
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੀਂਦ ਦੇ ਡੀਏਵੀ ਸਕੂਲ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਅੰਕਿਤ ਬਿਢਾਨ ਨੇ ਚੰਡੀਗੜ੍ਹ ਦਾ ਰੁਖ਼ ਕੀਤਾ। ਉਨ੍ਹਾਂ ਨੇ ਐੱਲਐੱਲਬੀ, ਐੱਲਐੱਲਐੱਮ ਕੀਤੀ ਤੇ ਫਿਲਹਾਲ ਪੀਐੱਚਡੀ ਸਕਾਲਰ ਹਨ। ਉਹ ਛੇ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿਚ ਹਨ। ਇੱਥੇ ਏਬੀਵੀਪੀ ਨਾਲ ਜੁੜ ਕੇ ਵਿਦਿਆਰਥੀਆਂ ਵਿਚ ਆਪਣੀ ਪੈਠ ਬਣਾਈ ਅਤੇ ਹੁਣ ਪੀਯੂ ਦੇ ਸਰਤਾਜ ਬਣ ਗਏ ਹਨ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਿਦਿਆਰਥੀ ਯੂਨੀਅਨ ਚੋਣਾਂ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਜਿੱਤ ਦਰਜ ਕੀਤੀ ਹੈ। ਪ੍ਰਧਾਨ ਬਣੇ ਹਨ ਅੰਕਿਤ ਬਿਢਾਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਇਕਾਈ ਏਐੱਸਏਪੀ ਦੇ ਆਦਿਲ ਬਰਾੜ ਨੂੰ ਹਰਾ ਕੇ ਭਗਵਾ ਲਹਿਰਾਇਆ।
ਅੰਕਿਤ ਬਿਢਾਨ ਜੀਂਦ ਦੇ ਪੇਗਾਂ ਪਿੰਡ ਦੇ ਰਹਿਣ ਵਾਲੇ ਹਨ। ਜੀਂਦ ਨੂੰ ਹਰਿਆਣਾ ਦੀ ਸਿਆਸੀ ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਚੋਣਾਂ, ਹਰ ਵੱਡੀ ਪਾਰਟੀ ਇੱਥੇ ਰੈਲੀ ਕਰਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੀ ਹੈ।
ਜੀਂਦ ਦੇ ਡੀਏਵੀ ਸਕੂਲ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਅੰਕਿਤ ਬਿਢਾਨ ਨੇ ਚੰਡੀਗੜ੍ਹ ਦਾ ਰੁਖ਼ ਕੀਤਾ। ਉਨ੍ਹਾਂ ਨੇ ਐੱਲਐੱਲਬੀ, ਐੱਲਐੱਲਐੱਮ ਕੀਤੀ ਤੇ ਫਿਲਹਾਲ ਪੀਐੱਚਡੀ ਸਕਾਲਰ ਹਨ। ਉਹ ਛੇ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਵਿਚ ਹਨ। ਇੱਥੇ ਏਬੀਵੀਪੀ ਨਾਲ ਜੁੜ ਕੇ ਵਿਦਿਆਰਥੀਆਂ ਵਿਚ ਆਪਣੀ ਪੈਠ ਬਣਾਈ ਅਤੇ ਹੁਣ ਪੀਯੂ ਦੇ ਸਰਤਾਜ ਬਣ ਗਏ ਹਨ।
ਅੰਕਿਤ ਬਿਢਾਨ ਦੇ ਪਿਤਾ ਜੀਂਦ ਸ਼ੂਗਰ ਮਿੱਲ 'ਚ ਡਾਇਰੈਕਟਰ ਰਹਿ ਚੁੱਕੇ ਹਨ। ਫਿਲਹਾਲ ਉਨ੍ਹਾਂ ਨੇ ਪਿੰਡ 'ਚ ਹੀ ਪਾਈਪਾਂ ਦੀ ਫੈਕਟਰੀ ਲਗਾਈ ਹੋਈ ਹੈ। ਮਾਂ ਗ੍ਰਹਿਣੀ ਹਨ। ਅੰਕਿਤ ਦੇ ਵੱਡੇ ਭਰਾ ਸੁਮਿਤ ਸਿੱਖਿਆ ਵਿਭਾਗ ਵਿਚ ਕਲਰਕ ਦੇ ਅਹੁਦੇ ’ਤੇ ਹਨ, ਜਦਕਿ ਵੱਡੀ ਭੈਣ ਨੀਰੂ ਵਿਆਹੀ ਹੋਈ ਹੈ।
