- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਮਾਡਿਊਲ ਨਾਲ ਜੁੜੇ ਲਖਵਿੰਦਰ ਸਿੰਘ ਉਰਫ਼ ਜੋਲਾ, ਜੋ ਕਿ ਪਿੰਡ ਬੈਰਸੀਆਂ, ਐੱਸਬੀਐੱਸ ਨਗਰ ਦਾ ਵਾਸੀ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਤੋਂ 86-ਪੀ ਹੈਂਡ ਗ੍ਰਨੇਡ ਬਰਾਮਦ ਕੀਤਾ। ਪੁਲਿਸ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਤੇ ਕੈਨੇਡਾ ’ਚ ਬੈਠੇ ਅੱਤਵਾਦੀ ਲਾਡਾ ਦੇ ਨਿਰਦੇਸ਼ਾਂ 'ਤੇ ਇਹ ਗ੍ਰਨੇਡ ਰੱਖਿਆ ਗਿਆ ਸੀ। ਗ੍ਰਨੇਡ ਰੱਖਣ ਦੇ ਬਾਅਦ ਜੋ ਫੋਨ ਕਾਲ ਜੋਲਾ ਨੂੰ ਆਈ ਸੀ, ਉਹ ਵੀ ਲਾਡਾ ਦੇ ਕਿਸੇ ਸਾਥੀ ਨੇ ਕੀਤੀ ਸੀ।

ਸੁਕਰਾਂਤ, ਜਾਗਰਣ, ਜਲੰਧਰ : ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਐੱਸਬੀਐੱਸ ਨਗਰ ਪੁਲਿਸ ਨੇ ਆਈਐੱਸਆਈ ਵੱਲੋਂ ਸਪਾਂਸਰ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਮਾਡਿਊਲ ਨਾਲ ਜੁੜੇ ਇਕ ਅੱਤਵਾਦੀ ਨੂੰ ਗ੍ਰਨੇਡ ਸਣੇ ਗ੍ਰਿਫ਼ਤਾਰ ਕੀਤਾ ਸੀ। ਹੁਣ ਪੁਲਿਸ ਉਸ ਅੱਤਵਾਦੀ ਤੱਕ ਗ੍ਰਨੇਡ ਪਹੁੰਚਾਉਣ ਵਾਲੇ ਅਤੇ ਦੋ ਸ਼ੱਕੀ ਸਾਥੀਆਂ ਦੀ ਪਛਾਣ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਮਾਡਿਊਲ ਨਾਲ ਜੁੜੇ ਲਖਵਿੰਦਰ ਸਿੰਘ ਉਰਫ਼ ਜੋਲਾ, ਜੋ ਕਿ ਪਿੰਡ ਬੈਰਸੀਆਂ, ਐੱਸਬੀਐੱਸ ਨਗਰ ਦਾ ਵਾਸੀ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਤੋਂ 86-ਪੀ ਹੈਂਡ ਗ੍ਰਨੇਡ ਬਰਾਮਦ ਕੀਤਾ। ਪੁਲਿਸ ਦੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਤੇ ਕੈਨੇਡਾ ’ਚ ਬੈਠੇ ਅੱਤਵਾਦੀ ਲਾਡਾ ਦੇ ਨਿਰਦੇਸ਼ਾਂ 'ਤੇ ਇਹ ਗ੍ਰਨੇਡ ਰੱਖਿਆ ਗਿਆ ਸੀ। ਗ੍ਰਨੇਡ ਰੱਖਣ ਦੇ ਬਾਅਦ ਜੋ ਫੋਨ ਕਾਲ ਜੋਲਾ ਨੂੰ ਆਈ ਸੀ, ਉਹ ਵੀ ਲਾਡਾ ਦੇ ਕਿਸੇ ਸਾਥੀ ਨੇ ਕੀਤੀ ਸੀ।
ਜਾਂਚ ਦੌਰਾਨ ਪੁਲਿਸ ਨੇ ਆਦਮਪੁਰ ਨੇੜੇ ਉਸ ਸਥਾਨ ਤੇ ਨੇੜਲੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿੱਥੋਂ ਗ੍ਰਨੇਡ ਪ੍ਰਾਪਤ ਕਰਨ ਦੀ ਗੱਲ ਸਾਹਮਣੇ ਆਈ ਸੀ। ਫੁਟੇਜ ’ਚ ਦੋ ਸ਼ੱਕੀ ਵਿਅਕਤੀ ਵੀ ਦਿਖਾਈ ਦਿੱਤੇ ਹਨ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਉਣ ’ਚ ਲੱਗੀ ਹੈ ਕਿ ਉਨ੍ਹਾਂ ਦਾ ਇਸ ਸਾਰੇ ਮਾਮਲੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ।
ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ 'ਤੇ ਲਿਆ ਸੀ ਗ੍ਰਨੇਡ
ਪੁੱਛਗਿੱਛ ’ਚ ਇਹ ਸਾਹਮਣੇ ਆਇਆ ਹੈ ਕਿ ਲਖਵਿੰਦਰ ਸਿੰਘ ਵਿਦੇਸ਼ ’ਚ ਬੈਠੇ ਹੈਂਡਲਰਾਂ ਨਾਲ ਸਿੱਧਾ ਸੰਪਰਕ ’ਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਜੋ ਗ੍ਰਨੇਡ ਮਿਲਿਆ ਹੈ, ਉਸ ਦੀ ਵਰਤੋਂ 15 ਅਗਸਤ ਤੱਕ ਕਰਨੀ ਸੀ ਅਤੇ ਨਿਸ਼ਾਨਾ ਕਿਸੇ ਵੱਡੀ ਹਸਤੀ ਨੂੰ ਬਣਾਇਆ ਜਾਣਾ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੇ ਆਦਮਪੁਰ ਨੇੜੇ ਸਥਿਤ ਡੈੱਡ ਲੇਟਰ ਬਾਕਸ ਤੋਂ ਹੈਂਡ ਗ੍ਰਨੇਡ ਪ੍ਰਾਪਤ ਕੀਤਾ ਅਤੇ ਇਸ ਦੇ ਬਾਅਦ ਇਸ ਨੂੰ ਐੱਸਬੀਐੱਸ ਨਗਰ ਇਲਾਕੇ ’ਚ ਲੈ ਗਿਆ। ਪੁਲਿਸ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਕੀਤਾ ਗਿਆ ਗ੍ਰਨੇਡ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ ਅਤੇ ਇਸਦੇ ਪਿੱਛੇ ਕਿਸ ਤਰ੍ਹਾਂ ਦੀ ਅੱਤਵਾਦੀ ਸਾਜ਼ਿਸ਼ ਤਿਆਰ ਕੀਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਡੈੱਡ ਲੈਟਰ ਬਾਕਸ ਤੱਕ ਗ੍ਰਨੇਡ ਕਿਸ ਨੇ ਪਹੁੰਚਾਇਆ ਅਤੇ ਉਸ ਨੂੰ ਉੱਥੋਂ ਮੁਲਜ਼ਮ ਤੱਕ ਪਹੁੰਚਾਉਣ ਦੀ ਪੂਰੀ ਪ੍ਰਕਿਰਿਆ ਕੀ ਸੀ।