- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਿੰਦਰ ਕੁਮਾਰ ਮਹਾਜਨ (ਪੱਪੂ ਮਹਾਜਨ) ਨੂੰ ਇੰਡਸਟਰੀ ਸੈੱਲ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ 12 ਆਗੂਆਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਆਪਣੇ ਇੰਡਸਟਰੀ ਸੈੱਲ ਦਾ ਵਿਸਥਾਰ ਕਰਦਿਆਂ ਸੂਬਾ ਪੱਧਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਰਾਜਿੰਦਰ ਕੁਮਾਰ ਮਹਾਜਨ (ਪੱਪੂ ਮਹਾਜਨ) ਨੂੰ ਇੰਡਸਟਰੀ ਸੈੱਲ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ 12 ਆਗੂਆਂ ਨੂੰ ਵੱਖ-ਵੱਖ ਜ਼ਿਲ੍ਹਿਆਂ 'ਚ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਿਯੁਕਤ ਕੀਤੇ ਗਏ ਕੋ-ਕਨਵੀਨਰਾਂ 'ਚ ਅੰਮ੍ਰਿਤਸਰ ਤੋਂ ਕਪਿਲ ਅਗਰਵਾਲ, ਲੁਧਿਆਣਾ ਤੋਂ ਅਰਜੁਨ ਹੋਰਾ, ਮੁਹਾਲੀ ਤੋਂ ਅਤੁਲ ਸ਼ਰਮਾ, ਬਠਿੰਡਾ ਤੋਂ ਰਾਜੇਸ਼ ਕੁਮਾਰ ਬਾਂਸਲ, ਪਟਿਆਲਾ ਤੋਂ ਯੋਗੇਸ਼ ਅਗਰਵਾਲ, ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਵਨੀ ਗਿਰਧਰ, ਜਲੰਧਰ ਤੋਂ ਹੈਪੀ ਧਨੀਵਾਨ, ਬਟਾਲਾ ਤੋਂ ਰਾਜਿੰਦਰ ਤ੍ਰੇਹਨ, ਹੁਸ਼ਿਆਰਪੁਰ ਤੋਂ ਰਾਜੇਸ਼ ਨਖਰਾ, ਖੰਨਾ ਤੋਂ ਬੀਰ ਪ੍ਰਤਾਪ ਕਪੂਰ, ਗੁਰਦਾਸਪੁਰ ਤੋਂ ਅਜੈ ਰਿਸ਼ੀ ਅਤੇ ਰੂਪਨਗਰ ਤੋਂ ਗੋਵਰਧਨ ਸੋਨੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।