- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫਤਰ ਵਿਖੇ ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ, ਮਹਾਨ ਹਨ ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ l ਉਨ੍ਹਾਂ ਗੁਰੂ ਦੋਖੀ, ਚਰਿਤ੍ਰਹੀਣ ਅਤੇ ਸ਼ਰਾਬੀ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲ

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫਤਰ ਵਿਖੇ ਭਰੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ, ਮਹਾਨ ਹਨ ਅਤੇ ਮਹਾਨ ਹੀ ਰਹਿਣਗੇ, ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ l ਉਨ੍ਹਾਂ ਗੁਰੂ ਦੋਖੀ, ਚਰਿਤ੍ਰਹੀਣ ਅਤੇ ਸ਼ਰਾਬੀ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ, ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਾਫ਼ੀ ਹੈ ਪਰ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ , ਜਿਸਦਾ ਇਤਿਹਾਸ ਗਵਾਹ ਹੈ l
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗੁਰੂ ਦੋਖੀ ਭਗਵੰਤ ਮਾਨ ਸਮੇਤ ਆਤਿਸ਼ੀ, ਅਤੇ ਨਰੇਸ਼ ਯਾਦਵ ਵਰਗੇ ਬੇਅਦਬੀਆਂ ਕਰਨ ਵਾਲੇ ਟੋਲੇ ਨਾਲ ਭਰੀ ਹੋਈ ਹੈ ਜਿਨਾਂ ਦੇ ਗੁਨਾਹਾਂ ਦੀ ਸਜ਼ਾ ਅਕਾਲ ਪੁਰਖ ਆਪ ਦੇਣਗੇ l ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਬੇਅਦਬੀਆਂ ਅਤੇ ਸਿੱਖ ਨਸਲਕੁਸ਼ੀ ਵਾਲੇ ਆਈ.ਐੱਸ.ਆਈ ਦੇ ਏਜੰਡੇ ਨੂੰ ਆਮ ਆਦਮੀ ਪਾਰਟੀ ਚਲਾਉਣ ਲੱਗੀ ਹੋਈ ਹੈ ਜਿਸ ਨਾਲ ਨਕਲੀ ਇਨਕਲਾਬੀਆਂ ਦਾ ਚੇਹਰਾ ਖੁਦ ਹੀ ਨੰਗਾ ਹੋ ਗਿਆ ਹੈ l
ਉਨ੍ਹਾਂ ਕਿਹਾ ਕਿ ਜਿਸ ਸਰਕਾਰ ਨੂੰ ਅਪਣਾ ਪੱਖ ਰੱਖਣ ਲਈ ਪੂਰੀ ਇੱਕ ਗੁਰ ਸਿੱਖ ਮੰਤਰੀ ਨਹੀਂ ਮਿਲਿਆ, ਉਹ 48 ਘੰਟਿਆਂ ਵਿੱਚ ਫਰਜ਼ੀ ਰਿਪੋਰਟ ਦੇ ਆਧਾਰ ਤੇ ਖੁਦ ਨੂੰ ਕਲੀਨ ਚਿੱਟ ਦੇ ਰਹੀ ਹੈ ਪਰ ਕੋਈ ਵੀ ਗੁਨਾਹਗਾਰ ਇਹ ਨਹੀਂ ਕਹਿੰਦਾ ਕਿ ਉਸਨੇ ਗੁਨਾਹ ਕੀਤਾ ਹੈ ਅਤੇ ਜੇਕਰ ਇਸ ਮਾਮਲੇ ਦੀ ਜਾਂਚ ਉੱਚ ਪੱਧਰੀ ਬਾਹਰੀ ਏਜੰਸੀ ਤੋਂ ਹੋਵੇ ਤਾਂ ਇਸਦਾ ਘਿਨੌਣਾ ਚੇਹਰਾ ਪੂਰੀ ਤਰਾਂ ਨੰਗਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਘਰ, ਸੰਸਦ, ਵਿਧਾਨ ਸਭਾ ਵਿਚ ਸ਼ਰਾਬ ਪੀਕੇ ਵਾਰ ਵਾਰ ਮਰਿਆਦਾ ਦਾ ਘਾਣ ਕਰਨ ਵਾਲਾ ਨਾ ਆਪਣੇ ਪਰਿਵਾਰ ਦਾ ਹੋ ਸਕਿਆ ਨਾ ਪੰਜਾਬ ਦਾ ਕੀ ਹੋਵੇਗਾ l ਜੋ ਆਪਣੇ ਸਕੇ ਜੰਮੇ ਹੋਏ ਬੱਚਿਆਂ ਨੂੰ ਆਪਣਾ ਭਾਣਜੇ ਦੱਸ ਸਕਦਾ ਹੈ ਉਹ ਕੋਈ ਵੀ ਗੁਨਾਹ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਆਪਣੇ ਗੁਨਾਹਾਂ ਲਈ ਵਿਰੋਧੀ ਧਿਰਾਂ ਤੇ ਦੋਸ਼ ਲਾਉਣ ਵਾਲਾ ਇਸ ਗੱਲ ਦਾ ਜਵਾਬ ਦੇਵੇ ਕਿ ਦਾਰੂ ਪੀਕੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੌਣ ਗਿਆ ਦੀ ਜਿਸਨੂੰ ਲੋਕਾਂ ਨੇ ਭਜਾਇਆ ਸੀ, ਲੋਕ ਸਭਾ ਵਿੱਚ ਦਾਰੂ ਪੀਕੇ ਬਦਨਾਮੀ ਖੱਟਣ ਵਾਲਾ ਕੌਣ ਸੀ, ਵੱਡੇ ਇੱਕਠ ਵਿੱਚ ਸਰਾਬ ਛੱਡਣ ਲਈ ਆਪਣੀ ਮਾਂ ਦੀ ਝੂਠੀ ਸੌਂਹ ਕਿਸਨੇ ਖਾਈ ਸੀ, ਆਪਣੇ ਬੱਚਿਆਂ ਨੂੰ ਵੀ ਪਛਾਨਣ ਤੋਂ ਮਨਾ ਕਰਨ ਵਾਲਾ ਗੈਰ ਇਖਲਾਕੀ ਇਨਸਾਨ ਕੌਣ ਸੀ, ਸ਼੍ਰੀ ਤਲਵੰਡੀ ਸਾਬੋ ਗੁਰੂ ਘਰ ਸ਼ਰਾਬ ਪੀਕੇ ਕੌਣ ਗਿਆ ਸੀ, ਜਦੋਂ ਪੰਜਾਬ ਵਿੱਚ ਹੜ ਆਏ ਤਾਂ ਵੱਧ ਸ਼ਰਾਬ ਪੀਣ ਕਾਰਨ ਫੋਰਟਿਸ ਹਸਪਤਾਲ ਵਿੱਚ ਕੌਣ ਦਾਖਲ ਹੋ ਗਿਆ ਸੀ, ਇੱਕ ਸਰਕਾਰੀ ਮੀਟਿੰਗ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਸ਼ਰਾਬੀ ਹਾਲਤ ਵਿਚ ਕੌਣ ਮਿਲਿਆ ਸੀ l ਸਰਾਬੀ ਹਾਲਤ ਵਿਚ ਵਿਧਾਨ ਸਭਾ ਵਿੱਚ ਜਾਕੇ ਮਰਿਆਦਾ ਦਾ ਘਾਣ ਕਰਨ ਵਾਲਾ ਕੌਣ ਸੀ l
ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਦਾ ਟੋਲਾ ਹੀ ਬੇਅਦਬੀ ਕਰਨ ਵਾਲਿਆਂ ਨਾਲ ਭਰਿਆ ਹੋਇਆ ਹੈ ਜਿਸ ਵਿੱਚ ਇਹਨਾਂ ਦੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਅਤੇ ਮਲੇਰਕੋਟਲਾ ਵਿੱਚ ਬੇਅਦਬੀ ਦਾ ਜਿਸ ਉੱਤੇ ਦੋਸ਼ ਤੈਅ ਹੋਇਆ ਉਸਨੂੰ ਸਜ਼ਾ ਹੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਸ਼ਾਮਿਲ ਹੈ। ਉਹਨਾਂ ਕਿਹਾ ਕਿ ਜਿਹੜਾ ਪੰਥ ਦੋਖੀ ਮੁੱਖ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਿਹਾ ਹੈ ਉਹ ਜਵਾਬ ਦੇਵੇ ਕਿ ਇਸ ਤੋਂ ਪਹਿਲਾਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਜਾਣ ਦਾ ਡਰਾਮਾਂ ਕਰ ਰਿਹਾ ਸੀ ਅਤੇ ਉਸੇ ਜਥੇਦਾਰ ਸਹਿਬ ਨਾਲ ਨੰਗੇ ਪੈਰ ਜਾਕੇ ਮੁਲਾਕਾਤ ਕਰਕੇ ਆਇਆ ਦੀ ਉਹਨਾਂ ਕਿਹਾ ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਵੀਡੀਓ ਏ.ਆਈ ਨਾਲ ਬਣੀ ਹੈ। ਉਹਨਾਂ ਕਿਹਾ ਕਿ ਉਦੋਂ ਪਰਚਾ ਦਰਜ ਕਰਨ ਤੋਂ ਬਾਅਦ ਪੰਥ ਦੋਖੀ ਮੁੱਖ ਮੰਤਰੀ ਉਸ ਦੀ ਸਰਕਾਰ ਅਤੇ ਪੁਲਿਸ ਨੇ ਇਸ ਵੀਡੀਓ ਦੀ ਜਾਂਚ ਕਿਉਂ ਨਹੀਂ ਕਰਾਈ l ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲ ਉਂਗਲ ਕਰਨ ਇਥੇ ਮੱਥਾ ਲਾਉਣ ਵਾਲੀ ਸਰਕਾਰ ਇਸ ਦੇ ਮੁੱਖ ਮੰਤਰੀ ਮੰਤਰੀ ਅਤੇ ਇਸ ਦੇ ਚੇਲਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਅਤੇ ਸਿੱਖ ਭਾਈਚਾਰਾ ਆਉਂਦੀਆਂ ਵਿਧਾਨ ਸਭਾ ਵਿੱਚ ਇਸ ਦਾ ਜਵਾਬ ਜਰੂਰ ਦੇਵੇਗਾ ਅਤੇ ਹੁਣ ਇਹਨਾਂ ਦੇ ਚਿਹਰਿਆਂ ਤੋਂ ਨਕਾਬ ਉਤਰ ਰਹੇ ਹਨ ਅਤੇ ਪੰਜਾਬੀਆਂ ਸਾਹਮਣੇ ਇਹਨਾਂ ਦੀ ਅਸਲੀਅਤ ਆ ਰਹੀ ਹੈ ਕਿ ਇਹ ਪਾਵਰ ਲੈਣ ਵਾਸਤੇ ਕੁਝ ਵੀ ਕਰ ਸਕਦੇ ਅਤੇ ਕਰਵਾ ਸਕਦੇ ਹਨ ਲੇਕਿਨ ਇਸ ਘਟਨਾ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਜਾਵੇਗੀ l ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਅਸਲ ਚਿਹਰਾ ਨੰਗਾ ਹੋ ਚੁੱਕਾ ਹੈ ਅਤੇ ਇਹਨਾਂ ਨੇ ਹੀ ਪੰਜਾਬ ਵਿੱਚ ਬੇਅਦਬੀਆਂ ਕਰਵਾਈਆਂ ਅਤੇ ਅਕਾਲੀ ਦਲ ਖਿਲਾਫ ਵੱਡੀ ਸਾਜਿਸ਼ ਰਚੀ l ਉਹਨਾਂ ਸਵਾਲ ਕੀਤਾ ਕਿ ਸਾਢੇ ਚਾਰ ਸਾਲ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੋਈਆਂ ਸੈਂਕੜੇ ਬੇਅਦਬੀਆਂ ਦਾ ਹਿਸਾਬ ਕੌਣ ਦਵੇਗਾ ? ਇਹਨਾਂ ਉਪਰ ਨਾ ਤਾਂ ਭਗਵੰਤ ਮਾਨ ਬੋਲਦਾ ਹੈ ਨਾ ਹੀ ਅਰਵਿੰਦ ਕੇਜਰੀਵਾਲ ਬੋਲਦਾ ਹੈ।
ਅੱਜ ਇਥੇ ਮਜੀਠਾ ਥਾਣੇ ਵਿੱਚ ਹੋਈ ਘਟਨਾ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਸ ਵੇਲੇ ਦੀ ਸਾਰੀ ਘਟਨਾ ਦਾ ਖੁਲਾਸਾ ਕਰਦਿਆਂ ਕਿਹਾ ਕਿ ਜੋਬਨ ਪ੍ਰੀਤ ਉੱਤੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ 307 ਦਾ ਪਰਚਾ ਇਸ ਲਈ ਦਰਜ ਕਰਵਾਇਆ ਗਿਆ ਸੀ ਕਿਉਂਕਿ ਉਸ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਣ ਦਾ ਦਬਾਅ ਬਣਾਇਆ ਗਿਆ ਸੀ ਪਰ ਜੋਬਨਪ੍ਰੀਤ ਸਿੰਘ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਜਿਸਦੇ ਚਲਦੇ ਉਸਨੂੰ ਪੰਜ ਮਹੀਨੇ ਜੇਲ ਵਿੱਚ ਵੀ ਬਿਤਾਉਣੇ ਪਏ ਪਰ ਉਹ ਨਾਲ ਅਤੇ ਅਕਾਲੀ ਦਲ ਨਾਲ ਖੜਾ ਰਿਹਾ ਅਤੇ ਜਿਸਤੋਂ ਖੁੰਦਕ ਵਿਚ ਆਕੇ ਮਾੜਾ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਗੁੰਡਾਗਰਦੀ ਕਰਦੇ ਹੋਏ ਮਜੀਠਾ ਵਿੱਚ ਕੋਂਸਲ ਚੋਣਾਂ ਦੌਰਾਨ ਜੌ ਧੱਕੇਸ਼ਾਹੀ ਦਾ ਨੰਗਾ ਨਾਚ ਕੀਤਾ ਗਿਆ ਉਹ ਵੀ ਸਭ ਦੇ ਸਾਹਮਣੇ ਹੈ ਅਤੇ ਇਹਨਾਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਵੱਲੋਂ ਪੁਲਿਸ ਦੇ ਜਰੀਏ ਜੋਬਨ ਉੱਤੇ ਦਬਾਅ ਬਣਾਇਆ ਗਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਵੇ ਪਰ ਜਦੋਂ ਉਸਨੇ ਮਨਾ ਕਰ ਦਿੱਤਾ ਤਾਂ ਇੱਕ ਅੰਮ੍ਰਿਤਧਾਰੀ ਸਿੱਖ ਉੱਤੇ ਝੂਠਾ ਚੈਨੀ ਚੋਰੀ ਦਾ ਪਰਚਾ ਦੇ ਕੇ
ਉਸ ਨੂੰ ਤੜਕੇ ਘਰੋਂ ਚੁੱਕ ਲਿਆ ਗਿਆ l ਜਦੋਂ ਉਹਨਾਂ ਦੇ ਮਾਤਾ ਜੀ ਜੋ ਕਿ ਗੰਭੀਰ ਬਿਮਾਰੀ ਕਾਰਨ ਬਿਸਤਰੇ ਉੱਤੇ ਹਨ ਨੇ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੂੰ ਸਾਰੀ ਘਟਨਾ ਦੱਸੀ ਤਾਂ ਉਹਨਾਂ ਥਾਣੇ ਜਾਕੇ ਵਕੀਲ ਸਮੇਤ ਪੈਰਵੀ ਕੀਤੀ ਕਿਉਂਕਿ ਪਰਿਵਾਰ ਨੂੰ ਖਦਸ਼ਾ ਸੀ ਕੇ ਜਿਹੜੀ ਪਾਰਟੀ ਬਿਨਾਂ ਕਿਸੇ ਕਾਰਨ ਤੋਂ ਜੋਬਨ ਪ੍ਰੀਤ ਉੱਤੇ 307 ਦਾ ਪਰਚਾ ਦੇ ਸਕਦੀ ਹੈ ਉਹ ਹੁਣ ਹੰਕਾਰ ਅਤੇ ਖੁੰਦਕ ਵਿੱਚ ਆ ਕੇ ਉਹ ਐਨਕਾਊਟਰ ਵੀ ਕਰ ਸਕਦੀ ਹੈ l