- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ, ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚੋਂ ਲਗਪਗ 54 ਫੀਸਦ ਔਰਤਾਂ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਕੰਡਕਟਰਾਂ ਨੂੰ ਕਿਊ.ਆਰ. ਕੋਡ ਸਕੈਨਿੰਗ ਰਾਹੀਂ ਯੂ.ਪੀ.ਆਈ. ਭੁਗਤਾਨ ਕਰਨ ਵਾਲੀਆਂ ਉੱਨਤ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਨਾਲ ਲੈਸ ਕਰ ਰਿਹਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ, ਪਨਬੱਸ ਦੇ ਬੇੜੇ ’ਚ ਅਧੁਨਿਕ ਸਹੂਲਤਾਂ ਨਾਲ ਲੈੱਸ 796 ਬੱਸਾਂ ਸ਼ਾਮਲ ਹੋਣਗੀਆਂ ਅਤੇ ਕਿਲੋਮੀਟਰ ਸਕੀਮ ਤਹਿਤ ਹੋਰ ਬੱਸਾਂ ਸੜਕਾਂ ’ਤੇ ਆਉਣ ਨਾਲ ਨਾਲ ਕੁੱਲ 1279 ਨਵੀਆਂ ਬੱਸਾਂ ਜਨਤਕ ਟਰਾਂਸਪੋਰਟ ਵਿਚ ਸ਼ਾਮਲ ਹੋਣਗੀਆਂ। ਇਸ ਤਰ੍ਹਾਂ ਟਰਾਂਸਪੋਰਟ ਬੁਨਿਆਦੀ ਢਾਂਚੇ ’ਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ। ਇਸ ਵਿਸਥਾਰ ਨਾਲ ਸੂਬੇ ਦੀ ਬੱਸਾਂ ਦੀ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜੋ ਕਿ 56% ਦਾ ਇਤਿਹਾਸਕ ਵਾਧਾ ਹੈ।
ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਆਖਰੀ ਮੀਲ ਤੱਕ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਡੈਸ਼ਕੈਮ, ਅੰਦਰੂਨੀ ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐਸ. ਟਰੈਕਿੰਗ ਸਿਸਟਮ ਅਤੇ ਯੂ.ਪੀ.ਆਈ. ਕਿਊ.ਆਰ. ਕੋਡ ਆਧਾਰਿਤ ਇਲੈਕਟ੍ਰਾਨਿਕ ਟਿਕਟਿੰਗ ਸਮੇਤ ਆਧੁਨਿਕ ਤਕਨੀਕਾਂ ਦੀ ਸੁਵਿਧਾ ਬੱਸਾਂ ਵਿਚ ਹੋਵੇਗੀ। ਚੀਮਾ ਨੇ ਕਿਹਾ ਸਰਕਾਰ ਪਹਿਲਾਂ ਹੀ 696 ਸਾਧਾਰਨ ਬੱਸਾਂ ਦੀ ਖਰੀਦ ਲਈ ਆਰਡਰ ਦੇ ਚੁੱਕੀ ਹੈ, ਜਿਨ੍ਹਾਂ ਵਿੱਚੋਂ 387 ਪਨਬੱਸ ਅਤੇ 309 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਸ਼ਾਮਲ ਕੀਤੀਆਂ ਜਾਣਗੀਆਂ।
ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ, ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚੋਂ ਲਗਪਗ 54 ਫੀਸਦ ਔਰਤਾਂ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਕੰਡਕਟਰਾਂ ਨੂੰ ਕਿਊ.ਆਰ. ਕੋਡ ਸਕੈਨਿੰਗ ਰਾਹੀਂ ਯੂ.ਪੀ.ਆਈ. ਭੁਗਤਾਨ ਕਰਨ ਵਾਲੀਆਂ ਉੱਨਤ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਨਾਲ ਲੈਸ ਕਰ ਰਿਹਾ ਹੈ।
ਚੀਮਾ ਨੇ ਕਿਹਾ ਕਿ ਮੌਜੂਦਾ ਸਮੇਂ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ ਸੱਤ ਸਰਕਾਰੀ ਬੱਸਾਂ ਹਨ। ਇਸ ਵਿਸਥਾਰ ਦੇ ਨਾਲ, ਇਹ ਅਨੁਪਾਤ ਵੱਧ ਕੇ ਪ੍ਰਤੀ ਲੱਖ ਆਬਾਦੀ ਲਗਭਗ 12 ਬੱਸਾਂ ਹੋ ਜਾਵੇਗਾ, ਜੋ ਪੰਜਾਬ ਨੂੰ ਰਾਜ ਟਰਾਂਸਪੋਰਟ ਅਦਾਰਿਆਂ ਦੀ ਕੌਮੀ ਔਸਤ ਤੋਂ ਕਿਤੇ ਉੱਪਰ ਲੈ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇ ਸਰਕਾਰੀ ਬੱਸਾਂ ਦੀ ਗਿਣਤੀ 2267 ਹੈ। ਵਿਸਥਾਰ ਤੋਂ ਬਾਅਦ ਸਰਕਾਰੀ ਬੱਸਾਂ ਦੀ ਗਿਣਤੀ 3,546 ਹੋ ਜਾਵੇਗੀ।