- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਾਜ਼ਿਲਕਾ ਦੇ ਅਬੋਹਰ ’ਚ ਦੋ ਆੜ੍ਹਤੀ ਫਰਮਾਂ ਨੇ ਕਰੀਬ 11 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਦਿਖਾਈ, ਪਰ ਤਸਦੀਕ ਦੌਰਾਨ ਉਨ੍ਹਾਂ ਦੇ ਦਫ਼ਤਰ ਤੇ ਰਜਿਸਟਰਡ ਮੁਲਾਜ਼ਮ ਨਹੀਂ ਮਿਲੇ। ਇਸ ਮਾਮਲੇ ’ਚ ਮਾਰਕਫੈੱਡ ਦੇ ਸੀਨੀਅਰ ਸ਼ਾਖਾ ਅਧਿਕਾਰੀ ਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੱਤ ਆੜ੍ਹਤੀ ਫਰਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੁਝ ਦਿਨਾਂ ਦੌਰਾਨ ਝੋਨੇ ਦੀ ਖ਼ਰੀਦ ਦੇ ਅੰਕੜਿਆਂ ’ਚ ਅਚਾਨਕ ਵਾਧਾ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਅਬੋਹਰ ਦੀਆਂ ਕਰੀਬ 28 ਫਰਮਾਂ ਦੇ ਰਿਕਾਰਡ ਦੀ ਜਾਂਚ ਕੀਤੀ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਦੇ ਨਾਂ ’ਤੇ ਗੜਬੜੀ ਹੋਣ ਦਾ ਖ਼ਦਸ਼ਾ ਸਾਹਮਣੇ ਆਇਆ ਹੈ। ਖ਼ਰੀਦ ਕੇਂਦਰਾਂ ’ਚ ਝੋਨਾ ਮੌਜੂਦ ਨਾ ਹੋਣ ਦੇ ਬਾਵਜੂਦ ਸਰਕਾਰੀ ਰਿਕਾਰਡ ’ਚ ਖ਼ਰੀਦ ਦਰਜ ਕੀਤੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਜਾਂਚ ਦਾ ਘੇਰਾ ਵਧਾ ਦਿੱਤਾ ਗਿਆ ਹੈ। ਫ਼ਾਜ਼ਿਲਕਾ ਦੇ ਅਬੋਹਰ ’ਚ ਦੋ ਆੜ੍ਹਤੀ ਫਰਮਾਂ ਨੇ ਕਰੀਬ 11 ਹਜ਼ਾਰ ਕੁਇੰਟਲ ਝੋਨੇ ਦੀ ਖ਼ਰੀਦ ਦਿਖਾਈ, ਪਰ ਤਸਦੀਕ ਦੌਰਾਨ ਉਨ੍ਹਾਂ ਦੇ ਦਫ਼ਤਰ ਤੇ ਰਜਿਸਟਰਡ ਮੁਲਾਜ਼ਮ ਨਹੀਂ ਮਿਲੇ। ਇਸ ਮਾਮਲੇ ’ਚ ਮਾਰਕਫੈੱਡ ਦੇ ਸੀਨੀਅਰ ਸ਼ਾਖਾ ਅਧਿਕਾਰੀ ਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੱਤ ਆੜ੍ਹਤੀ ਫਰਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੁਝ ਦਿਨਾਂ ਦੌਰਾਨ ਝੋਨੇ ਦੀ ਖ਼ਰੀਦ ਦੇ ਅੰਕੜਿਆਂ ’ਚ ਅਚਾਨਕ ਵਾਧਾ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਅਬੋਹਰ ਦੀਆਂ ਕਰੀਬ 28 ਫਰਮਾਂ ਦੇ ਰਿਕਾਰਡ ਦੀ ਜਾਂਚ ਕੀਤੀ।
ਮਾਰਕਫੈੱਡ ਦੇ ਸੀਨੀਅਰ ਸ਼ਾਖਾ ਅਧਿਕਾਰੀ ਕੁਲਦੀਪ ਸਿੰਘ ਤੇ ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੂੰ ਮੁਅੱਤਲ ਕੀਤਾ ਗਿਆ ਹੈ। ਪੰਜ ਹੋਰ ਫਰਮਾਂ ਦੀ ਖਰੀਦ ਵੀ ਸ਼ੱਕੀ ਪਾਈ ਗਈ। ਇਨ੍ਹਾਂ ਫਰਮਾਂ ਨੇ 21 ਕਿਸਾਨਾਂ ਦਾ ਝੋਨਾ ਖਰੀਦ ਕੇਂਦਰ ਵਿਚ ਮੌਜੂਦ ਦਿਖਾਇਆ ਸੀ, ਪਰ ਮੌਕੇ ’ਤੇ ਫ਼ਸਲ ਨਹੀਂ ਮਿਲੀ।
180 ਲੱਖ ਮੀਟ੍ਰਿਕ ਟਨ ਖ਼ਰੀਦ ਦਾ ਟੀਚਾ ਪਾਰ
ਪੰਜਾਬ ’ਚ ਇਸ ਸੀਜ਼ਨ ਦੌਰਾਨ 180 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਗਿਆ ਸੀ, ਜਦਕਿ ਮੰਡੀਆਂ ’ਚ ਇਸ ਦੀ ਆਮਦ 188 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਸਰਕਾਰੀ ਏਜੰਸੀਆਂ ਹੁਣ ਤੱਕ 183 ਲੱਖ ਮੀਟ੍ਰਿਕ ਟਨ ਝੋਨਾ ਖਰੀਦ ਚੁੱਕੀਆਂ ਹਨ। ਸੂਬਾ ਸਰਕਾਰ ਨੇ ਕੇਂਦਰ ਤੋਂ ਖਰੀਦ ਦਾ ਟੀਚਾ ਵਧਾ ਕੇ 200 ਲੱਖ ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਹੈ।