- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਊਰੋ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਹਿਲੀ ਅਪ੍ਰੈਲ 2020 ਤੋਂ ਲੈ ਕੇ ਮਾਰਚ 2023 ਤੱਕ ਨਸ਼ਿਆਂ ਦੀ ਓਵਰਡੋਜ਼ ਨੇ ਸੂਬੇ ਵਿਚ 266 ਲੋਕਾਂ ਦੀ ਜਾਨ ਲਈ ਹੈ। 2020-21 ਦੌਰਾਨ 36, 2021-22 ਦੌਰਾਨ 71 ਤੇ ਜਦਕਿ 2022-23 ਵਿਚ 156 ਲੋਕਾਂ ਦੀ ਜਾਨ ਗਈ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜਾਬ ਵਿਚ ਪਿਛਲੇ 3 ਸਾਲਾਂ ਦੌਰਾਨ 266 ਵਿਅਕਤੀਆਂ ਨੇ ਜਾਨ ਗੁਆਈ ਹੈ। ਇਨ੍ਹਾਂ ਅੰਕੜਿਆਂ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਨਸ਼ਿਆਂ ’ਤੇ ਰੋਕ ਲਾਉਣ ਲਈ ਚੁੱਕੇ ਕਦਮਾਂ ਬਾਰੇ ਵੇਰਵਾ ਸੌਂਪਣ ਦਾ ਹੁਕਮ ਕੀਤਾ ਹੈ। ਜਲੰਧਰ ਨਿਵਾਸੀ ਨਿਧੀ ਨੇ ਹਾਈ ਕੋਰਟ ਵਿਚ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਦੇ ਹੋਏ ਐੱਨਡੀਪੀਐੱਸ ਮਾਮਲੇ ਵਿਚ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਬਿਊਰੋ ਆਫ ਇੰਵੈਸਟੀਗੇਸ਼ਨ ਨੂੰ ਨਸ਼ਿਆਂ ਦੀ ਓਵਰਡੋਜ਼ ਕਾਰਨ ਜਾਨ ਗੁਆਉਣ ਬਾਰੇ ਜਾਣਕਾਰੀ ਸੌਂਪਣ ਦਾ ਹੁਕਮ ਕੀਤਾ ਸੀ।
ਬਿਊਰੋ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਹਿਲੀ ਅਪ੍ਰੈਲ 2020 ਤੋਂ ਲੈ ਕੇ ਮਾਰਚ 2023 ਤੱਕ ਨਸ਼ਿਆਂ ਦੀ ਓਵਰਡੋਜ਼ ਨੇ ਸੂਬੇ ਵਿਚ 266 ਲੋਕਾਂ ਦੀ ਜਾਨ ਲਈ ਹੈ। 2020-21 ਦੌਰਾਨ 36, 2021-22 ਦੌਰਾਨ 71 ਤੇ ਜਦਕਿ 2022-23 ਵਿਚ 156 ਲੋਕਾਂ ਦੀ ਜਾਨ ਗਈ ਹੈ। ਬਠਿੰਡਾ ਵਿਚ ਸਭ ਤੋਂ ਵੱਧ 38, ਤਰਨਤਾਰਨ ਵਿਚ 30, ਫਿਰੋਜ਼ਪੁਰ ਵਿਚ 19, ਮੋਗਾ ਤੇ ਅੰਮ੍ਰਿਤਸਰ ਵਿਚ 17, ਹੁਸ਼ਿਆਰਪੁਰ ਤੇ ਫ਼ਾਜ਼ਿਲਕਾ ਵਿਚ 14 ਤੇ ਫ਼ਰੀਦਕੋਟ ਵਿਚ 13 ਵਿਅਕਤੀਆਂ ਦੀ ਜਾਨ ਗਈ ਹੈ। ਹਾਈ ਕੋਰਟ ਨੇ ਇਨ੍ਹਾਂ ਅੰਕੜਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਹੁਣ ਪੰਜਾਬ ਦੇ ਮੁੱਖ ਸਕੱਤਰ ਨੂੰ ਨਸ਼ਿਆਂ ’ਤੇ ਲਗਾਮ ਲਾਉਣ ਲਈ ਚੁੱਕੇ ਕਦਮਾਂ ਬਾਰੇ ਵੇਰਵਾ ਸੌਂਪਣ ਦਾ ਹੁਕਮ ਕੀਤਾ ਹੈ।