ਰਿਤਸਰ ਦਿਹਾਤੀ ਵਿੱਚ ਅਸ਼ਵਨੀ ਸੇਖੜੀ ਤੇ ਅਜੈਬੀਰਪਾਲ ਸਿੰਘ ਰੰਧਾਵਾ, ਅੰਮ੍ਰਿਤਸਰ ਦਿਹਾਤੀ-2 ਵਿੱਚ ਰਣਜੀਤ ਸਿੰਘ ਖੋਜੇਵਾਲ ਤੇ ਮਾਨਵ ਤਨੇਜਾ ਅਤੇ ਅੰਮ੍ਰਿਤਸਰ ਸ਼ਹਿਰੀ ਵਿੱਚ ਰਾਕੇਸ਼ ਰਾਠੌਰ ਤੇ ਅਨਿਲ ਵਾਸੂਦੇਵਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਬਰਨਾਲਾ ਵਿੱਚ ਨਿਪੁੰਨ ਸ਼ਰਮਾ ਤੇ ਓਂਕਾਰ ਸਿੰਘ ਸਿੱਧੂ, ਬਟਾਲਾ ਵਿੱਚ ਰਵਿਕਰਨ ਸਿੰਘ ਕਾਹਲੋਂ ਤੇ ਵਿਜੇ ਸ਼ਰਮਾ ਅਤੇ ਬਠਿੰਡਾ ਦਿਹਾਤੀ ਵਿੱਚ ਸੁਰਜੀਤ ਜਿਆਣੀ ਤੇ ਰਾਜੇਸ਼ ਪਟੇਹਲਾ ਨੂੰ ਲਾਇਆ ਗਿਆ ਹੈ। ਬਠਿੰਡਾ ਸ਼ਹਿਰੀ ਵਿੱਚ ਮਨਜੀਤ ਸਿੰਘ ਰਾਏ ਤੇ ਵੰਦਨਾ ਸਾਂਗਵਾਲ, ਫ਼ਰੀਦਕੋਟ ਵਿੱਚ ਮੋਨਾ ਜਾਇਸਵਾਲ ਤੇ ਸੁਬੋਧ ਵਰਮਾ, ਫਾਜ਼ਿਲਕਾ ਵਿੱਚ ਸਤੀਸ਼ ਅਸੀਜਾ ਤੇ ਦੇਵਿੰਦਰ ਬਜਾਜ ਅਤੇ ਫ਼ਿਰੋਜ਼ਪੁਰ ਵਿੱਚ ਜੀਵਨ ਗੁਪਤਾ ਤੇ ਵਿਜੇ ਸ਼ਰਮਾ ਨੂੰ ਜ਼ਿੰਮੇਵਾਰੀ ਮਿਲੀ ਹੈ।
ਗੁਰਦਾਸਪੁਰ ਵਿੱਚ ਹਰਵਿੰਦਰ ਸਿੰਘ ਸੰਧੂ ਤੇ ਹਰਜਿੰਦਰ ਸਿੰਘ ਠੇਕੇਦਾਰ, ਹੁਸ਼ਿਆਰਪੁਰ ਵਿੱਚ ਸੁਸ਼ਲੀ ਸ਼ਰਮਾ ਤੇ ਗੁਰਪ੍ਰਤਾਪ ਸਿੰਘ ਟਿੱਕਾ, ਜਗਰਾਉਂ ਵਿੱਚ ਅਨਿਲ ਸਚਰ ਤੇ ਰਣਜੀਤ ਸਿੰਘ ਪੰਵਾਰ ਅਤੇ ਜਲੰਧਰ ਦਿਹਾਤੀ ਉੱਤਰ ਵਿੱਚ ਪੁਸ਼ਪਿੰਦਰ ਸਿੰਗਲ ਨੂੰ ਨਿਯੁਕਤ ਕੀਤਾ ਗਿਆ ਹੈ। ਜਲੰਧਰ ਦਿਹਾਤੀ ਦੱਖਣ ਵਿੱਚ ਕਰਮਜੀਤ ਕੌਰ ਚੌਧਰੀ ਤੇ ਅਜੈ ਕੌਸ਼ਲ ਸੇਤੂ ਅਤੇ ਜਲੰਧਰ ਸ਼ਹਿਰੀ ਵਿੱਚ ਸੂਰਜ ਭਾਰਦਵਾਜ ਤੇ ਹਰਜੀਤ ਸਿੰਘ ਸੰਧੂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਕਪੂਰਥਲਾ, ਖੰਨਾ, ਲੁਧਿਆਣਾ ਦਿਹਾਤੀ ਤੇ ਲੁਧਿਆਣਾ ਸ਼ਹਿਰੀ ਵਿੱਚ ਕ੍ਰਮਵਾਰ ਮਨਜੀਤ ਸਿੰਘ ਮਾਣਾ-ਮੀਨੂ ਸੇਠੀ, ਅਮਰਜੀਤ ਸਿੰਘ ਅਮਰੀ-ਤੇਜਿੰਦਰ ਸਿੰਘ ਸਰਾਂ, ਗੇਜਾ ਰਾਮ ਵਾਲਮੀਕਿ-ਰਾਕੇਸ਼ ਕੁਮਾਰ ਗੁਪਤਾ ਅਤੇ ਦਿਆਲ ਸਿੰਘ ਸੋਢੀ-ਸੁਸ਼ੀਲ ਰਾਣਾ ਨੂੰ ਇੰਚਾਰਜ ਤੇ ਸਹਿ-ਇੰਚਾਰਜ ਬਣਾਇਆ ਗਿਆ ਹੈ। ਮਲੇਰਕੋਟਲਾ ਵਿੱਚ ਸੁਸ਼ੀਲ ਰਿੰਕੂ ਤੇ ਮੇਜਰ ਸਿੰਘ ਦੈਤਵਾਲ ਨੂੰ ਜ਼ਿੰਮੇਵਾਰੀ ਮਿਲੀ ਹੈ। ਮਾਨਸਾ, ਮੋਗਾ, ਮੋਹਾਲੀ, ਮੁਕਤਸਰ, ਨਵਾਂਸ਼ਹਿਰ, ਪਠਾਨਕੋਟ, ਪਟਿਆਲਾ, ਰੋਪੜ, ਸੰਗਰੂਰ ਅਤੇ ਤਰਨਤਾਰਨ ਸਮੇਤ ਬਾਕੀ ਜ਼ਿਲ੍ਹਿਆਂ ਵਿੱਚ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ।