ਅਮਿਤ ਸ਼ਾਹ 1 ਨਵੰਬਰ ਨੂੰ ਚੰਡੀਗੜ੍ਹ ਦੌਰੇ ’ਤੇ, 258 ਕਰੋੜ ਦੇ 9 ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ ਤੇ ਰੱਖਣਗੇ ਨੀਂਹ ਪੱਥਰ
ਇਸ ਤੋਂ ਬਾਅਦ ਸੈਕਟਰ-17 ਦੇ ਤਿਰੰਗਾ ਪਾਰਕ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸਿੱਖਿਆ, ਮਕਾਨ ਉਸਾਰੀ, ਜਨਤਕ ਆਵਾਜਾਈ, ਪੁਲਿਸ ਅਤੇ ਖੇਡ ਸਹੂਲਤਾਂ ਨਾਲ ਜੁੜੇ ਨੌਂ ਪ੍ਰਾਜੈਕਟਾਂ ’ਤੇ 258 ਕਰੋੜ ਰੁਪਏ ਖ਼ਰਚੇ ਜਾਣਗੇ। ਦੋ ਦਾ ਉਦਘਾਟਨ ਅਤੇ ਸੱਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
Publish Date: Thu, 29 Oct 2026 08:29 AM (IST)
Updated Date: Thu, 29 Oct 2026 08:30 AM (IST)
ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 1 ਨਵੰਬਰ ਨੂੰ ਚੰਡੀਗੜ੍ਹ ਦੌਰੇ ਦੌਰਾਨ ਪੁਲਿਸ ਲਾਈਨ ਵਿੱਚ ਪੁਲਿਸ ਸਥਾਪਨਾ ਦਿਵਸ ਸਮਾਗਮ ’ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸੈਕਟਰ-17 ਦੇ ਤਿਰੰਗਾ ਪਾਰਕ ਵਿੱਚ ਜਨਸਭਾ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸਿੱਖਿਆ, ਮਕਾਨ ਉਸਾਰੀ, ਜਨਤਕ ਆਵਾਜਾਈ, ਪੁਲਿਸ ਅਤੇ ਖੇਡ ਸਹੂਲਤਾਂ ਨਾਲ ਜੁੜੇ ਨੌਂ ਪ੍ਰਾਜੈਕਟਾਂ ’ਤੇ 258 ਕਰੋੜ ਰੁਪਏ ਖ਼ਰਚੇ ਜਾਣਗੇ। ਦੋ ਦਾ ਉਦਘਾਟਨ ਅਤੇ ਸੱਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ।