- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਕਰਵਾਏ ਜਾ ਰਹੇ ਕੰਮ ਨੂੰ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਵੱਖ-ਵੱਖ ਲਾਈਨਾਂ ’ਤੇ ਬੈਲੈਂਸ ਗਰਡਰ ਦੀ ਇਰੇਕਸ਼ਨ ਤੇ ਲਾਂਚਿੰਗ ਅਤੇ ਮੌਜੂਦਾ ਐੱਫਓਬੀ ਦੇ ਗਰਡਰ ਹਟਾਉਣ ਦਾ ਕੰਮ ਹੋਵੇਗਾ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅਗਲੇ 36 ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਟੇਸ਼ਨ ਦੇ ਮੁੜ ਵਿਕਾਸ ਅਤੇ ਅਪਗ੍ਰੇਡੇਸ਼ਨ ਕਾਰਜ ਲਈ ਰੇਲਵੇ ਨੇ 10 ਸਤੰਬਰ ਤੋਂ 15 ਅਕਤੂਬਰ ਤੱਕ ਪਾਵਰ ਤੇ ਟ੍ਰੈਫਿਕ ਬਲਾਕ ਮਨਜ਼ੂਰ ਕੀਤਾ ਹੈ। ਇਸ ਦੌਰਾਨ 12 ਟਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ, ਜਿਸ ਨਾਲ 442 ਫੇਰੇ ਪ੍ਰਭਾਵਿਤ ਹੋਣਗੇ। ਕਈ ਟਰੇਨਾਂ ਦੇ ਰੂਟ, ਸ਼ੁਰੂਆਤੀ ਜਾਂ ਆਖਰੀ ਸਟੇਸ਼ਨ ਅਤੇ ਪਲੇਟਫਾਰਮ ਵੀ ਬਦਲੇ ਗਏ ਹਨ।
ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਕਰਵਾਏ ਜਾ ਰਹੇ ਕੰਮ ਨੂੰ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਵੱਖ-ਵੱਖ ਲਾਈਨਾਂ ’ਤੇ ਬੈਲੈਂਸ ਗਰਡਰ ਦੀ ਇਰੇਕਸ਼ਨ ਤੇ ਲਾਂਚਿੰਗ ਅਤੇ ਮੌਜੂਦਾ ਐੱਫਓਬੀ ਦੇ ਗਰਡਰ ਹਟਾਉਣ ਦਾ ਕੰਮ ਹੋਵੇਗਾ।
12 ਟਰੇਨਾਂ ਰੱਦ, ਕਈ ਅੰਬਾਲਾ ਤੱਕ
14331/14332, 54532/54531, 14541/14542, 14630/14629, 74646/74991 ਅਤੇ 74992/74645 ਸਮੇਤ 12 ਟਰੇਨਾਂ ਵੱਖ-ਵੱਖ ਤਰੀਕਾਂ ’ਤੇ ਰੱਦ ਰਹਿਣਗੀਆਂ। 15063/15064, 12983/12984 ਅਤੇ 20989/20990 ਦੇ ਕੁਝ ਫੇਰੇ ਚੰਡੀਗੜ੍ਹ ਦੀ ਬਜਾਏ ਅੰਬਾਲਾ ਤੋਂ ਸ਼ੁਰੂ ਜਾਂ ਉੱਥੇ ਹੀ ਖ਼ਤਮ ਹੋਣਗੇ। 14615/14616 ਦੇ ਕੁਝ ਫੇਰੇ ਬਦਲੇ ਰੂਟ ਰਾਹੀਂ ਚੱਲਣਗੇ।
39 ਟਰੇਨਾਂ ਦੇ ਪਲੇਟਫਾਰਮ ਬਦਲਣਗੇ
ਬਲਾਕ ਦੌਰਾਨ 39 ਟਰੇਨਾਂ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਨੂੰ ਟਿਕਟ ’ਤੇ ਦਰਜ ਪਲੇਟਫਾਰਮ ਦੀ ਬਜਾਏ ਸਟੇਸ਼ਨ ਦੇ ਡਿਸਪਲੇ ਬੋਰਡ ਅਤੇ ਘੋਸ਼ਣਾਵਾਂ ’ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ। ਭੀੜ ਘਟਾਉਣ ਲਈ ਮੋਹਾਲੀ ਸਟੇਸ਼ਨ ’ਤੇ ਕੁਝ ਟਰੇਨਾਂ ਦੇ ਅਸਥਾਈ ਠਹਿਰਾਅ ਵੀ ਕੀਤੇ ਗਏ ਹਨ।