- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਨੇ ਕਿਹਾ, ‘ਕੀ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨਾਲ ਕਦੇ ਅਜਿਹਾ ਹੋਇਆ ਹੈ? ਇਹ ਸਭ ਸਿਰਫ਼ ਇਸ ਲਈ ਹੋ ਰਿਹਾ ਹੈ, ਕਿਉਂਕਿ ਮਾਨ ਪੰਜਾਬੀ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਪੰਜਾਬ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰ ਰਹੇ ਹਨ।’

ਚੰਡੀਗੜ੍ਹ (ਪੀਟੀਆਈ) : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਪੈਰਿਸ ਤੋਂ ਪਰਤਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ’ਤੇ ਤਿੰਨ ਘੰਟਿਆਂ ਤੱਕ ਰੋਕਿਆ ਗਿਆ ਅਤੇ 50 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਪਾਰਟੀ ਮੁਤਾਬਕ, ਅਧਿਕਾਰੀਆਂ ਨੇ ਇਸ ਲਈ ‘ਉੱਪਰੋਂ ਭਾਰੀ ਦਬਾਅ’ ਹੋਣ ਦੀ ਗੱਲ ਕਹੀ।
‘ਆਪ’ ਨੇ ਕਿਹਾ, ‘ਕੀ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨਾਲ ਕਦੇ ਅਜਿਹਾ ਹੋਇਆ ਹੈ? ਇਹ ਸਭ ਸਿਰਫ਼ ਇਸ ਲਈ ਹੋ ਰਿਹਾ ਹੈ, ਕਿਉਂਕਿ ਮਾਨ ਪੰਜਾਬੀ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਪੰਜਾਬ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰ ਰਹੇ ਹਨ।’
ਪੰਜਾਬ ’ਚ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇਸ ਘਟਨਾ ਨੂੰ ਕੇਂਦਰ ਵੱਲੋਂ ਮਾਨ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਵਾਰ-ਵਾਰ ਦੇਣ ਤੋਂ ਇਨਕਾਰ ਕਰਨ ਸਮੇਤ ਹੋਰ ਮਾਮਲਿਆਂ ਨਾਲ ਜੋੜਿਆ। ਪੰਨੂ ਨੇ ਦਾਅਵਾ ਕੀਤਾ ਕਿ ਉਹ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖਾਣ-ਪੀਣ ਦੇ ਮੇਲੇ ’ਚ ਪੰਜਾਬ ਦੇ ਮਸ਼ਹੂਰ ਉਤਪਾਦ ਪੇਸ਼ ਕਰਨ ਗਏ ਸਨ। ਹਾਈ ਕੋਰਟ ਨੇ ਸਪੱਸ਼ਟ ਹਦਾਇਤ ਦਿੱਤੀ ਸੀ ਕਿ ਮਾਨ ਨੂੰ ਬਣਦਾ ਪ੍ਰੋਟੋਕੋਲ ਦਿੱਤਾ ਜਾਵੇ, ਪਰ ਕੇਂਦਰ ਦੀ ਨੀਅਤ ਇੰਨੀ ਮਾੜੀ ਸੀ ਕਿ ਪੈਰਿਸ ਵਿਚ ਭਾਰਤ ਦੇ ਕੌਂਸਲ ਜਨਰਲ ਵੀ ਮੁੱਖ ਮੰਤਰੀ ਨੂੰ ਮਿਲਣ ਨਹੀਂ ਆਏ।’
ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ ਮਾਨ ਦੀਆਂ ਵਿਦੇਸ਼ ਯਾਤਰਾਵਾਂ ਦੀ ਇਜਾਜ਼ਤ ਚਾਰ ਵਾਰ ਰੋਕੀ ਜਾ ਚੁੱਕੀ ਹੈ, ਕਿਉਂਕਿ ਮੋਦੀ ਸਰਕਾਰ ਨੂੰ ਡਰ ਹੈ ਕਿ ਮੁੱਖ ਮੰਤਰੀ ਵਿਦੇਸ਼ ਜਾਣਗੇ ਤਾਂ ਉੱਥੋਂ ਨਿਵੇਸ਼ ਅਤੇ ਧਨ ਲਿਆ ਕੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਣਗੇ।