ਅਕਾਲੀ ਦਲ ਦਾ ਵੱਡਾ ਫੈਸਲਾ: 23 ਹੋਰ ਵਿਧਾਨ ਸਭਾ ਹਲਕਿਆਂ ਲਈ ਇਸਤਰੀ ਵਿੰਗ ਦੇ ਪ੍ਰਧਾਨਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਇਸਤਰੀ ਅਕਾਲੀ ਦਲ ਦੀਆਂ 23 ਹੋਰ ਹਲਕਾ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।
Publish Date: Mon, 15 Jun 2026 03:37 PM (IST)
Updated Date: Mon, 15 Jun 2026 03:41 PM (IST)

ਪੰਜਾਬੀ ਜਾਗਰਣ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਇਸਤਰੀ ਅਕਾਲੀ ਦਲ ਦੀਆਂ 23 ਹੋਰ ਹਲਕਾ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸਤਰੀ ਅਕਾਲੀ ਦਲ ਦੀਆਂ 56 ਹਲਕਿਆਂ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ ਹੋਰ 23 ਵਿਧਾਨ ਸਭਾ ਹਲਕਿਆ ਦੀਆਂ ਹਲਕਾ ਪ੍ਰਧਾਨਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਮਿਹਨਤੀ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੂੰ ਵੱਖ—ਵੱਖ 23 ਵਿਧਾਨ ਸਭਾ ਹਲਕਿਆਂ ਦੀਆਂ ਹਲਕਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ’ਚ ਹਲਕਾ ਬਠਿੰਡਾ (ਸ਼ਹਿਰੀ) ਬੀਬੀ ਬਲਵਿੰਦਰ ਕੌਰ ਚਹਿਲ, ਹਲਕਾ ਬਰਨਾਲਾ ਬੀਬੀ ਅਨੀਤਾ ਮੱਟੂ, ਹਲਕਾ ਗੁਰੂ ਹਰਸਹਾਏ ਬੀਬੀ ਰਾਜਵੀਰ ਕੌਰ ਤੱਲੇਵਾਲਾ, ਹਲਕਾ ਜੀਰਾ ਬੀਬੀ ਜਸਵਿੰਦਰ ਕੌਰ ਜੀਰਾ, ਹਲਕਾ ਕੋਟਕਪੁਰਾ ਬੀਬੀ ਸੁਖਦੀਪ ਕੌਰ ਮੱਲੀ ਢੁੱਡੀ, ਹਲਕਾ ਫਤਿਹਗੜ ਚੂੜੀਆਂ ਬੀਬੀ ਜਸਬੀਰ ਕੌਰ ਵੀਲਾ ਤੇਜਾ, ਹਲਕਾ ਡੇਰਾ ਬਾਬਾ ਨਾਨਕ ਬੀਬੀ ਕਿਰਨਦੀਪ ਕੌਰ, ਹਲਕਾ ਚੱਬੇਵਾਲ (ਐੱਸ.ਸੀ) ਬੀਬੀ ਜਸਪ੍ਰੀਤ ਕੌਰ ਰਾਮਪੁਰ ਸੈਣੀਆਂ, ਹਲਕਾ ਜਗਰਾਉਂ (ਐੱਸ.ਸੀ) ਬੀਬੀ ਸਤਪਾਲ ਕੌਰ ਲੀਲਾ ਮੇਘ ਸਿੰਘ, ਹਲਕਾ ਖੰਨਾ ਬੀਬੀ ਕੁਲਦੀਪ ਕੌਰ ਕਲੀਰਾਓ, ਹਲਕਾ ਸਮਰਾਲਾ ਬੀਬੀ ਪਰਮਜੀਤ ਕੌਰ ਕੰਗ, ਹਲਕਾ ਮੋਹਾਲੀ ਬੀਬੀ ਭੁਪਿੰਦਰ ਕੌਰ ਗੋਸਲ, ਹਲਕਾ ਖਰੜ ਬੀਬੀ ਰੁਪਿੰਦਰ ਕੌਰ ਧੀਮਾਨ, ਹਲਕਾ ਡੇਰਾਬਸੀ ਬੀਬੀ ਬਲਵਿੰਦਰ ਕੌਰ ਈਸਾਪੁਰ, ਹਲਕਾ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ) ਬੀਬੀ ਅੰਮ੍ਰਿਤਪਾਲ ਕੌਰ ਅਤੇ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ) ਬੀਬੀ ਸੁਰਜੀਤ ਕੌਰ, ਹਲਕਾ ਅਮਰਗੜ੍ਹ ਬੀਬੀ ਸੁਖਵਿੰਦਰ ਕੌਰ ਭੁੱਲਰਾਂ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਬੀਬੀ ਹਰਦੀਪ ਕੌਰ ਕੋਟਲਾ, ਹਲਕਾ ਪਟਿਆਲਾ (ਦਿਹਾਤੀ) ਬੀਬੀ ਜਸਪਾਲ ਕੌਰ ਬਾਰਨ, ਹਲਕਾ ਸਮਾਣਾ ਬੀਬੀ ਹਰਜੀਤ ਕੌਰ ਚੌਂਠ, ਹਲਕਾ ਨਵਾਂਸ਼ਹਿਰ ਬੀਬੀ ਸਤਪਾਲ ਕੌਰ ਪਾਬਲਾ, ਹਲਕਾ ਸ਼ਾਹਕੌਟ ਬੀਬੀ ਕੁਲਦੀਪ ਕੌਰ ਝੁੱਗੀਆਂ, ਹਲਕਾ ਸੁਨਾਮ ਬੀਬੀ ਪਰਮਿੰਦਰ ਕੌਰ ਬਰਾੜ ਲੋਂਗੋਵਾਲ ਅਤੇ ਹਲਕਾ ਖਡੂਰ ਸਾਹਿਬ ਤੋਂ ਬੀਬੀ ਮਨਜੀਤ ਕੌਰ ਡਿਆਲ ਰਾਜਪੂਤਾਂ ਦੇ ਨਾਮ ਸ਼ਾਮਲ ਹਨ।