ਬਘੇਲ ਦੀ 'ਚੰਡੀਗੜ੍ਹ ਫੇਰੀ' ਰਹੀ ਬੇਅਸਰ! ਪਾਰਟੀ 'ਚ ਬਗ਼ਾਵਤ ਦੀ ਅੱਗ ਬਰਕਰਾਰ, ਹਾਈਕਮਾਂਡ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਤੀਜਾ 'ਸਿਫ਼ਰ' ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਛੇ ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਹੈ। ਕਾਂਗਰਸ ਹਾਈਕਮਾਨ ਨੇ ਕਰੀਬ ਦੋ ਮਹੀਨੇ ਦੀ ਚਰਚਾ ਉਪਰੰਤ ਪੂਰੀ ਤਿਆਰੀ ਨਾਲ ਪੰਜਾਬ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਹਰ ਇਕ ਸਿਆਸਤਦਾਨ ਨਾਲ ਦਿੱਲੀ ਵਿਚ ਬੈਠਕ ਕਰ ਕੇ ਫੀਡਬੈਕ ਲਿਆ ਗਿਆ। ਲੰਬੀ ਚਰਚਾ ਤੇ ਹਾਈ ਕਮਾਨ ਦੀ ਮਨਜ਼ੂਰੀ ਤੋਂ ਬਾਅਦ ਜਿਵੇਂ ਇਕ ਜੁਲਾਈ ਨੂੰ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ-2027 ਚੋਣਾਂ ਲਈ ਚੋਣ ਕਮੇਟੀਆਂ ਦਾ ਐਲਾਨ ਕੀਤਾ ਗਿਆ, ਉਸੇ ਸਮੇਂ ਕਾਂਗਰਸ ਵਿਚ ਬਗਾਵਤ ਸ਼ੁਰੂ ਹੋ ਗਈ।
Publish Date: Sun, 12 Jul 2026 08:58 AM (IST)
Updated Date: Sun, 12 Jul 2026 09:00 AM (IST)
ਸੁਮਿਤ ਸ਼ਿਓਰਾਣ, ਜਾਗਰਣ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਛੇ ਮਹੀਨੇ ਤੋਂ ਘੱਟ ਦਾ ਸਮਾਂ ਰਹਿੰਦਾ ਹੈ। ਕਾਂਗਰਸ ਹਾਈਕਮਾਨ ਨੇ ਕਰੀਬ ਦੋ ਮਹੀਨੇ ਦੀ ਚਰਚਾ ਉਪਰੰਤ ਪੂਰੀ ਤਿਆਰੀ ਨਾਲ ਪੰਜਾਬ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਹਰ ਇਕ ਸਿਆਸਤਦਾਨ ਨਾਲ ਦਿੱਲੀ ਵਿਚ ਬੈਠਕ ਕਰ ਕੇ ਫੀਡਬੈਕ ਲਿਆ ਗਿਆ। ਲੰਬੀ ਚਰਚਾ ਤੇ ਹਾਈ ਕਮਾਨ ਦੀ ਮਨਜ਼ੂਰੀ ਤੋਂ ਬਾਅਦ ਜਿਵੇਂ ਇਕ ਜੁਲਾਈ ਨੂੰ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ-2027 ਚੋਣਾਂ ਲਈ ਚੋਣ ਕਮੇਟੀਆਂ ਦਾ ਐਲਾਨ ਕੀਤਾ ਗਿਆ, ਉਸੇ ਸਮੇਂ ਕਾਂਗਰਸ ਵਿਚ ਬਗਾਵਤ ਸ਼ੁਰੂ ਹੋ ਗਈ।
ਹਾਈ ਕਮਾਨ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਸੰਸਦ ਮੈਂਬਰਾਂ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨਾਲ ਬਗ਼ਾਵਤ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਾਮਲਾ ਹੱਲ ਕਰਨ ਲਈ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨੂੰ ਚੰਡੀਗੜ੍ਹ ਭੇਜਿਆ ਗਿਆ। ਛੇ ਦਿਨਾਂ ਤੱਕ ਉਨ੍ਹਾਂ ਚੰਡੀਗੜ੍ਹ ਵਿਚ ਪਾਰਟੀ ਦੇ ਨੇਤਾਵਾਂ ਨਾਲ ਚਰਚਾਵਾਂ ਕੀਤੀਆਂ। ਬ੍ਰੇਕਫਾਸਟ, ਲੰਚ ਅਤੇ ਡਿਨਰ ਉੱਤੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਪੰਜ ਦਿਨਾਂ ਤੱਕ ਦੂਰੀ ਬਣਾਈ ਰੱਖਣ ਵਾਲਾ ਬਗ਼ਾਵਤੀ ਚੰਨੀ ਗੁੱਟ ਸ਼ਨੀਵਾਰ ਨੂੰ ਬੈਠਕ ਵਿਚ ਪੁੱਜਾ ਪਰ ਉਨ੍ਹਾਂ ਦੇ ਰਵੱਈਏ ਵਿਚ ਕੋਈ ਨਰਮੀ ਨਹੀਂ ਆਈ। ਬਘੇਲ ਨੇ ਪਹਿਲੇ ਦਿਨ ਤੋਂ ਭਰੋਸਾ ਦਿਵਾਇਆ ਸੀ ਕਿ ਕਾਂਗਰਸ ਦੇ ਸਾਰੇ ਆਗੂ ਜਲਦੀ ਇਕ ਮੰਚ 'ਤੇ ਹੋਣਗੇ ਪਰ ਉਹ ਇਸ ਵਿਚ ਅਸਫਲ ਰਹੇ। ਸ਼ਨੀਵਾਰ ਨੂੰ ਬਗ਼ਾਵਤੀ ਗਰੁੱਪ ਦੀ ਦੋ ਘੰਟੇ ਚੱਲੀ ਬੈਠਕ ਵਿਚ ਵੀ ਉਹ ਚੰਨੀ ਦਾ ਚੱਕਰਵਿਊਹ ਤੋੜ ਨਹੀਂ ਸਕੇ ਅਤੇ ਦਿੱਲੀ ਪਰਤ ਗਏ। ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਇਸ ਬੈਠਕ ਵਿਚ ਵੀ ਕਾਂਗਰਸ ਦੀ ਗਰੁੱਪਬਾਜ਼ੀ ਸਾਫ਼ ਨਜ਼ਰੀਂ ਪਈ। ਚੰਨੀ ਗਰੁੱਪ ਪਾਰਟੀ ਵਿਚ ਕੀਤੀਆਂ ਤਬਦੀਲੀਆਂ ਦੇ ਫ਼ੈਸਲੇ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਉੱਤੇ ਅੜਿਆ ਰਿਹਾ। ਬਘੇਲ ਨੇ ਬਗ਼ਾਵਤੀ ਨੇਤਾਵਾਂ ਦੀ ਗੱਲ ਹਾਈ ਕਮਾਨ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ, ਪਰ ਇਹ ਵੀ ਆਖ ਦਿੱਤਾ ਕਿ ਫ਼ੈਸਲਾ ਨਹੀਂ ਬਦਲੇਗਾ। ਮਾਹਿਰਾਂ ਮੁਤਾਬਕ ਜੇ ਗਰੁੱਪਬਾਜ਼ੀ ਉੱਤੇ ਜਲਦੀ ਰੋਕ ਨਹੀਂ ਲੱਗੀ, ਤਾਂ 2022 ਵਿਧਾਨ ਸਭਾ ਚੋਣਾਂ ਵਰਗਾ ਨਤੀਜਾ 2027 ਵਿਚ ਦੁਹਰਾਇਆ ਜਾ ਸਕਦਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੰਗਿਆ ਨਿਆਂ ਚੰਨੀ ਧੜੇ ਦੀ ਬੈਠਕ ਵਿਚ ਮਰਹੂਮ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਵੜਿੰਗ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ। ਸੂਤਰਾਂ ਮੁਤਾਬਕ ਉਨ੍ਹਾਂ ਬਘੇਲ ਨੂੰ ਕਿਹਾ ਕਿ ਉਨ੍ਹਾਂ ਆਪਣਾ ਬੇਟਾ ਗੁਆਇਆ ਹੈ, ਪਰ ਉਹ ਕਾਂਗਰਸ ਨੂੰ ਹਾਰਦੇ ਹੋਏ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਨੂੰ ਟਿਕਟ ਮਿਲੇ ਜਾਂ ਨਾ ਮਿਲੇ, ਉਨ੍ਹਾਂ ਦੀ ਤਰਜੀਹ ਸਿਰਫ਼ ਉਨ੍ਹਾਂ ਦੇ ਬੇਟੇ ਦੇ ਹੱਤਿਆਕਾਂਡ ਵਿਚ ਨਿਆਂ ਹਾਸਿਲ ਕਰਨਾ ਹੈ।