- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਿਰਮਲ ਨਗਰ ਵਾਸੀ ਦਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਅਰੁਣ ਵਾਸੀ ਜੀਰਾ, ਨੀਸ਼ਾ ਵਾਸੀ ਕੈਥਲ, ਰਜਨੀ ਅਤੇ ਦੇਵਿੰਦਰ ਸਿੰਘ ਵਾਸੀ ਮੋਗਾ ਨੇ ਕਥਿਤ ਤੌਰ ’ਤੇ ਆਪਸ ਵਿੱਚ ਸਲਾਹ ਕਰਕੇ ਉਸ ਦੇ ਬੇਟੇ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦਿੱਤਾ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ। ਵਿਦੇਸ਼ ਜਾਣ ਦੀ ਚਾਹ ਰੱਖਣ ਵਾਲਿਆਂ ਨੂੰ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾ ਕੇ ਮੋਟੀ ਰਕਮ ਵਸੂਲਣ ਅਤੇ ਬਾਅਦ ਵਿੱਚ ਨਾ ਵਿਦੇਸ਼ ਭੇਜਣ ਤੇ ਨਾ ਹੀ ਪੈਸੇ ਵਾਪਸ ਕਰਨ ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੁੱਗਰੀ ਅਤੇ ਮੇਹਰਬਾਨ ਪੁਲਿਸ ਨੇ ਵੱਖ-ਵੱਖ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਕੁੱਲ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾਵਾਂ ਤੋਂ ਕੁੱਲ 9.58 ਲੱਖ ਰੁਪਏ ਹਾਸਲ ਕਰਨ ਦੇ ਦੋਸ਼ ਹਨ।
ਖਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਿਰਮਲ ਨਗਰ ਵਾਸੀ ਦਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਅਰੁਣ ਵਾਸੀ ਜੀਰਾ, ਨੀਸ਼ਾ ਵਾਸੀ ਕੈਥਲ, ਰਜਨੀ ਅਤੇ ਦੇਵਿੰਦਰ ਸਿੰਘ ਵਾਸੀ ਮੋਗਾ ਨੇ ਕਥਿਤ ਤੌਰ ’ਤੇ ਆਪਸ ਵਿੱਚ ਸਲਾਹ ਕਰਕੇ ਉਸ ਦੇ ਬੇਟੇ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦਿੱਤਾ। ਇਸ ਦੇ ਬਦਲੇ ਮੁਲਜ਼ਮਾਂ ਨੇ ਉਸ ਕੋਲੋਂ 8.08 ਲੱਖ ਰੁਪਏ ਹਾਸਲ ਕਰ ਲਏ। ਰਕਮ ਲੈਣ ਦੇ ਬਾਵਜੂਦ ਨਾ ਉਸ ਦੇ ਬੇਟੇ ਨੂੰ ਸਿੰਗਾਪੁਰ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਚਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਵਿੱਚ ਰਾਹੋਂ ਰੋਡ ਦੇ ਪਿੰਡ ਮੰਗਲੀ ਖ਼ਾਸ ਵਾਸੀ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਪ੍ਰਭਜੀਤ ਸਿੰਘ, ਜੋ ਏਬੀ ਕੰਸਲਟੈਂਟ ਨਾਲ ਸਬੰਧਤ ਦੱਸਿਆ ਗਿਆ ਹੈ, ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਉਸ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 1.50 ਲੱਖ ਰੁਪਏ ਲਏ, ਪਰ ਬਾਅਦ ਵਿੱਚ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕਾਰਵਾਈ ਕੀਤੀ ਹੈ।
ਦੋਵਾਂ ਮਾਮਲਿਆਂ ਵਿੱਚ ਪੁਲਿਸ ਹੁਣ ਮੁਲਜ਼ਮਾਂ ਦੀ ਭੂਮਿਕਾ, ਪੈਸਿਆਂ ਦੇ ਲੈਣ-ਦੇਣ ਅਤੇ ਇਸੇ ਤਰੀਕੇ ਨਾਲ ਹੋਰ ਲੋਕਾਂ ਨਾਲ ਕੀਤੀ ਗਈ ਸੰਭਾਵਿਤ ਠੱਗੀ ਬਾਰੇ ਜਾਂਚ ਕਰ ਰਹੀ ਹੈ।