ਉਹਨਾਂ ਕਿਹਾ ਕਿ ਥਾਣੇ ਵਿੱਚ ਜੋ ਵੀ ਹੋਇਆ ਉਹ ਲਾਈਵ ਚੱਲਿਆ ਤੇ ਸਾਰੀ ਘਟਨਾ ਪੰਜਾਬ ਦੇ ਸਾਹਮਣੇ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਮੁੱਖ ਮੰਤਰੀ ਅਤੇ ਪੁਲਿਸ ਵਲੋਂ ਝੂਠੇ ਦੋਸ਼ ਲਾ ਕੇ ਪਰਚਾ ਕੀਤਾ ਗਿਆ ਕਿ ਥਾਣੇ ਅੰਦਰ ਅਸਲੇ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਕਾਗਜ਼ ਪਾੜੇ ਗਏ ਪਰ ਅਦਾਲਤ ਵੱਲੋਂ ਜਦੋਂ ਇਸ ਸਬੰਧੀ ਸਬੂਤ ਮੰਗਿਆ ਗਿਆ ਤਾਂ ਪੁਲਿਸ ਕੋਲ ਕੋਈ ਸਬੂਤ ਨਹੀਂ ਪਰ ਆਉਂਦੇ ਦਿਨਾਂ ਵਿੱਚ ਸਾਰੇ ਸਬੂਤ ਜਰੂਰ ਪੇਸ਼ ਕਰਨਗੇ l ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ 30 ਦੇ ਕਰੀਬ ਲੋਕਾਂ ਤੇ ਜੌ ਝੂਠਾ ਪਰਚਾ ਦਿੱਤਾ ਗਿਆ ਹੈ ਉਹ ਅਦਾਲਤ ਵਿੱਚ ਨਹੀਂ ਖੜਨ ਵਾਲਾ ਕਿਉਂ ਝੂਠ ਤੋਂ ਪਰਦਾ ਚੁੱਕਿਆ ਜਾਣਾ ਹੈ l ਇਸ ਮਾਮਲੇ ਵਿੱਚ ਵੀ ਹੋਈ ਸੱਚ ਹੱਕ ਦੀ ਜਿੱਤ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਅਦਾਲਤਾਂ, ਉਹਨਾਂ ਦੀ ਲੀਗਲ ਟੀਮ , ਮਜੀਠਾ ਦੇ ਲੋਕਾਂ ਦੇ ਸਹਿਯੋਗ ਤੇ ਹੱਕ ਸੱਚ ਦੀ ਲੜਾਈ ਵਿਚ ਸਾਥ ਦੇਣ ਵਾਲਿਆਂ ਕਾਰਨ ਹੀ ਇਸ ਕੇਸ ਵਿਚ ਸਰਕਾਰ ਅਤੇ ਉਸਦੀ ਝੂਠੀ ਪੁਲਿਸ ਨੂੰ ਮੂੰਹ ਦੀ ਖਾਣੀ ਪਈ ਹੈ l
ਹੁਣ ਗੁਰੂ ਅਤੇ ਪੰਥ ਦੋਖੀ ਮੁੱਖ ਮੰਤਰੀ ਨੂੰ ਕਿਹਾ ਕਿ ਧੱਕੇਸ਼ਾਹੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਖਿਲਾਫ ਉਹਨਾਂ ਦੀ ਲੜਾਈ ਜਾਰੀ ਰਹੇਗੀ, ਮਜੀਠੀਆ ਧੱਕੇਸ਼ਾਹੀ ਖਿਲਾਫ ਨਾ ਕਦੇ ਚੁੱਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ l
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸਦੀ ਗੁੰਡਾ ਬਣ ਚੁੱਕੀ ਪੁਲਿਸ ਅੱਜ ਸਾਡੇ ਮੁਲਾਜ਼ਮਾਂ, ਧੀਆਂ ਭੈਣਾਂ ਅਤੇ ਆਪਣਾ ਹੱਕ ਮੰਗ ਰਹੇ ਬੇਰੋਜ਼ਗਾਰਾਂ ਉੱਤੇ ਜਿਸ ਕਦਰ ਤਸ਼ਦਦ ਕਰ ਰਹੀ ਹੈ ਇਸ ਪਾਰਟੀ ਅਤੇ ਸਰਕਾਰ ਦਾ ਅੰਤ ਨੇੜੇ ਹੈ ਅਤੇ ਜਿੱਥੇ ਵੀ ਜੁਲਮ ਹੋਵੇਗਾ ਉਥੇ ਪੰਜਾਬੀਆਂ ਦੇ ਨਾਲ ਮਜੀਠੀਆ ਖੜਾ ਮਿਲੇਗਾ।