ਅੰਕਿਤ ਬਿਢਾਨ ਨੇ ਆਪਣੀ ਜਿੱਤ ਨੂੰ ਪੂਰੀ ਜਨਰੇਸ਼ਨ ਜ਼ੈੱਡ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਸਾਬਤ ਹੋ ਗਿਆ ਹੈ ਕਿ ਜਨਰੇਸ਼ਨ ਜ਼ੈੱਡ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੀਕਾਰਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਜੰਤਰ-ਮੰਤਰ ’ਤੇ ਹੋਏ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਕਿਸੇ ਯੂਨੀਵਰਸਿਟੀ 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਈਆਂ ਹਨ। ਪੀਯੂ 'ਚ ਹੋਈ ਇਹ ਚੋਣ ਵਿਦਿਆਰਥੀਆਂ ਲਈ ਮਹੱਤਵਪੂਰਨ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੇ ਪੁਰਾਣੇ ਰਿਪੋਰਟ ਕਾਰਡ ਦਾ ਹਿੱਸਾ ਹੈ। ਵਿਦਿਆਰਥੀਆਂ ਨੇ ਉਨ੍ਹਾਂ ਦੇ ਕੰਮ ਅਤੇ ਸਰਗਰਮੀ ’ਤੇ ਭਰੋਸਾ ਜਤਾਇਆ ਹੈ। ਹੁਣ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।
ਉੱਥੇ ਹੀ, ਅੰਕਿਤ ਬਿਢਾਨ ਦੀ ਯੋਗਤਾ ਤੇ ਨਾਮਜ਼ਦਗੀ ’ਤੇ ਆਮ ਆਦਮੀ ਪਾਰਟੀ (ਆਪ) ਨੇ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ। ਆਪ ਵਿਧਾਇਕ ਤੇ ਪੀਯੂ ਚੋਣ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਦੋਸ਼ ਹੈ ਕਿ ਅੰਕਿਤ ਦੀ ਨਾਮਜ਼ਦਗੀ 'ਚ ਹੁਣ ਤਕ ਛੇ ਖਾਮੀਆਂ ਸਾਹਮਣੇ ਆ ਚੁੱਕੀਆਂ ਹਨ, ਇਸ ਦੇ ਬਾਵਜੂਦ ਉਨ੍ਹਾਂ ਦੀ ਨਾਮਜ਼ਦਗੀ ਰੱਦ ਨਹੀਂ ਕੀਤੀ ਗਈ।
ਸੁਖਾਨੰਦ ਨੇ ਦੋਸ਼ ਲਗਾਇਆ ਕਿ ਨਕਲ ਕਰਦੇ ਫੜੇ ਜਾਣ ਤੋਂ ਬਾਅਦ ਪੀਯੂ ਨੇ ਅੰਕਿਤ ’ਤੇ ਦੋ ਸਾਲ ਲਈ ਪਾਬੰਦੀ ਲਗਾਈ ਸੀ। ਇਸ ਤੋਂ ਇਲਾਵਾ ਸੈਕਟਰ-11 ਵਿਚ ਕੁੱਟਮਾਰ ਦਾ ਇੱਕ ਮਾਮਲਾ ਦਰਜ ਹੋਣ ਦਾ ਵੀ ਦਾਅਵਾ ਕੀਤਾ।
ਉਨ੍ਹਾਂ ਨੇ ਅੰਕਿਤ ਦੀ ਸਾਬਰਮਤੀ ਯੂਨੀਵਰਸਿਟੀ ਦੀ ਡਿਗਰੀ ਦੀ ਮਾਨਤਾ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਉਮੀਦਵਾਰ ਚੋਣ ਲੜਨ ਦੇ ਯੋਗ ਨਹੀਂ ਹੈ ਤਾਂ ਨਾਮਜ਼ਦਗੀ ਸਵੀਕਾਰ ਕਿਵੇਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।