- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਆਪ੍ਰੇਸ਼ਨ ਤਹਿਤ ਅਮਰੀਕਾ, ਕੈਨੇਡਾ ਤੇ ਯੂਰਪ ’ਚ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕਰ ਕੇ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ 13 ਮੁਲਜ਼ਮ ਅਮਰੀਕਾ, ਤਿੰਨ ਕੈਨੇਡਾ ਤੇ ਇਕ ਨੂੰ ਸਪੇਨ ਤੋਂ ਫੜਿਆ ਗਿਆ

ਸਟੇਟ ਬਿਊਰੋ, ਜਾਗਰਣ , ਚੰਡੀਗੜ੍ਹ : ਅਮਰੀਕਾ ਨੇ ਭਾਰਤ ਤੋਂ ਚੱਲ ਰਹੇ ਕੌਮਾਂਤਰੀ ਸਗੰਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਸਭ ਤੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਨਾਲ ਜੁੜੇ ਗੈਂਗਸਟਰ ਸਿੰਡੀਕੇਟ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਨੇ ਕੈਨੇਡਾ ਤੇ ਯੂਰਪ ਦੀ ਪੁਲਿਸ ਨਾਲ ਮਿਲ ਕੇ ਆਪ੍ਰੇਸ਼ ਹਾਰਡ ਬਾਲ ਚਲਾਇਆ। ਇਸ ਤਹਿਤ ਅਮਰੀਕੀ ਨਿਆਂ ਵਿਭਾਗ (ਡੀਓਜੀ) ਨੇ ਭਾਰਤੀ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਉਸ ਦਾ ਸੱਜਾ ਹੱਥ ਸਮਝੇ ਜਾਂਦੇ ਗੋਲਡੀ ਬਰਾੜ, ਜੱਗੀ ਭਗਵਾਨਪੁਰੀਆ, ਰੋਹਿਤ ਗੋਦਾਰਾ ਸਮੇਤ ਕੁਲ 37 ਲੋਕਾਂ ਖ਼ਿਲਾਫ਼ ਤਿੰਨ ਵੱਖ-ਵੱਖ ਸੰਘੀ ਦੋਸ਼ ਪੱਤਰ ਦਾਖ਼ਲ ਕੀਤੇ ਹਨ। ਦੋਸ਼ ਪੱਤਰ ’ਚ ਕਿਹਾ ਗਿਾ ਹੈ ਕਿ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਜੂਨ 2023 ’ਚ ਕੈਨੇਡਾ ’ਚ ਹੋਈ ਹੱਤਿਆ ਦਾ ਹੁਕਮ ਵੀ ਬਿਸ਼ਨੋਈ ਤੇ ਬਰਾੜ ਨੇ ਹੀ ਦਿੱਤਾ ਸੀ। ਫੈਡਲਰ ਬਿਊਰੋ ਆਫ ਇਨਵੈਸੀਟਗੇਸ਼ਨ (ਐੱਫਬੀਆਈ) ਨੇ ਅੱਤਵਾਦੀ ਗੋਲਡੀ ਬਰਾੜ ’ਤੇ 50 ਹਜ਼ਾਰ 50 ਹਜ਼ਾਰ ਡਾਲਰ ਦਾ ਈਨਾਮ ਰੱਖਿਆ ਹੈ।
ਇਸ ਆਪ੍ਰੇਸ਼ਨ ਤਹਿਤ ਅਮਰੀਕਾ, ਕੈਨੇਡਾ ਤੇ ਯੂਰਪ ’ਚ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕਰ ਕੇ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ 13 ਮੁਲਜ਼ਮ ਅਮਰੀਕਾ, ਤਿੰਨ ਕੈਨੇਡਾ ਤੇ ਇਕ ਨੂੰ ਸਪੇਨ ਤੋਂ ਫੜਿਆ ਗਿਆ। ਸੱਤ ਮੁਲਜ਼ਮ ਪਹਿਲਾਂ ਤੋਂ ਹੀ ਪੁਲਿਸ ਹਿਰਾਸਤ ’ਚ ਸਨ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ ਇਹ ਅਪਰਾਧ ਨੈੱਟਵਰਕ ਸਿਰਫ਼ ਭਾਰਤ ਤੱਕ ਸੀਮੀਤ ਨਹੀਂ ਸਨ ਬਲਕਿ ਅਮਰੀਕਾ, ਕੈਨੇਡਾ, ਬਰਤਾਨੀਆ, ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੱਕ ਸਰਗਰਮ ਸਨ। ਇਨ੍ਹਾਂ ਗੈਂਗਸਟਰਾਂ ’ਤੇ ਹੱਤਿਆ, ਸੁਪਾਰੀ ਕਿਲਿੰਗ, ਰੰਗਦਾਰੀ, ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ, ਅਗਵਾ, ਮਨੁੱਖੀ ਤਸਕਰੀ ਤੇ ਮਨੀ ਲਾਂਡ੍ਰਿੰਗ ਵਰਗੇ ਦੋਸ਼ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਸਰਗਰਮੀਆਂ ਦਾ ਸਭ ਤੋਂ ਵੱਧ ਅਸਰ ਵਿਦੇਸ਼ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ’ਤੇ ਪਿਆ।
ਅਮਰੀਕਾ ਨਿਆਂ ਵਿਭਾਗ ਵੱਲੋਂ ਪੇਸ਼ ਪਹਿਲੇ ਦੋਸ਼ ਪੱਤਰ ’ਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਭਾਰਤ ’ਚ ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਮੋਬਾਈਲ ਫੋਨ ਤੇ ਇੰਟਰਨੈੱਟ ਜ਼ਰੀਏ ਅਪਰਾਧਕ ਨੈੱਟਵਰਕ ਦਾ ਸੰਚਾਲਨ ਕਰ ਰਿਹਾ ਹੈ। ਇਹ ਵੀ ਦਾਅਵਾ ਹੈ ਕਿ ਬਿਸ਼ਨੋਈ ਨੇ ਇੰਟਰਨੈੱਟ ਮੀਡੀਆ ਤੇ ਮੀਡੀਆ ਇੰਟਰਵਿਊ ਰਾਹੀਂ ਖ਼ੁਦ ਨੂੰ ਰਾਸ਼ਟਰਵਾਦੀ ਤੇ ਧਾਰਮਿਕ ਅਕਸ ਵਾਲੇ ਵਿਅਕਤੀ ਦੇ ਰੂਪ ’ਚ ਪੇਸ਼ ਕੀਤਾ ਤੇ ਨੌਜਵਾਨਾਂ ਨੂੰ ਗਿਰੋਹ ’ਚ ਭਰਤੀ ਕੀਤਾ। ਪੰਜਾਬ ਦਾ ਰਹਿਣ ਵਾਲਾ ਗੋਲਡੀ ਬਰਾੜ ਉੱਤਰੀ ਅਮਰੀਕਾ ’ਚ ਬਿਸ਼ਨੋਈ ਗਿਰੋਹ ਦਾ ਮੁੱਖ ਸੰਚਾਲਕ ਹੈ, ਜਦਕਿ ਰਾਜਸਥਾਨ ਦਾ ਰੋਹਿਤ ਗੋਦਾਰਾ ਯੂਰਪ ’ਚ ਨੈੱਟਵਰਕ ਭਾਲ ਰਿਹਾ ਹੈ। ਪੰਜਾਬ ਦੇ ਸੁਖਰਾਜ ਸਿੰਘ ਕੰਗ ’ਤੇ ਭਾਰਤ ’ਚ ਗਿਰੋਹ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਦੋਸ਼ ਹੈ।
ਦੂਜੇ ਦੋਸ਼ ਪੱਤਰ ’ਚ ਜੰਗੂ ਭਗਵਾਨਪੁਰੀਆ ਤੇ ਉਸ ਦੇ 16 ਸਹਿਯੋਗੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਦਾਅਵਾ ਹੈ ਕਿ ਭਗਵਾਨਪੁਰੀਆ ਦਾ ਨੈੱਟਵਰਕ ਦੁਨੀਆ ਭਰ ’ਚ ਇਕ ਹਜ਼ਾਰ ਤੋਂ ਵੱਧ ਮੈਂਬਰਾਂ ਤੱਕ ਫੈਲ ਚੁੱਕਾ ਹੈ, ਜਿਸ ’ਚ 100 ਤੋਂ ਵੱਧ ਮੈਂਬਰ ਅਮਰੀਕਾ ’ਚ ਸਰਗਰਮ ਸਨ। ਜਾਂਚ ’ਚ ਭਾਰਤ ’ਚ ਕੁਝ ਭ੍ਰਿਸ਼ਟ ਇਨਫੋਰਸਮੈਂਟ ਅਧਿਕਾਰੀਆਂ ਦੀ ਕਥਿਤ ਭੂਮਿਕਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸੇ ਤਰ੍ਹਾਂ ਤੀਜੇ ਦੋਸ਼ ਪੱਤਰ ’ਚ ਕੈਨੇਡਾ ਦੇ ਰਵਿੰਦਰ ਸਿੰਘ ਢਾਂਚਾ ਉਰਫ਼ ਰੋਲੈਕਸ ਤੇ ਉਸ ਦੇ ਸਹਿਯੋਗੀਆਂ ’ਤੇ ਅਮਰੀਕਾ ਤੋਂ ਕੈਨੇਡਾ ਤੱਕ ਹਰ ਹਫ਼ਤੇ ਵੱਡੀ ਮਾਤਰਾ ’ਚ ਕੋਕੀਨ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਹੈ। ਦੋਸ਼ੀ ਸਿੱਧ ਹੋਣ ’ਤੇ ਉਨ੍ਹਾਂ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।