- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਮੌਕਾ ਸਾਲ 2012 ’ਚ ਵੀ ਸਾਹਮਣੇ ਆਇਆ ਸੀ ਜਦੋਂ ਰਾਹੁਲ ਗਾਂਧੀ ਨੇ ਪੰਜਾਬ ’ਚ 70 ਫ਼ੀਸਦੀ ਨੌਜਵਾਨਾਂ ਵਲੋਂ ਨਸ਼ਾ ਲੈਣ ਦੀ ਗੱਲ ਕਹੀ ਸੀ ਤਾਂ ਸਮੁੱਚੀਆਂ ਰਾਜਸੀ ਧਿਰਾਂ ਸਮੇਤ ਭਾਜਪਾ ਨੇ ਪੰਜਾਬ ਅਤੇ ਨੌਜਵਾਨਾਂ ਦਾ ਅਪਮਾਨ ਦੱਸਦੇ ਹੋਏ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ ਸੀ। ਪੰਜਾਬ ’ਚ ਦੋ ਸਰਕਾਰਾਂ ਨੂੰ ਲੋਕਾਂ ਨੇ ਨਸ਼ੇ ਦੇ ਮੁੱਦੇ ’ਤੇ ਸੱਤਾ ਤੋਂ ਲਾਂਭੇ ਕੀਤਾ ਅਤੇ ਹੁਣ ਆਪ ਸਰਕਾਰ ਦਾ ਸਾਢੇ ਚਾਰ ਸਾਲ ਦਾ ਕਾਰਜ਼ਕਾਲ ਖ਼ਤਮ ਹੋ ਗਿਆ ਹੈ, ਪਰ ਨਸ਼ਾ ਇਕ ਅਜੇ ਮੁੱਦਾ ਬਣਿਆ ਹੋਇਆ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕਰੀਬ ਡੇਢ ਦਹਾਕੇ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਵਲੋਂ ਪੰਜਾਬ ’ਚ ਨਸ਼ੇ ਦਾ ਮੁੱਦਾ ਚੁੱਕੇ ਜਾਣ ਨਾਲ ਸੂਬੇ ਦੀ ਸਿਆਸਤ ਇਕ ਵਾਰ ਮੁੜ ਭਖ਼ ਗਈ ਹੈ। ਰਾਹੁਲ ਗਾਂਧੀ ਦੇ ਟਵੀਟ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਅਜਿਹਾ ਮੌਕਾ ਸਾਲ 2012 ’ਚ ਵੀ ਸਾਹਮਣੇ ਆਇਆ ਸੀ ਜਦੋਂ ਰਾਹੁਲ ਗਾਂਧੀ ਨੇ ਪੰਜਾਬ ’ਚ 70 ਫ਼ੀਸਦੀ ਨੌਜਵਾਨਾਂ ਵਲੋਂ ਨਸ਼ਾ ਲੈਣ ਦੀ ਗੱਲ ਕਹੀ ਸੀ ਤਾਂ ਸਮੁੱਚੀਆਂ ਰਾਜਸੀ ਧਿਰਾਂ ਸਮੇਤ ਭਾਜਪਾ ਨੇ ਪੰਜਾਬ ਅਤੇ ਨੌਜਵਾਨਾਂ ਦਾ ਅਪਮਾਨ ਦੱਸਦੇ ਹੋਏ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲਿਆ ਸੀ। ਪੰਜਾਬ ’ਚ ਦੋ ਸਰਕਾਰਾਂ ਨੂੰ ਲੋਕਾਂ ਨੇ ਨਸ਼ੇ ਦੇ ਮੁੱਦੇ ’ਤੇ ਸੱਤਾ ਤੋਂ ਲਾਂਭੇ ਕੀਤਾ ਅਤੇ ਹੁਣ ਆਪ ਸਰਕਾਰ ਦਾ ਸਾਢੇ ਚਾਰ ਸਾਲ ਦਾ ਕਾਰਜ਼ਕਾਲ ਖ਼ਤਮ ਹੋ ਗਿਆ ਹੈ, ਪਰ ਨਸ਼ਾ ਇਕ ਅਜੇ ਮੁੱਦਾ ਬਣਿਆ ਹੋਇਆ ਹੈ।
ਅੱਜ ਰਾਹੁਲ ਗਾਂਧੀ ਦੇ ਟਵੀਟ ਨਾਲ ਸੂਬੇ ਦੀ ਸਿਆਸਤ ਨੇ ਨਵਾਂ ਮੋੜ ਲਿਆ ਹੈ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਪਾਰਟੀ ਦੇ ਕਈ ਆਗੂਆਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਨਿਸ਼ਾਨ ’ਤੇ ਲਿਆ ਹੈ। ਇਸੇ ਤਰ੍ਹਾਂ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰਨਾਂ ਆਗੂਆਂ ਨੇ ਆਪ ਨੂੰ ਮੋੜਵਾਂ ਜਵਾਬ ਦਿੱਤਾ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਰਾਹੁਲ ਦੇ ਬਿਆਨ ਤੋਂ ਬਾਅਦ ‘ਉਡਤਾ ਪੰਜਾਬ’ ਫ਼ਿਲਮ ਰੀਲੀਜ਼ ਹੋਈ ਤਾਂ ਪੰਜਾਬ ਦੀ ਅਸਲ ਤਸਵੀਰ ਕੌਮੀ ਪੱਧਰ ’ਤੇ ਉਜਾਗਰ ਹੋਈ ਅਤੇ ਸਿਆਸਤ ਇਕ ਨਵੇ ਮੋੜ ’ਤੇ ਆ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਹੱਥ ’ਚ ਫੜ੍ਹਕੇ ਸਹੁੰ ਵੀ ਖਾਧੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰ ’ਚ ਨਸ਼ਾ ਸਿਆਸੀ ਮੁੱਦਾ ਬਣਿਆ ਰਿਹਾ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਦੋ ਦੇ ਪੁਲਿਸ ਅਧਿਕਾਰੀ ਨਸ਼ਾ ਤਸ਼ਕਰਾਂ ਖਿਲਾਫ਼ ਕੀਤੀ ਕਾਰਵਾਈ, ਕੇਸ ਮੁਕੱਦਮਿਆਂ ਅਤੇ ਗ੍ਰਿਫ਼ਤਾਰੀਆਂ ਦੇ ਅੰਕੜੇ ਪੇਸ਼ ਕਰਦੇ ਰਹੇ ਹਨ। ਹੁਣ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵਲੋਂ ਰੋਜ਼ਾਨਾਂ ਨਸ਼ਾ ਤਸ਼ਕਰਾਂ ਖਿਲਾਫ਼ ਦਰਜ ਕੀਤੇ ਗਏ ਕੇਸਾਂ ਤੇ ਗ੍ਰਿਫ਼ਤਾਰੀਆਂ ਦੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਪਰ ਨਸ਼ੇ ਦਾ ਮੁੱਦਾ ਖ਼ਤਮ ਨਹੀ ਹੋਇਆ।
ਭਾਜਪਾ ਨੇ ਚੋਣਾਂ ਵਿਚ ਨਸ਼ੇ ਨੂੰ ਮੁੱਦਾ ਬਣਾਉਣ ਦੀ ਖਿੱਚੀ ਤਿਆਰੀ
ਨਸ਼ੇ ਦਾ ਮੁੱਦਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਮੁੜ ਵੱਡਾ ਮੁੱਦਾ ਬਣਨ ਦੇ ਆਸਾਰ ਬਣ ਗਏ ਹਨ। ਜਾਣਕਾਰੀ ਅਨੁਸਾਰ ਭਾਜਪਾ ਨਸ਼ੇ ਨੂੰ ਵੱਡੇ ਮੁੱਦੇ ਦੇ ਰੂਪ ਵਿਚ ਉਭਾਰਨ ਦੀ ਤਿਆਰੀ ਕਰ ਰਹੀ ਹੈ ਅਤੇ ਆਗਾਮੀ ਦਿਨਾਂ ’ਚ ਭਾਜਪਾ ਵਲੋਂ ਨਸ਼ੇ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਚਾਰ ਯਾਤਰਾਵਾਂ ਕੱਢਣ ਦੀ ਯੋਜਨਾਂ ਤਿਆਰ ਕੀਤੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਆਗਾਮੀ ਵਿਧਾਨ ਸ਼ਭਾ ਚੋਣਾਂ ’ਚ ਨਸ਼ੇ ਨੂੰ ਇਕ ਵੱਡਾ ਮੁੱਦਾ ਬਣਾਉਣ ਜਾ ਰਹੀ ਹੈ।ਦੇਸ਼ ਦੇ ਗ੍ਰਹਿ ਮੰਤਰੀ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਦੋ ਸਾਲ ’ਚ ਨਸ਼ਾ ਖ਼ਤਮ ਕਰਨ ਦਾ ਐਲਾਨ ਕਰ ਚੁੱਕੇ ਹਨ।