- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੈਅ ਪ੍ਰੋਗਰਾਮ ਮੁਤਾਬਕ ਜਾਂਚ ਟੀਮ ਅੱਜ ਦੁਪਹਿਰ 1:00 ਵਜੇ ਬੁਰਜ ਜਵਾਹਰ ਸਿੰਘ ਵਾਲਾ, 1:45 ਵਜੇ ਬਰਗਾੜੀ ਅਤੇ 2:30 ਵਜੇ ਬਹਿਬਲ ਕਲਾਂ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਵੇਗੀ। ਇਸ ਮਗਰੋਂ ਸ਼ਾਮ 4:00 ਵਜੇ SIT ਵੱਲੋਂ ਬਾਜਾਖਾਨਾ ਥਾਣੇ ਦੀ ਪੁਲਿਸ ਚੌਕੀ ਵਿੱਚ ਜਾ ਕੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

ਚੰਡੀਗੜ੍ਹ: ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨਾਲ ਜੁੜੀ ਇੱਕ ਬਹੁਤ ਵੱਡੀ ਅਪਡੇਟ ਸਾਹਮਣੇ ਆਈ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਹੁਣ ਵਿਸ਼ੇਸ਼ ਜਾਂਚ ਟੀਮ (SIT) ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ। ਬੇਅਦਬੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਹੇਠ ਐਸਆਈਟੀ ਦੀ ਟੀਮ ਅੱਜ ਫਰੀਦਕੋਟ ਦੇ ਵੱਖ-ਵੱਖ ਘਟਨਾਸਥਾਨਾਂ ਦਾ ਦੌਰਾ ਕਰੇਗੀ। ਤੈਅ ਪ੍ਰੋਗਰਾਮ ਮੁਤਾਬਕ ਜਾਂਚ ਟੀਮ ਅੱਜ ਦੁਪਹਿਰ 1:00 ਵਜੇ ਬੁਰਜ ਜਵਾਹਰ ਸਿੰਘ ਵਾਲਾ, 1:45 ਵਜੇ ਬਰਗਾੜੀ ਅਤੇ 2:30 ਵਜੇ ਬਹਿਬਲ ਕਲਾਂ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਵੇਗੀ। ਇਸ ਮਗਰੋਂ ਸ਼ਾਮ 4:00 ਵਜੇ SIT ਵੱਲੋਂ ਬਾਜਾਖਾਨਾ ਥਾਣੇ ਦੀ ਪੁਲਿਸ ਚੌਕੀ ਵਿੱਚ ਜਾ ਕੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਕੇਸ ਪ੍ਰਾਪਰਟੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ SIT ਪਹਿਲਾਂ ਹੀ ਵਿਜੇ ਸਾਂਪਲਾ, ਗਗਨਦੀਪ ਸਿੰਘ ਬਰਾੜ ਅਤੇ ਮਾਲਵਿੰਦਰ ਸਿੰਘ ਜੱਗੀ ਤੋਂ ਪੁੱਛਗਿੱਛ ਕਰ ਚੁੱਕੀ ਹੈ ਅਤੇ ਅੱਜ ਦਾ ਇਹ ਦੌਰਾ ਮਾਮਲੇ ਦੀ ਕੜੀ ਨੂੰ ਅੱਗੇ ਵਧਾਉਣ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।