- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਫ਼ਦ ’ਚ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਤੇ ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ ਸ਼ਾਮਲ ਸਨ। ਇਯਾਲੀ ਨੇ ਰਾਜਪਾਲ ਕੋਲ ਪਾਰਟੀ ਦੀ ਰਜਿਸਟ੍ਰੇਸ਼ਨ ’ਚ ਆ ਰਹੀਆਂ ਰੁਕਾਵਟਾਂ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਕਾਲੀ ਦਲ ਵਾਰਿਸ ਪੰਜਾਬ ਦੇ ਇਕ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕਰ ਕੇ ਪਾਰਟੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਤੇ ਚੰਡੀਗੜ੍ਹ ’ਚ ਸਰਕਾਰੀ ਕੋਠੀਆਂ 'ਤੇ ਹੋਏ ਨਾਜਾਇਜ਼ ਸਿਆਸੀ ਕਬਜ਼ੇ ਦਾ ਮੁੱਦਾ ਚੁੱਕਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਵਫ਼ਦ ’ਚ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਤੇ ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ ਸ਼ਾਮਲ ਸਨ। ਇਯਾਲੀ ਨੇ ਰਾਜਪਾਲ ਕੋਲ ਪਾਰਟੀ ਦੀ ਰਜਿਸਟ੍ਰੇਸ਼ਨ ’ਚ ਆ ਰਹੀਆਂ ਰੁਕਾਵਟਾਂ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ, ਦੇਸ਼ ਦੇ ਕਾਨੂੰਨ ਹੇਠ ਚੋਣਾਂ ਲੜ ਕੇ ਪਾਰਟੀ ਦੇ ਦੋ ਸੰਸਦ ਮੈਂਬਰ ਤੇ ਇਕ ਵਿਧਾਇਕ ਮੌਜੂਦ ਹਨ, ਫਿਰ ਵੀ ਰਜਿਸਟ੍ਰੇਸ਼ਨ ’ਚ ਜਾਣਬੁੱਝ ਕੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਕਾਨੂੰਨੀ ਜਾਮੇ ਹੇਠ ਫਰਕ ਕੀਤਾ ਜਾਵੇ।
ਇਯਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਤੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਨਾਂ ਹੇਠ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋਂ ਵੱਧ ਭ੍ਰਿਸ਼ਟਾਚਾਰੀ ਹੈ। ਉਨ੍ਹਾਂ ਪੰਜਾਬ ਦੀਆਂ ਸਰਕਾਰੀ ਕੋਠੀਆਂ 'ਤੇ ਸਿਆਸੀ ਕਬਜ਼ੇ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ। ਇਹ ਸਾਰਾ ਮਾਮਲਾ ਪੰਜਾਬ ਦੇ ਵਸੀਲਿਆਂ ਦੀ ਖੁੱਲ੍ਹੀ ਲੁੱਟ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।