- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਮੁਤਾਬਕ ਅਪ੍ਰੈਲ 2022 ਤੋਂ 31 ਜੁਲਾਈ 2026 ਤੱਕ ਹਰੀਕੇ ਵੈਟਲੈੰਡ ਦੀ ਸੰਭਾਲ ਅਤੇ ਵਿਕਾਸ ’ਤੇ 4.97 ਕਰੋੜ ਰੁਪਏ ਖਰਚ ਕੀਤੇ ਗਏ। ਇਸ ਰਕਮ ਨਾਲ ਕਲਾਲੀ ਬੂਟੀ ਤੇ ਹੋਰ ਨਦੀਨ ਹਟਾਉਣ, ਗਸ਼ਤ ਲਈ ਮੋਟਰ ਬੋਟ, ਚੈੱਕ ਪੋਸਟ, ਸੌਲਰ ਲਾਈਟਾਂ, ਇੰਟਰਪ੍ਰਿਟੇਸ਼ਨ ਸੈਂਟਰ ਦੇ ਆਧੁਨਿਕੀਕਰਨ, ਚਾਰਦੀਵਾਰੀ ਅਤੇ ਘਾਹ ਦੇ ਮੈਦਾਨ ਵਿਕਸਤ ਕਰਨ ਸਮੇਤ ਵੱਖ-ਵੱਖ ਕੰਮ ਕੀਤੇ ਗਏ।

ਰੋਹਿਤ ਕੁਮਾਰ, ਚੰਡੀਗੜ੍ਹ: ਹਰੀਕੇ ਵਾਈਲਡਲਾਈਫ ਸੈਂਚੁਰੀ ਵਿੱਚ ਸਿੰਧੂ ਦਰਿਆਈ ਡੌਲਫਿਨ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ 57 ਕਰੋੜ ਰੁਪਏ ਦੀ ਵਿਸ਼ੇਸ਼ ਯੋਜਨਾ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਭੇਜੀ ਹੈ। ਇਸ ਤੋਂ ਇਲਾਵਾ ਹਰੀਕੇ ਦੇ ਸਮੁੱਚੇ ਵਿਕਾਸ ਲਈ 30.44 ਕਰੋੜ ਰੁਪਏ ਦੀ ਏਕੀਕ੍ਰਿਤ ਪ੍ਰਬੰਧਨ ਯੋਜਨਾ ਵੀ ਕੇਂਦਰ ਨੂੰ ਭੇਜੀ ਗਈ ਹੈ। ਇਹ ਜਾਣਕਾਰੀ ਵਿਧਾਨ ਸਭਾ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਿੱਤੀ।
ਸਰਕਾਰ ਮੁਤਾਬਕ ਅਪ੍ਰੈਲ 2022 ਤੋਂ 31 ਜੁਲਾਈ 2026 ਤੱਕ ਹਰੀਕੇ ਵੈਟਲੈੰਡ ਦੀ ਸੰਭਾਲ ਅਤੇ ਵਿਕਾਸ ’ਤੇ 4.97 ਕਰੋੜ ਰੁਪਏ ਖਰਚ ਕੀਤੇ ਗਏ। ਇਸ ਰਕਮ ਨਾਲ ਕਲਾਲੀ ਬੂਟੀ ਤੇ ਹੋਰ ਨਦੀਨ ਹਟਾਉਣ, ਗਸ਼ਤ ਲਈ ਮੋਟਰ ਬੋਟ, ਚੈੱਕ ਪੋਸਟ, ਸੌਲਰ ਲਾਈਟਾਂ, ਇੰਟਰਪ੍ਰਿਟੇਸ਼ਨ ਸੈਂਟਰ ਦੇ ਆਧੁਨਿਕੀਕਰਨ, ਚਾਰਦੀਵਾਰੀ ਅਤੇ ਘਾਹ ਦੇ ਮੈਦਾਨ ਵਿਕਸਤ ਕਰਨ ਸਮੇਤ ਵੱਖ-ਵੱਖ ਕੰਮ ਕੀਤੇ ਗਏ।
ਹਰੀਕੇ ਵਿੱਚ 2022 ਦੌਰਾਨ 56,142 ਪੰਛੀ ਅਤੇ 80 ਪ੍ਰਜਾਤੀਆਂ ਦਰਜ ਹੋਈਆਂ ਸਨ, ਜੋ 2025 ਵਿੱਚ ਵੱਧ ਕੇ 57,292 ਪੰਛੀਆਂ ਅਤੇ 97 ਪ੍ਰਜਾਤੀਆਂ ਤੱਕ ਪਹੁੰਚ ਗਈਆਂ। 2026 ਵਿੱਚ 52,707 ਪੰਛੀ ਅਤੇ 87 ਪ੍ਰਜਾਤੀਆਂ ਦਰਜ ਕੀਤੀਆਂ ਗਈਆਂ। ਅਪ੍ਰੈਲ 2026 ਵਿੱਚ ਪਾਣੀ ਦੀ ਦੋ ਵਾਰ ਜਾਂਚ ਦੌਰਾਨ ਹਰੀਕੇ ਅੰਦਰ ਪਾਣੀ ਦੀ ਗੁਣਵੱਤਾ ਤੈਅ ਮਾਪਦੰਡਾਂ ਅਨੁਸਾਰ ਪਾਈ ਗਈ, ਪਰ ਸਤਲੁਜ ਰਾਹੀਂ ਬਾਹਰੋਂ ਪ੍ਰਦੂਸ਼ਿਤ ਪਾਣੀ ਆਉਣ ਦੀ ਗੱਲ ਸਾਹਮਣੇ ਆਈ। ਇਸ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਡੌਲਫਿਨ ਅਤੇ ਘੜਿਆਲ ਦੀ ਸਾਲ ਵਿੱਚ ਦੋ ਵਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਦਰਿਆ ਕੰਢੇ ਦੇ ਨੌਜਵਾਨਾਂ ਨੂੰ ‘ਬਿਆਸ ਮਿੱਤਰ’ ਵਜੋਂ ਇਸ ਕੰਮ ਨਾਲ ਜੋੜਿਆ ਗਿਆ ਹੈ। ਸਰਕਾਰ ਨੇ ਇਹ ਵੀ ਮੰਨਿਆ ਕਿ 2025 ਦੀ ਬਿਆਸ ਦਰਿਆ ਦੀ ਹੜ੍ਹ ਕਾਰਨ ਪਹਿਲਾਂ ਕੀਤੇ ਗਏ ਪੌਦੇ ਲਗਾਉਣ ਦਾ ਕਰੀਬ 70 ਫੀਸਦੀ ਹਿੱਸਾ ਰੁੜ੍ਹ ਗਿਆ ਸੀ।