- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪਾਲ ਨੇ ਕਿਹਾ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ। ਉਹਨਾਂ ਕਿਹਾ ਕਿ ਹੜ੍ਹਾਂ ਵਿਚ ਸਰਕਾਰ ਨੇ ਏਨੀ ਮਦਦ ਨਹੀਂ ਕੀਤੀ ਜਿੰਨੀ ਲੋਕਾਂ ਨੇ ਖੁਦ ਕੀਤੀ ਹੈ। ਬੰਦਾ ਹੀ ਨਹੀਂ ਬਲਕਿ ਪਸ਼ੂ ਵੀ ਭੁੱਖੇ ਨਹੀਂ ਰਹਿਣ ਦਿੱਤੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਾਡੀ ਜਿੰਮੇਵਾਰੀ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸੀਨੀਅਰ ਜਰਨਲਿਸਟ ਫੋਰਮ ਦੇ ਸਾਲਾਨਾ ਸਮਾਗਮ ਵਿਚ ਸੰਬੋਧਨ ਕੇ ਰਹੇ ਸਨ। ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ ਕਲਮ ਰੁਕਣੀ ਨਹੀਂ ਚਾਹੀਦੀ ਉਹ ਚਲਦੀ ਰਹਿਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਮਾਂ ਬਦਲਦਾ ਰਹਿੰਦਾ ਹੈ, ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਇਸ ਲਈ ਕਲਮ ਇਮਾਨਦਾਰੀ ਨਾਲ ਚਲਦੀ ਰਹਿਣੀ ਚਾਹੀਦੀ ਹੈ।
ਕਟਾਰੀਆ ਨੇ ਕਿਹਾ ਕਿ ਜੇਕਰ ਉਹ ਵੀ ਕੁਝ ਗਲਤ ਕਰਦੇ ਹਨ ਤਾਂ ਜ਼ਰੂਰ ਲਿਖੋ ਇਸ ਨਾਲ ਖੁਦ ਨੂੰ ਸੁਧਾਰ ਕਰਨ ਅਤੇ ਸਿਸਟਮ ਵਿਚ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ।
ਰਾਜਪਾਲ ਨੇ ਕਿਹਾ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ। ਉਹਨਾਂ ਕਿਹਾ ਕਿ ਹੜ੍ਹਾਂ ਵਿਚ ਸਰਕਾਰ ਨੇ ਏਨੀ ਮਦਦ ਨਹੀਂ ਕੀਤੀ ਜਿੰਨੀ ਲੋਕਾਂ ਨੇ ਖੁਦ ਕੀਤੀ ਹੈ। ਬੰਦਾ ਹੀ ਨਹੀਂ ਬਲਕਿ ਪਸ਼ੂ ਵੀ ਭੁੱਖੇ ਨਹੀਂ ਰਹਿਣ ਦਿੱਤੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਰੱਗ ਲੈਣ ਵਾਲੇ ਦਾ ਕਸੂਰ ਨਹੀਂ ਹੈ, ਕਸੂਰ ਸਾਡਾ ਹੈ ਕਿ ਅਸੀਂ ਉਸਨੂੰ ਦੇਖ ਨਹੀਂ ਰਹੇ, ਬਚਾਅ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇਹ ਚੁਣੌਤੀ ਦੇ ਰੂਪ ਵਿਚ ਲੈਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਣੇ ਘੇਰੇ ਵਿਚ ਨਸ਼ਾ ਵਿਕਿਆ ਤਾਂ ਥਾਣੇਦਾਰ ਖਿਲਾਫ਼ ਕਰਵਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਵੀ ਉਹ ਐਨਾ ਨਹੀਂ ਸੀ ਥੱਕਦੇ ਜਿੰਨਾ ਹੁਣ ਥੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਕਿਸੇ ਨੂੰ ਉਜਾੜਿਆ ਨਹੀ ਜਾਵੇਗਾ।
ਰਾਜਪਾਲ ਨੇ ਕਿਹਾ ਕਿ ਸਰਕਾਰ ਅਤੇ UT ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕੀਤਾ ਹੈ ਕਿਉਂਕਿ ਇਸ ਸਕੂਲ ਵਿਚ ਗ਼ਰੀਬ ਦੇ ਬੱਚੇ ਪੜ੍ਹਦੇ ਹਨ। ਉਹਨਾਂ ਕਿਹਾ ਕਿ ਪਹਿਲੀ ਵਾਰ ਚੰਡੀਗੜ੍ਹ ਵਿੱਚ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਾਨੂੰਨ ਨਸ਼ਾ ਵੇਚਣ ਵਾਲੇ ਨੂੰ ਸਜ਼ਾ ਦੇ ਸਕਦਾ ਪਰ ਖ਼ਤਮ ਨਹੀਂ ਕਰ ਸਕਦਾ। ਨਸ਼ਾ ਖਤਮ ਕਰਨ ਲਈ ਸਮਾਜ ਹੀ ਅੱਗੇ ਆ ਕੇ ਕਰ ਨਸ਼ਾ ਖ਼ਤਮ ਕਰ ਸਕਦਾ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਕਰਵਾਓਣ ਲਈ ਕੰਮ ਦੇ ਮਗਰ ਪੈਣਾ ਪੈਂਦਾ ਹੈ।