- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਵੀ ਕੇਂਦਰ ਵਿੱਚ ਸਰਜਨ, ਗਾਇਨੀਕੋਲੋਜਿਸਟ, ਫਿਜ਼ੀਸ਼ੀਅਨ ਤੇ ਬੱਚਿਆਂ ਦੇ ਮਾਹਿਰ, ਚਾਰੇ ਮੌਜੂਦ ਨਹੀਂ ਹਨ। ਅਨੈਸਥੀਸੀਆ ਮਾਹਿਰਾਂ ਦੀਆਂ 29 ਵਿੱਚੋਂ 26 ਅਸਾਮੀਆਂ ਖ਼ਾਲੀ ਹਨ। 79 ਸ਼ਹਿਰੀ ਸੀਐੱਚਸੀਜ਼ ਵਿੱਚੋਂ ਵੀ ਸਿਰਫ਼ ਤਿੰਨ ਕੇਂਦਰਾਂ ’ਚ ਸਾਰੇ ਮਾਹਿਰ ਤਾਇਨਾਤ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ‘ਹੈਲਥ ਡਾਇਨਾਮਿਕਸ ਆਫ਼ ਇੰਡੀਆ : 2024-25’ ਦੇ ਹਵਾਲੇ ਨਾਲ ਸੂਬੇ ਦੇ ਸਿਹਤ ਢਾਂਚੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 84 ਦਿਹਾਤੀ ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀਜ਼) ਵਿੱਚ ਮਾਹਿਰ ਡਾਕਟਰਾਂ ਦੀਆਂ 268 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 224 ਖ਼ਾਲੀ ਹਨ। ਕਿਸੇ ਵੀ ਕੇਂਦਰ ਵਿੱਚ ਸਰਜਨ, ਗਾਇਨੀਕੋਲੋਜਿਸਟ, ਫਿਜ਼ੀਸ਼ੀਅਨ ਤੇ ਬੱਚਿਆਂ ਦੇ ਮਾਹਿਰ, ਚਾਰੇ ਮੌਜੂਦ ਨਹੀਂ ਹਨ। ਅਨੈਸਥੀਸੀਆ ਮਾਹਿਰਾਂ ਦੀਆਂ 29 ਵਿੱਚੋਂ 26 ਅਸਾਮੀਆਂ ਖ਼ਾਲੀ ਹਨ। 79 ਸ਼ਹਿਰੀ ਸੀਐੱਚਸੀਜ਼ ਵਿੱਚੋਂ ਵੀ ਸਿਰਫ਼ ਤਿੰਨ ਕੇਂਦਰਾਂ ’ਚ ਸਾਰੇ ਮਾਹਿਰ ਤਾਇਨਾਤ ਹਨ। ਸਾਂਪਲਾ ਨੇ ਖ਼ਾਲੀ ਅਸਾਮੀਆਂ ਸਮਾਂਬੱਧ ਢੰਗ ਨਾਲ ਭਰਨ ਅਤੇ ਸਿਹਤ ਬਜਟ, ਇਸ਼ਤਿਹਾਰਬਾਜ਼ੀ ਤੇ ਭਰਤੀਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ।